ਹੁਣ ਕੋਹਲੀ ਨਹੀਂ CAC ਤੈਅ ਕਰੇਗੀ ਭਾਰਤੀ ਟੀਮ ਦਾ ਅਗਲਾ ਕੋਚ

Wed 12th Jul, 2017 Author: Lokesh Dhakad

Indian cricket team

ਨਵੀਂ ਦਿੱਲੀ— ਭਾਰਤੀ ਟੀਮ ਦੇ ਮੁੱਖ ਕੋਚ ਅਹੁੱਦੇ ਲਈ ਇੰਟਰਵਿਊ ਦੀ ਪ੍ਰਕਿਰਿਆ ਖਤਮ ਹੋ ਚੁੱਕੀ ਹੈ। ਸੀ. ਏ. ਸੀ. ਦੇ ਮੈਂਬਰ ਸੌਰਵ ਗਾਂਗੁਲੀ ਨੇ ਇਹ ਵੀ ਕਿਹਾ ਕਿ ਕੋਚ ਗੀ ਨਿਯੁਕਤੀ ਤੋਂ ਪਹਿਲਾਂ ਅਸੀਂ ਕਪਤਾਨ ਵਿਰਾਟ ਕੋਹਲੀ ਨਾਲ ਗੱਲ ਕਰਾਗੇ ਪਰ ਕਪਤਾਨ ਨੂੰ ਸਿਰਫ ਕਮੇਟੀ ਦੇ ਪਿੱਛੇ ਦਾ ਕਾਰਨ ਹੀ ਦੱਸਿਆ ਜਾਵੇਗਾ ਅਤੇ ਇਸ ਮਾਮਲੇ 'ਤੇ ਉਸ ਦਾ ਨਜ਼ਰੀਆ ਨਹੀਂ ਲਿਆ ਜਾਵੇਗਾ। ਸੀ. ਏ. ਸੀ. ਨੇ ਪੰਜ ਉਮੀਦਵਾਰਾਂ ਦਾ ਇੰਟਰਵਿਊ ਲਿਆ ਜਿਸ 'ਚ ਵਰਿੰਦਰ ਸਹਿਵਾਗ, ਰਵੀ ਸ਼ਾਸਤਰੀ, ਟਾਮ ਮੂਡੀ, ਰਿਚਰਡ ਪਾਇਬਸ ਅਤੇ ਲਾਲਚੰਦ ਰਾਜਪੂਤ ਸ਼ਾਮਲ ਰਹੇ। ਅਨਿਲ ਕੁੰਬਲੇ ਦੇ ਮਤਭੇਦ ਹਾਲਾਂਤ 'ਚ ਅਸਤੀਫਾ ਦੇਣ ਤੋਂ ਬਾਅਦ ਇਹ ਅਹੁੱਦਾ ਖਾਲੀ ਹੋਇਆ ਹੈ। ਇਸ ਸੰਬੰਧ 'ਚ ਜਾਣਕਾਰੀ ਰੱਖਣ ਵਾਲੇ ਬੀ. ਸੀ. ਸੀ. ਆਈ. ਦੇ ਇਕ ਅਧਿਕਾਰੀ ਨੇ ਕਿਹਾ ਕਿ ਇਕ ਚੀਜ਼ ਸਾਫ ਹੈ ਕਿ ਆਖਰੀ ਫੈਸਲਾ ਸੀ. ਏ. ਸੀ, ਦਾ ਹੋਵੇਗਾ, ਵਿਰਾਟ ਕੋਹਲੀ ਦਾ ਨਹੀਂ ਜਦੋਂ ਸੌਰਵ ਗਾਂਗੁਲੀ ਨੇ ਕਿਹਾ ਕਿ ਇਹ ਵਿਰਾਟ ਨਾਲ ਗੱਲ ਕਰਨਗੇ ਤਾਂ ਉਸ ਦਾ ਮਤਲਬ ਸੀ ਕਿ ਉਸ ਦੇ ਬ੍ਰੇਕ ਤੋਂ ਵਾਪਸ ਆਉਣ 'ਤੇ ਦੱਸਿਆ ਜਾਵੇਗਾ ਕਿ ਸੀ. ਏ. ਸੀ. ਨੂੰ ਮੁੱਖ ਉਮੀਦਵਾਰ ਦੇ ਬਾਰੇ 'ਚ ਕਿ ਕਹਿਣਾ ਹੈ। ਜਿਸ ਦਾ ਉਨ੍ਹਾਂ ਨੇ ਇੰਟਰਵਿਊ ਲਿਆ ਹੈ ਆਖਰ ਕਿਉਂ ਉਹ ਕਿਸੇ ਉਮੀਦਵਾਰ ਨੂੰ ਚੁਣ ਰਹੇ ਹਨ। ਉਸ ਨੇ ਕਿਹਾ ਕਿ ਵਿਰਾਟ ਦਾ ਨਜ਼ਰੀਆ ਨਹੀਂ ਮੰਗਿਆ ਜਾਵੇਗਾ, ਪਰ ਕਪਤਾਨ ਦੇ ਰੂਪ 'ਚ ਉਸ ਨੂੰ ਨਿਯੁਕਤੀ ਦੇ ਪਿੱਛੇ ਦਾ ਕਾਰਨ ਪਤਾ ਹੋਣਾ ਚਾਹੀਦਾ ਹੈ। ਇਸ ਲਈ ਉਸ ਨੂੰ ਜਾਣਕਾਰੀ 'ਚ ਰੱਖਿਆ ਜਾਵੇਗਾ। ਪਤਾ ਲੱਗਿਆ ਹੈ ਕਿ ਦਿਨ ਦੇ ਤਿੰਨ ਸਰਵਸ੍ਰੇਸਠ ਪੇਸ਼ਕਰਨ ਰਿਚਰਡ ਪਾਇਬਸ, ਟਾਮ ਮੂਡੀ ਅਤੇ ਰਵੀ ਸ਼ਾਸਤਰੀ ਨੇ ਦਿੱਤੇ।