IPL 2020: RCB ਦੀ ਸ਼ਾਨਦਾਰ ਜਿੱਤ ਤੋਂ ਬਾਅਦ ਵਿਰਾਟ ਕੋਹਲੀ ਨੇ ਕਿਹਾ, ਇਹ ਸਿਰਫ ਏਬੀ ਡੀਵਿਲੀਅਰਸ ਹੀ ਕਰ ਸਕਦੇ ਹਨ
ਰਾਇਲ ਚੈਲੇਂਜਰਜ਼ ਬੰਗਲੌਰ ਦੇ ਕਪਤਾਨ ਵਿਰਾਟ ਕੋਹਲੀ ਨੇ ਸੋਮਵਾਰ ਨੂੰ ਕੇਕੇਆਰ ਦੇ ਖਿਲਾਫ ਜਿੱਤ ਤੋਂ ਬਾਅਦ ਦੱਖਣੀ ਅਫਰੀਕਾ ਦੇ ਬੱਲੇਬਾਜ਼ ਏ ਬੀ ਡੀਵਿਲੀਅਰਸ ਦੀ ਪ੍ਰਸ਼ੰਸਾ ਕੀਤੀ ਹੈ. ਡੀਵਿਲੀਅਰਸ ਦੀ ਆਤਿਸ਼ੀ ਬੱਲੇਬਾਜੀ ਦੇ ਚਲਦੇ ਹੀ ਆਰਸੀਬੀ ਦਾ ਸਕੋਰ 194 ਤੱਕ ਪਹੁੰਚ ਸਕਿਆ. ਕੋਹਲੀ ਨੇ ਮੈਚ ਤੋਂ ਬਾਅਦ ਕਿਹਾ ਕਿ ਟੀਮ 160-165 ਦੌੜਾਂ ਦੇ ਸਕੋਰ ਵੱਲ ਵੇਖ ਰਹੀ ਸੀ ਪਰ ਡੀਵਿਲੀਅਰਸ ਦੀ ਪਾਰੀ ਨੇ ਉਹਨਾਂ ਨੂੰ ਮਜ਼ਬੂਤ ਸਕੋਰ ਦਿੱਤਾ.
ਕੋਹਲੀ ਬੱਲੇਬਾਜੀ ਦੇ ਦੌਰਾਨ ਇਸ ਮੈਚ ਵਿਚ ਸੰਘਰਸ਼ ਕਰਦੇ ਹੋਏ ਦਿਖਾਈ ਦਿੱਤੇ, ਪਰ ਡਿਵਿਲੀਅਰਸ ਨੇ ਲਗਾਤਾਰ ਤੇਜ਼ੀ ਨਾਲ ਸਕੋਰ ਬਣਾਉਣਾ ਜਾਰੀ ਰੱਖਿਆ. ਦੋਵਾਂ ਨੇ ਆਰੀਸੀਬੀ ਲਈ 100 ਤੋਂ ਵੱਧ ਦੌੜਾਂ ਦੀ ਸਾਂਝੇਦਾਰੀ ਕੀਤੀ.
ਮੈਚ ਤੋਂ ਬਾਅਦ ਕੋਹਲੀ ਨੇ ਕਿਹਾ, '' ਅਸੀਂ ਬੱਲੇਬਾਜੀ ਦੇ ਦੌਰਾਨ ਤਕਰੀਬਨ 165 ਦੌੜਾਂ ਦੇ ਬਾਰੇ ਸੋਚ ਰਹੇ ਸੀ, ਪਰ ਅਸੀਂ 195 'ਤੇ ਪਹੁੰਚ ਗਏ, ਤੁਹਾਨੂੰ ਪਤਾ ਹੈ ਕਿਵੇਂ ? ਇਹ ਇਕ ਵਧੀਆ ਪਾਰੀ ਸੀ. ਮੈਂ ਸੋਚਿਆ ਕਿ ਮੈਂ ਕੁਝ ਗੇਂਦਾਂ ਖੇਡ ਕੇ ਮਾਰਨਾ ਸ਼ੁਰੂ ਕਰਾਂਗਾ ਪਰ ਉਹ ਆ ਗਏ ਅਤੇ ਤੀਜੀ ਗੇਂਦ 'ਤੇ ਮਾਰਨਾ ਸ਼ੁਰੂ ਕਰ ਦਿੱਤਾ. ਇਹ ਸਿਰਫ ਡੀਵਿਲੀਅਰਸ ਹੀ ਕਰ ਸਕਦਾ ਹੈ. ਉਹਨਾਂ ਦੀ ਪਾਰੀ ਦੇ ਚਲਦੇ ਹੀ ਅਸੀਂ 195 ਦੌੜਾਂ ਦੇ ਸਕੋਰ ਤੱਕ ਪਹੁੰਚ ਸਕੇ. ਮੈਨੂੰ ਖੁਸ਼ੀ ਹੈ ਕਿ ਅਸੀਂ ਸਾਂਝੇਦਾਰੀ ਕਰ ਸਕੇ ਅਤੇ ਉਨ੍ਹਾਂ ਨੂੰ ਖੇਡਦੇ ਵੇਖਣ ਲਈ ਮੇਰੀ ਜਗ੍ਹਾ ਸਭ ਤੋਂ ਉੱਤਮ ਸਥਾਨ ਸੀ. ”
ਟੀਮ ਦੀ ਜਿੱਤ ਬਾਰੇ ਕੋਹਲੀ ਨੇ ਕਿਹਾ, "ਇਹ ਇਕ ਮਜ਼ਬੂਤ ਟੀਮ ਦੇ ਸਾਹਮਣੇ ਇਕ ਵੱਡੀ ਜਿੱਤ ਹੈ. ਵਿਅਸਤ ਹਫਤੇ ਵਿਚ ਜਾਣ ਤੋਂ ਪਹਿਲਾਂ ਇਹ ਬਹੁਤ ਮਹੱਤਵਪੂਰਣ ਸੀ. ਕ੍ਰਿਸ ਮੌਰਿਸ ਦੀ ਆਮਦ ਨੇ ਟੀਮ ਦੀ ਗੇਂਦਬਾਜ਼ੀ ਨੂੰ ਮਜ਼ਬੂਤ ਕੀਤਾ ਹੈ. ਅਸੀਂ ਸਕੋਰ ਨਾਲ ਬਹੁਤ ਖੁਸ਼ ਸੀ."