IPL 2020: ਕਪਤਾਨ ਵਿਰਾਟ ਕੋਹਲੀ ਨੇ ਹਾਰ ਤੋਂ ਬਾਅਦ ਕਿਹਾ, ਅਸੀਂ ਮੈਚ ਵਿੱਚ 17 ਵੇਂ ਓਵਰ ਤੱਕ ਸੀ
ਮੁੰਬਈ ਇੰਡੀਅਨਜ਼ ਖਿਲਾਫ ਪੰਜ ਵਿਕਟਾਂ ਨਾਲ ਮੈਚ ਹਾਰਣ ਤੋਂ ਬਾਅਦ ਰਾਇਲ ਚੈਲੇਂਜਰਜ਼ ਬੰਗਲੌਰ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਹੈ ਕਿ ਇਹ ਉਹ ਦਿਨ ਸੀ ਜਦੋਂ ਉਹਨਾਂ ਦੀ ਟੀਮ ਦਾ ਤਕਰੀਬਨ ਹਰ ਸ਼ਾਟ ਫੀਲਡਰਾਂ ਦੇ ਹੱਥ ਵਿਚ ਜਾ ਰਿਹਾ ਸੀ.
ਬੰਗਲੌਰ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ ਛੇ ਵਿਕਟਾਂ ਦੇ ਨੁਕਸਾਨ ‘ਤੇ 164 ਦੌੜਾਂ ਬਣਾਈਆਂ ਸੀ. ਇਕ ਸਮੇਂ ਲੱਗ ਰਿਹਾ ਸੀ ਕਿ ਆਰਸੀਬੀ ਦੀ ਟੀਮ ਵੱਡੇ ਸਕੋਰ ਵੱਲ ਜਾ ਰਹੀ ਸੀ ਪਰ ਕੋਹਲੀ ਅਤੇ ਏਬੀ ਡੀਵਿਲੀਅਰਜ਼ ਦੀਆਂ ਵਿਕਟਾਂ ਜਲਦੀ ਡਿੱਗਣ ਤੋਂ ਬਾਅਦ, ਟੀਮ ਦੀ ਬੱਲੇਬਾਜੀ ਬਿਖਰ ਗਈ, ਪਰ ਟੀਮ ਇੱਕ ਸਨਮਾਨਯੋਗ ਸਕੋਰ ਬਣਾਉਣ ਵਿੱਚ ਸਫਲ ਰਹੀ. ਮੁੰਬਈ ਨੇ ਟੀਚਾ ਪੰਜ ਵਿਕਟਾਂ ਗੁਆ ਕੇ ਪੰਜ ਗੇਂਦਾਂ ਪਹਿਲਾਂ ਹਾਸਲ ਕਰ ਲਿਆ.
ਮੈਚ ਤੋਂ ਬਾਅਦ ਕੋਹਲੀ ਨੇ ਕਿਹਾ, "ਬੱਲੇਬਾਜ਼ੀ ਕਰਨਾ ਥੋੜਾ ਅਜੀਬ ਸੀ. ਅਸੀਂ ਜੋ ਸ਼ਾਟ ਮਾਰ ਰਹੇ ਸੀ, ਉਹ ਸਾਰੇ ਫੀਲਡਰਾਂ ਦੇ ਹੱਥਾਂ ਵਿੱਚ ਜਾ ਰਹੇ ਸਨ. ਉਨ੍ਹਾਂ ਨੇ ਚੰਗੀਆਂ ਥਾਵਾਂ 'ਤੇ ਗੇਂਦਬਾਜ਼ੀ ਕੀਤੀ ਅਤੇ ਸਾਨੂੰ 20 ਦੌੜਾਂ ਘੱਟ ਬਣਾਉਣ ਦਿੱਤੀਆਂ. ਅਸੀਂ ਫਿਰ ਵੀ ਉਨ੍ਹਾਂ ਨੂੰ ਚੰਗੀ ਚੁਣੌਤੀ ਦਿੱਤੀ. ਅਸੀਂ 17 ਵੇਂ ਓਵਰ ਤੱਕ ਮੈਚ ਵਿਚ ਬਣੇ ਹੋਏ ਸੀ.
ਉਹਨਾਂ ਨੇ ਕਿਹਾ, "ਅੱਜ ਰਾਤ ਅਸੀਂ ਸੋਚਿਆ ਕਿ ਗੇਂਦ ਜਲਦੀ ਸਵਿੰਗ ਹੋਵੇਗੀ ਤਾਂ ਅਸੀਂ ਕ੍ਰਿਸ ਮੌਰਿਸ ਅਤੇ ਡੇਲ ਸਟੇਨ ਨੂੰ ਲਿਆਏ. ਉਸ ਤੋਂ ਬਾਅਦ ਅਸੀਂ ਵਾਸ਼ਿੰਗਟਨ ਸੁੰਦਰ ਨਾਲ ਗਏ. ਮੈਚ ਬਹੁਤ ਚੁਣੌਤੀ ਭਰਪੂਰ ਸੀ. ਮੇਰੇ ਖ਼ਿਆਲ ਵਿੱਚ ਉਨ੍ਹਾਂ ਨੇ ਚੰਗੀ ਬੱਲੇਬਾਜ਼ੀ ਕੀਤੀ."