ਇਸ਼ਾਂਤ ਨੂੰ ਵਿਕਟ ਝਟਕਾਉਣ ਵਾਲੀਆਂ ਗੇਂਦਾਂ ਸੁੱਟਣ ਦੀ ਜ਼ਰੂਰਤ : ਕਪਿਲ

Tue 8th Nov, 2016 Author: Kumar Prince Mukherjee

ਨਵੀਂ ਦਿੱਲੀ— ਸਾਬਕਾ ਭਾਰਤੀ ਕਪਤਾਨ ਕਪਿਲ ਦੇਵ ਦਾ ਮੰਨਣਾ ਹੈ ਕਿ ਇੰਨੀ ਪ੍ਰਤਿਭਾ ਦੇ ਬਾਵਜੂਦ ਗੇਂਜਬਾਜ਼ ਇਸ਼ਾਂਤ ਸ਼ਰਮਾ ਨੂੰ ਲਗਾਤਾਰ 'ਵਿਕਟਾਂ ਲੈਣ ਵਾਲੀਆਂ ਗੇਂਦਾਂ' ਦੀ ਗੇਂਦਬਾਜ਼ੀ ਕਰਨ ਦੀ ਸਮਰਥਾ 'ਚ ਕਮੀ ਹੈ। ਇਸ਼ਾਂਤ ਚਿਕੁਨਗੁਨੀਆ ਦੇ ਕਾਰਨ ਨਿਊਜ਼ੀਲੈਂਡ ਦੇ ਖਿਲਾਫ ਸੀਰੀਜ਼ 'ਚ ਨਹੀਂ ਖੇਡ ਸਕੇ ਸਨ, ਉਹ 9 ਨਵੰਬਰ ਤੋਂ ਰਾਜਕੋਟ 'ਚ ਸ਼ੁਰੂ ਹੋ ਰਹੇ ਇੰਗਲੈਂਡ ਟੈਸਟ ਦੇ ਲਈ ਟੀਮ 'ਚ ਵਾਪਸੀ ਕਰ ਚੁੱਕੇ ਹਨ। ਉਨ੍ਹਾਂ ਨੇ 72 ਮੈਚਾਂ 'ਚ 66.6 ਦੇ ਸਟ੍ਰਾਈਕ ਰੇਟ ਨਾਲ 209 ਟੈਸਟ ਵਿਕਟਾਂ ਹਾਸਲ ਕੀਤੀਆਂ ਹਨ। 

ਕਪਿਲ ਨੇ ਇਕ ਸਮਾਰੋਹ 'ਚ ਕਿਹਾ ਕਿ ਮੈਨੂੰ ਲਗਦਾ ਹੈ ਕਿ ਇਸ਼ਾਂਤ ਬਹੁਤ ਚੰਗਾ ਗੇਂਦਬਾਜ਼ ਹੈ। ਉਹ ਅਸਲੀਅਤ 'ਚ ਤੇਜ਼ ਗੇਂਦਬਾਜ਼ ਹੈ ਅਤੇ ਉਸ ਦੀ ਲੰਬਾਈ ਵੀ ਚੰਗੀ ਹੈ। ਪਰ ਉਸ ਨੂੰ ਵਿਕਟਾਂ ਹਾਸਲ ਕਰਨ ਵਾਲੀਆਂ ਗੇਂਦਾਂ ਨੂੰ ਤਿਆਰ ਕਰਨਾ ਹੋਵੇਗਾ ਜੋ ਅਹਿਮ ਸਮੇਂ 'ਚ ਵਿਕਟ ਲੈਣ ਦੀ ਸਮਰਥਾ ਰਖਦੀ ਹੈ। ਸ਼ਾਇਦ ਉਹ ਇਸੇ ਚੀਜ਼ ਤੋਂ ਪਿੱਛੜ ਰਿਹਾ ਹੈ। ਉਸ 'ਚ ਪ੍ਰਤਿਭਾ ਅਤੇ ਸਮਰਥਾ 'ਚ ਕੋਈ ਕਮੀ ਨਹੀਂ ਹੈ ਅਤੇ ਕਿਤੇ ਨਾ ਕਿਤੇ ਵਿਕਟ ਝਟਕਾਉਣ ਦੀ ਪ੍ਰਤਿਭਾ ਦੀ ਕਮੀ ਹੈ। 

ਬੱਲੇਬਾਜ਼ਾਂ ਦੇ ਮੁਤਾਬਕ ਪਿਚ 'ਤੇ ਸਾਂਝੇਦਾਰੀ ਤੋੜਨ ਦੇ ਲਈ ਇਸ਼ਾਂਤ ਨੂੰ ਕੀ ਕਰਨਾ ਚਾਹੀਦਾ ਹੈ, ਇਹ ਪੁੱਛਣ 'ਤੇ ਕਪਿਲ ਨੇ ਕਿਹਾ ਕਿ ਗੇਂਦਬਾਜ਼ ਨੂੰ ਬਿਹਤਰ ਗੇਂਦ ਸੁਟਣੀ ਚਾਹੀਦੀ ਹੈ, ਲਗਾਤਾਰ ਬਿਹਤਰ ਲਾਈਨ ਅਤੇ ਲੈਂਥ 'ਚ ਗੇਂਦਬਾਜ਼ੀ ਹੋਣੀ ਚਾਹੀਦੀ ਹੈ। ਇਹ ਇੰਝ ਨਹੀਂ ਕਿ ਤੁਸੀਂ ਇਕ ਓਵਰ 'ਚ ਦੋ ਬਹੁਤ ਚੰਗੀਆਂ ਗੇਂਦ ਸੁੱਟ ਦਿਓ, ਸਗੋਂ ਤੁਹਾਨੂੰ ਪੰਜ ਚੰਗੀਆਂ ਗੇਂਦਾਂ ਸੁਟਣੀਆਂ ਚਾਹੀਦੀਆਂ ਹਨ। ਇਸ ਤੋਂ ਬਾਅਦ ਹੀ ਤੁਸੀਂ ਵਿਕਟ ਹਾਸਲ ਕਰ ਸਕਦੇ ਹੋ।