IPL 2020: ਤੂਫਾਨੀ ਪਾਰੀ ਤੋਂ ਬਾਅਦ ਅੰਬਾਤੀ ​​ਰਾਇਡੂ ਨੇ ਕਿਹਾ, ਚੇਨਈ ਵਿੱਚ ਅਭਿਆਸ ਕਰਣ ਦਾ ਹੋਇਆ ਫਾਇਦਾ

Updated: Sun, Sep 20 2020 14:40 IST
IPL 2020: ਤੂਫਾਨੀ ਪਾਰੀ ਤੋਂ ਬਾਅਦ ਅੰਬਾਤੀ ​​ਰਾਇਡੂ ਨੇ ਕਿਹਾ, ਚੇਨਈ ਵਿੱਚ ਅਭਿਆਸ ਕਰਣ ਦਾ ਹੋਇਆ ਫਾਇਦਾ Images (Image Credit: IANS)

ਆਈਪੀਐਲ ਦੇ 13ਵੇਂ ਸੀਜ਼ਨ ਦੇ ਪਹਿਲੇ ਮੈਚ ਵਿਚ ਮੁੰਬਈ ਇੰਡੀਅਨਜ਼ ਖ਼ਿਲਾਫ਼ ਚੇਨਈ ਸੁਪਰ ਕਿੰਗਜ਼ ਨੂੰ ਜਿੱਤ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਅੰਬਾਤੀ ​​ਰਾਇਡੂ ਨੇ ਕਿਹਾ ਹੈ ਕਿ ਯੂਏਈ ਆਉਣ ਤੋਂ ਪਹਿਲਾਂ ਟੀਮ ਨੇ ਚੇਨਈ ਵਿਚ ਅਭਿਆਸ ਕੀਤਾ ਜਿਸ ਨਾਲ ਟੀਮ ਨੂੰ ਕਾਫੀ ਫਾਇਦਾ ਹੋਇਆ।

ਰਾਇਡੂ ਨੇ ਮੁੰਬਈ ਦੇ ਖਿਲਾਫ 48 ਗੇਂਦਾਂ ਵਿਚ 71 ਦੌੜਾਂ ਬਣਾਈਆਂ ਅਤੇ ਫਾਫ ਡੂ ਪਲੇਸਿਸ ਨਾਲ ਤੀਸਰੇ ਵਿਕਟ ਲਈ 115 ਦੌੜਾਂ ਜੋੜੀਆਂ। ਇਹ ਸਾਂਝੇਦਾਰੀ ਉਦੋਂ ਹੋਈ ਜਦੋਂ ਟੀਮ ਨੇ ਆਪਣੀ ਦੋ ਵਿਕਟਾਂ ਸਿਰਫ ਛੇ ਦੌੜਾਂ ਦੇ ਨੁਕਸਾਨ ‘ਤੇ ਗੁਆ ਦਿੱਤੀਆਂ ਸੀ।

ਰਾਇਡੂ ਨੂੰ ਉਹਨਾਂ ਦੀ ਸ਼ਾਨਦਾਰ ਪਾਰੀ ਲਈ ਮੈਨ ਆਫ ਦਿ ਮੈਚ ਚੁਣਿਆ ਗਿਆ। ਮੈਚ ਤੋਂ ਬਾਅਦ ਰਾਇਡੂ ਨੇ ਕਿਹਾ, "ਅਸੀਂ ਟ੍ਰੇਨਿੰਗ ਕਰ ਰਹੇ ਸੀ ਅਤੇ ਇਹ ਰੁੱਕ ਕੇ ਮੁੜ ਸ਼ੁਰੂ ਕਰਨ ਵਰਗਾ ਸੀ। ਲੀਗ ਦੇ ਸਥਗਿਤ ਹੋਣ ਤੋਂ ਪਹਿਲਾਂ ਵੀ ਅਸੀਂ ਅਭਿਆਸ ਕਰ ਰਹੇ ਸੀ।"

ਰਾਇਡੂ ਨੇ ਕਿਹਾ, “ਨਵੀਂ ਗੇਂਦ ਨਾਲ ਪਿੱਚ ਤੇ ਗੇਂਦਬਾਜ਼ਾਂ ਨੂੰ ਮਦਦ ਮਿਲ ਰਹੀ ਸੀ ਪਰ ਇਕ ਵਾਰੀ ਜਦੋਂ Dew ਆਈ ਤਾਂ ਬੱਲੇਬਾਜ਼ੀ ਸੌਖੀ ਹੋ ਗਈ। ਅਸੀਂ ਸਿਰਫ ਪਿਚ ਤੇ ਟਿਕੇ ਰਹਿਣਾ ਚਾਹੁੰਦੇ ਸੀ। ਅਸੀਂ ਚੇਨਈ ਵਿਚ ਅਭਿਆਸ ਕੀਤਾ ਸੀ ਅਤੇ ਇਸ ਨਾਲ ਸਾਨੂੰ ਬਹੁਤ ਮਦਦ ਮਿਲੀ ਅਤੇ ਫਿਰ ਦੁਬਈ ਵਿਚ ਵੀ ਅਸੀਂ ਅਭਿਆਸ ਕੀਤਾ। ਇਸ ਜਿੱਤ ਤੋਂ ਬਾਅਦਅਸੀਂ ਕਾਫ਼ੀ ਖੁਸ਼ ਹਾਂ। "

TAGS