IPL 2020: ਚੇਨਈ ਸੁਪਰ ਕਿੰਗਜ਼ ਦੇ ਲਈ ਬੁਰੀ ਖ਼ਬਰ, ਦਿੱਲੀ ਦੇ ਖਿਲਾਫ ਮੈਚ ਤੋਂ ਬਾਹਰ ਹੋ ਸਕਦਾ ਹੈ ਇਹ ਸਟਾਰ ਖਿਡਾਰੀ

Updated: Thu, Sep 24 2020 14:43 IST
Image Credit: BCCI

ਆਈਪੀਐਲ ਦੇ 7ਵੇਂ ਮੁਕਾਬਲੇ ਵਿਚ ਸ਼ੁੱਕਰਵਾਰ (25 ਸਤੰਬਰ) ਨੂੰ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਚੇਨਈ ਸੁਪਰ ਕਿੰਗਜ਼ ਅਤੇ ਸ਼੍ਰੇਅਸ ਅਈਅਰ ਦੀ ਕਪਤਾਨੀ ਵਾਲੀ ਦਿੱਲੀ ਕੈਪਿਟਲਸ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਇੱਕ ਦੂਜੇ ਨਾਲ ਟੱਕਰ ਲੈਣਗੇ. ਇਸ ਮੈਚ ਤੋਂ ਪਹਿਲਾਂ ਚੇਨਈ ਸੁਪਰ ਕਿੰਗਜ਼ ਦੇ ਪ੍ਰਸ਼ੰਸਕਾਂ ਲਈ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ.

ਟੀਮ ਦੇ ਤਜਰਬੇਕਾਰ ਬੱਲੇਬਾਜ਼ ਅੰਬਾਤੀ ਰਾਇਡੂ ਇਸ ਮੈਚ ਤੋਂ ਵੀ ਬਾਹਰ ਹੋ ਸਕਦੇ ਹਨ. ਰਾਇਡੂ ਹੈਮਸਟ੍ਰਿੰਗ ਤੇ ਖਿੰਚਾਵ ਦੇ ਕਾਰਨ ਰਾਜਸਥਾਨ ਰਾਇਲਜ਼ ਖ਼ਿਲਾਫ਼ ਮੈਚ ਵਿਚ ਨਹੀਂ ਖੇਡੇ ਸੀ. ਉਹਨਾਂ ਦੀ ਜਗ੍ਹਾ ਰਿਤੂਰਾਜ ਗਾਇਕਵਾੜ ਨੂੰ ਪਲੇਇੰਗ ਇਲੈਵਨ ਵਿੱਚ ਲਿਆ ਗਿਆ ਸੀ.

ਰਾਇਡੂ ਨੂੰ ਲੈ ਕੇ ਸੀਐਸਕੇ ਦੀ ਟੀਮ ਪ੍ਰਬੰਧਨ ਦਾ ਇੱਕ ਵੱਡਾ ਬਿਆਨ ਆਇਆ ਹੈ।

ਚੇਨਈ ਦੇ ਸੀਈਓ ਕਾਸ਼ੀ ਵਿਸ਼ਵਨਾਥਨ ਨੇ ਕਿਹਾ ਹੈ, "ਰਾਇਡੂ ਸ਼ਾਇਦ ਇਕ ਹੋਰ ਮੈਚ ਤੋਂ ਬਾਹਰ ਹੋ ਸਕਦੇ ਹਨ, ਹਾਲਾਂਕਿ ਜੇ ਉਹ ਮੈਚ ਤੋਂ ਪਹਿਲਾਂ ਫਿਟ ਹਨ, ਤਾਂ ਉਹਨਾਂ ਦੀ ਪਲੇਇੰਗ ਇਲੈਵਨ ਵਿੱਚ ਵਾਪਸੀ ਪੱਕੀ ​​ਹੈ.”

ਰਾਇਡੂ ਸੀਐਸਕੇ ਟੀਮ ਦਾ ਇੱਕ ਮਹੱਤਵਪੂਰਣ ਮੈਂਬਰ ਹਨ ਅਤੇ ਉਹਨਾਂ ਨੇ ਮੁੰਬਈ ਇੰਡੀਅਨਜ਼ ਦੇ ਖਿਲਾਫ ਆਈਪੀਐਲ ਦੇ ਉਦਘਾਟਨੀ ਮੈਚ ਵਿੱਚ ਸੀਐਸਕੇ ਲਈ 71 ਦੌੜਾਂ ਦੀ ਪਾਰੀ ਖੇਡੀ ਸੀ. ਉਹ ਰਾਜਸਥਾਨ ਖਿਲਾਫ ਮੈਚ ਵਿਚ ਟੀਮ ਦਾ ਹਿੱਸਾ ਨਹੀਂ ਸੀ ਅਤੇ ਰਾਜਸਥਾਨ ਦੇ ਖਿਲਾਫ ਧੋਨੀ ਨੂੰ ਉਹਨਾਂ ਦੀ ਕਮੀ ਖਲਦੀ ਹੋਈ ਦਿਖੀ. ਚੇਨਈ ਨੂੰ ਉਸ ਮੈਚ ਵਿਚ ਰਾਜਸਥਾਨ ਦੀ ਟੀਮ ਤੋਂ 217 ਦੌੜਾਂ ਦਾ ਟੀਚਾ ਮਿਲੀਆ ਸੀ, ਜਿਸ ਦਾ ਪਿੱਛਾ ਕਰਦਿਆਂ ਚੇਨਈ ਦੀ ਟੀਮ ਸਿਰਫ 200 ਦੌੜਾਂ ਹੀ ਬਣਾ ਸਕੀ ਅਤੇ ਮੈਚ 16 ਦੌੜਾਂ ਨਾਲ ਹਾਰ ਗਈ.

 

TAGS