ਪੂਰੀ ਟੀਮ ਨੇ ਕਾਫੀ ਵਧੀਆ ਪ੍ਰਦਰਸਨ ਕੀਤਾ -ਧੋਨੀ

Wed 2nd Nov, 2016 Author: Kumar Prince Mukherjee

ਨਵੀਂ ਦਿੱਲੀ— ਭਾਰਤ ਨੇ ਨਿਊਜ਼ੀਲੈਂਡ ਵਿਚਾਲੇ ਵਿਸ਼ਾਖਾਪਟਨਮ ਦੇ ਸਟੇਡੀਅਮ 'ਚ ਖੇਡੇ ਗਏ ਵਨਡੇ ਸੀਰੀਜ਼ ਦੇ ਪੰਜਵੇਂ ਅਤੇ ਆਖਰੀ ਮੈਚ 'ਚ ਟੀਮ ਇੰਡੀਆ ਨੇ ਨਿਊਜ਼ੀਲੈਂਡ ਨੂੰ 190 ਦੌੜਾਂ ਦੇ ਵੱਡੇ ਫਾਸਲੇ ਨਾਲ ਹਰਾ ਕੇ ਸੀਰੀਜ਼ ਆਪਣੇ ਨਾਂ ਕਰ ਲਿਆ। ਸੀਰੀਜ਼ ਜਿੱਤਣ ਤੋਂ ਬਾਅਦ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਕਿਹਾ ਕਿ ਪੂਰੀ ਟੀਮ ਨੇ ਕਾਫੀ ਵਧੀਆ ਪ੍ਰਦਰਸਨ ਕੀਤਾ ਹੈ।

ਧੋਨੀ ਨੇ ਕਿਹਾ ਪੂਰੀ ਸੀਰੀਜ਼ 'ਚ ਟੀਮ ਦੇ ਵਧੀਆ ਪ੍ਰਦਰਸ਼ਨ ਦੀ ਬਦੌਲਤ ਹੀ ਜਿੱਤ ਹਾਸਲ ਹੋਈ ਹੈ। ਧੋਨੀ ਨੇ ਮੈਨ ਆਫ ਦਿ ਸੀਰੀਜ਼ ਅਤੇ ਮੈਨ ਆਫ ਦਿ ਮੈਚ ਰਹੇ ਅਮਿਤ ਮਿਸ਼ਰਾ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਸ਼ਲਾਘਾ ਕੀਤੀ। ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਨੂੰ 270 ਦੌੜਾਂ ਦਾ ਟੀਚਾਂ ਦਿੱਤਾ ਸੀ ਪਰ ਨਿਊਜ਼ੀਲੈਂਡ ਦੇ ਖਰਾਬ ਪ੍ਰਦਰਸ਼ਨ ਕਾਰਨ ਭਾਰਤੀ ਟੀਮ ਨੇ ਨਿਊਜ਼ੀਲੈਂਡ ਨੂੰ 79 ਦੌੜਾਂ 'ਤੇ ਹੀ ਆਲ ਆਊਟ ਕਰ ਦਿੱਤਾ।