ਧੋਨੀ ਸਵਾਲਾਂ ਦੇ ਘੇਰੇ’ ਚ , ਤਨਖਾਹ ਨੂੰ ਲੈ ਕੇ ਉਠੇ ਪ੍ਰਸ਼ਨ

Tue 9th May, 2017 Author: Kumar Prince Mukherjee

Indian premier league 2017

ਧੋਨੀ ਸਵਾਲਾਂ ਦੇ ਘੇਰੇ' ਚ , ਤਨਖਾਹ ਨੂੰ ਲੈ ਕੇ ਉਠੇ ਪ੍ਰਸ਼ਨ 


ਨਵੀਂ ਦਿੱਲੀ— ਮਨੀ ਲਾਂਡਰਿੰਗ ਮਾਮਲੇ 'ਚ ਫਰਾਰ ਚੱਲ ਰਹੇ ਟੀ-20 ਲੀਗ ਦੇ ਸਾਬਕਾ ਕਮਿਸ਼ਨਰ ਲਲਿਤ ਮੋਦੀ ਨੇ ਆਪਣੇ ਟਵਿਟਰ ਪੋਸਟ ਰਾਹੀਂ ਇਸ ਵਾਰ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਤੇ ਬੀ.ਸੀ.ਸੀ.ਆਈ. ਦੇ ਸਾਬਕਾ ਪ੍ਰਧਾਨ ਐੱਨ ਸ਼੍ਰੀਨਿਵਾਸਨ 'ਤੇ ਹਮਲਾ ਕੀਤਾ ਹੈ। ਲਲਿਤ ਮੋਦੀ ਨੇ ਆਪਣੇ ਟਵਿਟਰ ਅਕਾਊਂਟ ਅਤੇ ਇੰਸਟਾਗ੍ਰਾਮ 'ਤੇ ਇੰਡੀਆ ਸੀਮੰਟਸ ਦਾ ਇਕ ਆਫਰ ਲੈਟਰ ਪੋਸਟ ਕੀਤਾ ਹੈ ਜਿਸ ਵਿਚ ਧੋਨੀ ਦੀ ਬੇਸਿਕ ਸੈਲਰੀ 43,000 ਰੁਪਏ ਦੱਸੀ ਗਈ ਹੈ। ਲਲਿਤ ਮੋਦੀ ਦਾ ਦਾਅਵਾ ਹੈ ਕਿ ਇਹ ਲੈਟਰ ਸ਼੍ਰੀਨਿਵਾਸਨ ਦੀ ਕੰਪਨੀ ਇੰਡੀਆ ਸੀਮੰਟਸ ਵੱਲੋਂ ਧੋਨੀ ਨੂੰ ਜਾਰੀ ਕੀਤਾ ਗਿਆ ਹੈ। ਇਸ ਮੁਤਾਬਕ ਧੋਨੀ ਨੂੰ ਚੇਨਈ ਦਫਤਰ 'ਚ ਵਾਈਸ ਪ੍ਰੈਜ਼ੀਡੈਂਟ (ਮਾਰਕੀਟਿੰਗ) ਵਜੋਂ ਨਿਯੁਕਤ ਕੀਤਾ ਗਿਆ ਸੀ। ਇਸ ਲੈਟਰ ਮੁਤਾਬਕ ਧੋਨੀ ਦੀ ਬੇਸਿਕ ਮਹੀਨਾਵਾਰ ਤਨਖਾਹ 43,000 ਰੁਪਏ ਹੈ ਜਦਕਿ ਧੋਨੀ ਸਾਲਾਂ ਤੋਂ ਬੀ.ਸੀ.ਸੀ.ਆਈ. 'ਚ ਗ੍ਰੇਡ 'ਏ' ਸ਼੍ਰੇਣੀ ਦੇ ਕ੍ਰਿਕਟਰ ਰਹੇ ਹਨ, ਜਿਸ ਨਾਲ ਉਨ੍ਹਾਂ ਨੂੰ ਸਾਲ 'ਚ ਇਸ ਰਕਮ ਤੋਂ ਕਈ ਗੁਣਾ ਜ਼ਿਆਦਾ ਤਨਖ਼ਾਹ ਮਿਲਦੀ ਹੈ। 

ਲਲਿਤ ਮੋਦੀ ਨੇ ਇਸ ਨੂੰ ਆਧਾਰ ਬਣਾਉਂਦੇ ਹੋਏ ਧੋਨੀ ਦੀ ਇਸ ਨਿਯੁਕਤੀ 'ਤੇ ਸਵਾਲ ਖੜ੍ਹੇ ਕੀਤੇ ਹਨ। ਉਨਾਂ ਨੇ ਟਵੀਟ ਅਤੇ ਇੰਸਟਾਗ੍ਰਾਮ 'ਤੇ ਲਿਖਿਆ ਕਿ ਅਜਿਹਾ ਸਿਰਫ ਭਾਰਤ 'ਚ ਹੀ ਹੋ ਸਕਦਾ ਹੈ। ਆਖ਼ਰ ਇਕ ਸਾਲ 'ਚ 100 ਕਰੋੜ ਰੁਪਏ ਕਮਾਉਣ ਵਾਲੇ ਸ਼ਖ਼ਸ ਨੂੰ ਇਸ ਨੌਕਰੀ ਦੀ ਕੀ ਲੋੜ ਪੈ ਗਈ।