ਸ਼੍ਰੀਲੰਕਾ ਦੌਰੇ ਲਈ ਭਾਰਤੀ ਟੀਮ ਦੀ ਹੋਈ ਚੋਣ

Mon 10th Jul, 2017 Author: Lokesh Dhakad

the Sri Lanka tour

ਨਵੀਂ ਦਿੱਲੀ— ਆਲ ਇੰਡੀਆ ਸੀਨੀਅਰ ਚੋਣਕਾਰ ਕਮੇਟੀ ਵਲੋਂ ਭਾਰਤੀ ਟੀਮ ਦੀ ਚੋਣ ਕੀਤੀ ਗਈ, ਇਹ ਭਾਰਤੀ ਟੀਮ 3 ਮੈਚਾਂ ਦੀ ਟੈਸਟ ਸੀਰੀਜ਼ ਸ਼੍ਰੀਲੰਕਾ ਨਾਲ ਖੇਡੀ ਜਾਵੇਗੀ। ਭਾਰਤੀ ਟੀਮ ਦੇ ਚੋਣਕਾਰਾਂ ਨੇ ਸ਼੍ਰੀਲੰਕਾ ਨਾਲ ਖੇਡੀ ਜਾਣ ਵਾਲੀ ਟੈਸਟ ਸੀਰੀਜ਼ 'ਚ ਵਿਰਾਟ ਕੋਹਲੀ ਨੂੰ ਕਪਤਾਨੀ ਦੀ ਕਮਾਨ ਸੌਂਪੀ ਹੈ। ਇਸ ਤੋਂ ਇਲਾਵਾ ਮੁਰਲੀ ਵਿਜੇ, ਕੇ. ਐਲ. ਰਾਹੁਲ, ਚੇਤੇਸ਼ਵਰ ਪੁਜਾਰਾ, ਅਜਿੰਕਯਾ ਰਹਾਨੇ (ਵਾਈਸ ਕਪਤਾਨ), ਰੋਹਿਤ ਸ਼ਰਮਾ, ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਰਿਧੀਮਾਨ ਸਾਹਾ (ਵਿਕਟ ਕੀਪਰ), ਇਸ਼ਾਂਤ ਸ਼ਰਮਾ, ਉਮੇਸ਼ ਯਾਦਵ, ਹਾਰਦਿਕ  ਪੰਡਯਾ, ਭੁਵਨੇਸ਼ਵਰ ਕੁਮਾਰ, ਸ਼ਮੀ, ਕੁਲਦੀਪ ਯਾਦਵ, ਅਭਿਨਵ ਮੁਕੰਦ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਟੈਸਟ ਸੀਰੀਜ਼ ਤੋਂ ਇਲਾਵਾ 5 ਵਨ ਡੇ ਮੈਚ ਅਤੇ ਇਕ ਟੀ-20 ਮੈਚ ਵੀ ਖੇਡਿਆ ਜਾਵੇਗਾ।
21-22 ਜੁਲਾਈ ਨੂੰ ਭਾਰਤ ਤੇ ਸ਼੍ਰੀਲੰਕਾ ਵਿਚਾਲੇ ਅਭਿਆਸ ਮੈਚ ਕੋਲੰਬੋ (ਮੋਹਾਟੌਵਾ) ਖੇਡਿਆ ਜਾਵੇਗਾ।
ਪਹਿਲਾ ਟੈਸਟ ਮੈਚ 26 ਤੋਂ 30 ਜੁਲਾਈ ਤੱਕ ਗਾਲੇ ਵਿਖੇ, ਦੂਜਾ ਟੈਸਟ 3 ਤੋਂ 7 ਅਗਸਤ ਕੋਲੰਬੋ, ਤੀਜਾ 12 ਤੋਂ 16 ਅਗਸਤ ਨੂੰ ਕੈਂਡੀ ਵਿਖੇ ਖੇਡਿਆ ਜਾਵੇਗਾ।