ਮੈਚ ਤੋਂ ਪਹਿਲਾਂ ਬੇਟੀ ਨਾਲ ਸਮਾਂ ਬਿਤਾ ਰਹੇ ਹਨ ਧੋਨੀ

Sat 10th Jun, 2017 Author: Kumar Prince Mukherjee

ICC Champions Trophy 2017

ਨਵੀਂ ਦਿੱਲੀ— ਇਕ ਪਾਸੇ ਜਿੱਥੇ ਭਾਰਤੀ ਟੀਮ ਚੈਂਪੀਅਨਸ ਟਰਾਫੀ ਦੇ ਅਭਿਆਨ 'ਚ ਵਿਅਸਥ ਹੈ। ਉੱਥੇ ਹੀ ਦੂਜੇ ਪਾਸੇ ਸਟਾਰ ਕ੍ਰਿਕਟਰਾਂ ਦੀਆਂ ਪਤਨੀਆਂ ਉਨ੍ਹਾਂ ਦੇ ਨਾਲ ਸਮਾਂ ਬਿਤਾਉਣ ਦਾ ਕੋਈ ਵੀ ਮੌਕਾ ਨਹੀਂ ਛੱਡ ਰਹੀਆਂ ਹਨ। ਹਾਲ ਹੀ 'ਚ, ਧੋਨੀ ਦੀ ਪਤਨੀ ਸਾਕਸ਼ੀ ਧੋਨੀ ਨੇ ਸੋਸ਼ਲ ਮੀਡੀਆ 'ਤੇ ਕਬਜ਼ਾ ਕਰ ਲਿਆ ਹੈ ਤੇ ਆਪਣੇ ਇੰਸਟਾਗ੍ਰਾਮ ਅਕਾਊਂਟ ਰਾਹੀ ਆਪਣੀ ਬੇਟੀ ਜੀਵਾ ਅਤੇ ਪਤੀ ਧੋਨੀ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸਦਾ ਕੈਪਸ਼ਨ ਸੀ 'ਫੈਮਲੀ ਟਾਇਮ।'


ਧੋਨੀ ਦੀ ਬੇਟੀ ਜੀਵਾ ਵੀ ਕਿਸੇ ਸਟਾਰ ਤੋਂ ਘੱਟ ਨਹੀਂ ਹੈ। ਜਿੱਥੇ ਵੀ ਉਹ ਜਾਂਦੀ ਹੈ ਲੋਕ ਉਨ੍ਹਾਂ ਦਾ ਸਪੈਸ਼ਲ ਸੁਆਗਤ ਕਰਦੇ ਹਨ। ਧੋਨੀ ਦੀ ਪਤਨੀ ਸਾਕਸ਼ੀ ਆਪਣੀ ਬੇਟੀ ਜੀਵਾ ਨਾਲ ਇਕ ਫਲਾਈਟ 'ਚ ਟਰੈਵਲ ਕਰ ਰਹੀ ਸੀ। ਤਾਂ ਉੱਥੇ ਫਲਾਈਟਸ ਦੇ ਕਰੂ ਮੈਂਬਰਾਂ ਨੇ ਜੀਵਾ ਦਾ ਸਪੈਸ਼ਲ ਸੁਆਗਤ ਕੀਤਾ। ਸਰਵਿੰਗ ਦੌਰਾਨ ਫਲਾਈਟ ਕਰੂ ਨੇ ਜੀਵਾ ਲਈ ਚਾਕਲੇਟ ਨਾਲ 'ਵੈਲਕਮਸ ਅਬੋਰਡ ਜੀਵਾ' ਦਾ ਮੈਸੇਜ਼ ਲਿਖਿਆ।