ਫੇਸਬੁੱਕ ‘ਤੇ ਮੋਦੀ ਦੇ ਸਭ ਤੋਂ ਜ਼ਿਆਦਾ ਫਾਲੋਵਰ, ਵਿਰਾਟ ਦੂਸਰੇ ਨੰਬਰ ‘ਤੇ

Tue 27th Jun, 2017 Author: Lokesh Dhakad

Indian cricket team

ਨਵੀਂ ਦਿੱਲੀ— ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਫੇਸਬੁੱਕ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਾਅਦ ਦੂਸਰੇ ਸਭ ਤੋਂ ਪ੍ਰਸਿੱਧ ਭਾਰਤੀ ਹਨ। ਫੇਸਬੁੱਕ 'ਤੇ ਮੋਦੀ ਦੇ ਸਭ ਤੋਂ ਜ਼ਿਆਦਾ ਫਾਲੋਵਰ ਹੈ। ਵਿਰਾਟ ਉਸ ਤੋਂ ਬਾਅਦ ਦੂਸਰੇ ਨੰਬਰ 'ਤੇ ਹੈ। ਵਿਰਾਟ ਹਾਲ 'ਚ ਅਨਿਲ ਕੁੰਬਲੇ ਦੇ ਅਸਤੀਫੇ ਤੋਂ ਬਾਅਦ ਵਿਵਾਦਾਂ ਦੇ ਘੇਰੇ 'ਚ ਆ ਗਏ ਸਨ। ਇਸ ਵਿਵਾਦ ਦੇ ਬਾਵਜੂਦ ਵਿਰਾਟ ਨੇ ਫਾਲੋਵਰ ਹੋਣ ਦੇ ਮਾਮਲੇ 'ਚ ਬਾਲੀਵੁੱਡ ਦੇ ਸੁਪਰ ਸਟਾਰ ਸਲਮਾਨ ਖਾਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ।

ਮੋਦੀ ਦੇ ਫੇਸਬੁੱਕ 'ਤੇ 4 ਕਰੋੜ 22 ਲੱਖ ਫਾਲੋਵਾਰ ਹਨ, ਜਦਕਿ ਵਿਰਾਟ ਦੇ 3 ਕਰੋੜ 50 ਲੱਖ ਫਾਲੋਵਰ ਹਨ। ਵਿਰਾਟ ਦੀ ਕਪਤਾਨੀ 'ਚ ਭਾਰਤੀ ਟੀਮ ਹਾਲ 'ਚ ਇੰਗਲੈਂਡ 'ਚ ਚੈਂਪੀਅਨਸ ਟਰਾਫੀ ਦੇ ਫਾਈਨਲ 'ਚ ਪਹੁੰਚੀ ਸੀ। ਵਿਰਾਟ ਨੇ ਇਸ ਟੂਰਨਾਮੈਂਟ ਦੇ ਦੌਰਾਨ ਸਭ ਤੋਂ ਤੇਜ਼ 8000 ਵਨ ਡੇ ਦੌੜਾਂ ਪੂਰੀਆਂ ਕੀਤੀਆਂ ਸਨ।