ਆਸਟਰੇਲੀਆ ਦੀ ਧਰਤੀ 'ਤੇ ਰਾਹੁਲ ਦ੍ਰਾਵਿੜ ਤੋਂ ਬਾਅਦ ਰਹਾਣੇ ਨੇ ਰਚਿਆ ਇਤਿਹਾਸ, ਟੈਸਟ ਕਰੀਅਰ ਵਿੱਚ ਪਹਿਲੀ ਵਾਰ ਕੀਤਾ ਇਹ ਕਾਰਨਾਮਾ
ਭਾਰਤੀ ਟੀਮ ਨੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਕਪਤਾਨ ਅਜਿੰਕਿਆ ਰਹਾਣੇ ਦੇ ਸੈਂਕੜੇ ਦੇ ਚਲਦੇ ਮੈਲਬੌਰਨ ਕ੍ਰਿਕਟ ਮੈਦਾਨ (ਐਮਸੀਜੀ)' ਤੇ ਖੇਡੇ ਗਏ ਦੂਜੇ ਟੈਸਟ ਮੈਚ ਵਿਚ ਆਸਟਰੇਲੀਆ ਨੂੰ 8 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਭਾਰਤ ਨੇ ਚਾਰ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਕਰ ਲਈ ਹੈ।
ਇਸ ਮੈਚ ਵਿੱਚ ਕਪਤਾਨ ਅਜਿੰਕਿਆ ਰਹਾਣੇ ਨੇ ਕਈ ਰਿਕਾਰਡ ਬਣਾਏ ਪਰ ਇਸਦੇ ਨਾਲ ਹੀ ਇਕ ਪਲ ਉਹਨਾਂ ਦੇ ਟੈਸਟ ਕਰੀਅਰ ਵਿੱਚ ਪਹਿਲੀ ਵਾਰ ਆਇਆ। ਉਹਨਾਂ ਨੇ ਸਾਬਕਾ ਭਾਰਤੀ ਕਪਤਾਨ ਰਾਹੁਲ ਦ੍ਰਾਵਿੜ ਦੇ ਇਖ ਖਾਸ ਰਿਕਾਰਡ ਦੀ ਬਰਾਬਰੀ ਕਰ ਲਈ। ਇਸ ਤੋਂ ਪਹਿਲਾਂ ਭਾਰਤੀ ਗੇਂਦਬਾਜ਼ਾਂ ਨੇ ਆਸਟ੍ਰੇਲੀਆ ਨੂੰ 200 ਦੌੜਾਂ ਤੇ ਰੋਕ ਦਿੱਤਾ ਅਤੇ ਭਾਰਤ ਨੂੰ 70 ਦੌੜਾਂ ਦਾ ਟੀਚਾ ਮਿਲਿਆ।
ਇਸ ਮੈਚ ਵਿਚ ਭਾਰਤ ਲਈ ਜੇਤੂ ਸ਼ਾਟ ਲਗਾਉਣ ਵਾਲੇ ਕਪਤਾਨ ਰਹਾਣੇ ਨੇ ਆਪਣੇ ਟੈਸਟ ਕੈਰੀਅਰ ਵਿਚ ਪਹਿਲੀ ਵਾਰ ਜੇਤੂ ਸ਼ਾੱਟ ਲਗਾਇਆ। ਇਸਦੇ ਨਾਲ ਹੀ ਉਹ ਸਾਬਕਾ ਭਾਰਤੀ ਕਪਤਾਨ ਰਾਹੁਲ ਦ੍ਰਾਵਿੜ ਤੋਂ ਬਾਅਦ ਆਸਟਰੇਲੀਆਈ ਧਰਤੀ 'ਤੇ ਜੇਤੂ ਸ਼ਾੱਟ ਲਗਾਉਣ ਵਾਲੇ ਦੂਜੇ ਖਿਡਾਰੀ ਬਣ ਗਏ।
ਦੱਸ ਦੇਈਏ ਕਿ ਟਾਸ ਹਾਰਨ ਤੋਂ ਬਾਅਦ ਆਸਟਰੇਲੀਆ ਪਹਿਲਾਂ ਬੱਲੇਬਾਜ਼ੀ ਕਰਨ ਆਇਆ ਅਤੇ ਪਹਿਲੀ ਪਾਰੀ ਵਿਚ 195 ਦੌੜਾਂ 'ਤੇ ਸਿਮਟ ਗਿਆ। ਇਸ ਦੇ ਜਵਾਬ ਵਿਚ ਭਾਰਤੀ ਟੀਮ ਨੇ 326 ਦੌੜਾਂ ਬਣਾਈਆਂ ਸੀ।