IPL 2020 : ਕੋਲਕਾਤਾ ਦੇ ਖਿਲਾਫ ਜਿੱਤ ਤੋਂ ਬਾਅਦ, ਕਿੰਗਜ ਇਲੈਵਨ ਪੰਜਾਬ ਦੇ ਕੋਚ ਨੇ ਕੀਤੀ ਮਨਦੀਪ ਅਤੇ ਗੇਂਦਬਾਜਾਂ ਦੀ ਤਾਰੀਫ
ਆਈਪੀਐਲ ਦੇ 13ਵੇਂ ਸੀਜਨ ਵਿਚ ਕਿੰਗਜ ਇਲੈਵਨ ਪੰਜਾਬ ਨੇ ਲਗਾਤਾਰ ਪੰਜ ਮੁਕਾਬਲੇ ਜਿੱਤ ਕੇ ਪਲੇਆੱਫ ਤੱਕ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਜਿੰਦਾ ਰੱਖਿਆ ਹੈ. ਇਸ ਸੀਜਨ ਦੇ ਪਹਿਲੇ ਹਾਫ ਵਿਚ ਟੀਮ ਲਗਾਤਾਰ ਹਾਰ ਰਹੀ ਸੀ ਪਰ ਦੂਜੇ ਹਾਫ ਵਿਚ, ਜਦੋਂ ਤੋਂ ਕ੍ਰਿਸ ਗੇਲ ਦੀ ਟੀਮ ਵਿਚ ਵਾਪਸੀ ਹੋਈ ਹੈ ਪੰਜਾਬ ਦੀ ਟੀਮ ਇਕ ਵੀ ਮੁਕਾਬਲਾ ਨਹੀਂ ਹਾਰੀ ਹੈ. ਕੇ ਐਲ ਰਾਹੁਲ ਦੀ ਟੀਮ ਪੁਆਇੰਟਸ ਟੇਬਲ ਤੇ ਇਸ ਸਮੇਂ ਚੌਥੇ ਨੰਬਰ ਤੇ ਹੈ.
ਕੋਲਕਾਤਾ ਦੇ ਖਿਲਾਫ ਜਿੱਤ ਤੋਂ ਬਾਅਦ ਪੰਜਾਬ ਦੇ ਸਾਹਮਣੇ ਹੁਣ ਰਾਜਸਥਾਨ ਦੀ ਚੁਣੌਤੀ ਹੈ ਅਤੇ ਇਹ ਮੈਚ ਵੀ ਜਿੱਤਣਾ ਪੰਜਾਬ ਲਈ ਬਹੁਤ ਜਰੂਰੀ ਹੋਵੇਗਾ. ਕੇਕੇਆਰ ਨੂੰ ਹਰਾਉਣ ਤੋਂ ਬਾਅਦ ਪੰਜਾਬ ਦੇ ਹੈਡ ਕੋਚ ਅਨਿਲ ਕੁੰਬਲੇ ਨੇ ਟੀਮ ਦੇ ਗੇਂਦਬਾਜਾਂ ਦੀ ਤਾਰੀਫ ਕੀਤੀ ਹੈ.
ਕੁੰਬਲੇ ਨੇ cricketnmore.com ਨਾਲ ਇਕ ਐਕਸਕਲੁਸਿਵ ਇੰਟਰਵਿਉ ਵਿਚ ਕਿਹਾ, 'ਸਾਡੀ ਟੀਮ ਨੇ ਸਾਨਦਾਰ ਖੇਡ ਦਿਖਾਇਆ. ਪਹਿਲੇ ਓਵਰ ਵਿਚ ਪਹਿਲੀ ਵਿਕਟ ਲੈ ਕੇ ਇਸ ਜਿੱਤ ਦੀ ਇਬਾਰਤ ਮੈਕਸਵੈਲ ਨੇ ਲਿਖੀ. ਉਸ ਤੋਂ ਬਾਅਦ ਮੁਹੰਮਦ ਸ਼ਮੀ ਨੇ ਇੱਕ ਓਵਰ ਵਿਚ ਦੋ ਵਿਕਟਾਂ ਲੈ ਕੇ ਸ਼ਾਨਦਾਰ ਗੇਂਦਬਾਜੀ ਕੀਤੀ. ਇਕ ਵਾਰ ਜਦੋਂ ਅਸੀਂ ਤਿੰਨ ਵਿਕਟਾਂ ਜਲਦੀ ਆਉਟ ਕਰ ਲਈਆਂ ਤਾਂ ਸਾਨੂੰ ਇਹਸਾਸ ਹੋ ਗਿਆ ਕਿ ਅਸੀਂ ਉਹਨਾਂ ਨੂੰ ਘੱਟ ਸਕੋਰ ਤੱਕ ਰੋਕ ਸਕਦੇ ਹਾਂ. ਪਰ ਉਹਨਾਂ ਨੇ ਚੰਗੀ ਬੱਲੇਬਾਜੀ ਕੀਤੀ. ਮੈਨੂੰ ਲੱਗਦਾ ਹੈ ਕਿ 149 ਦੇ ਸਕੋਰ ਤੇ ਰੋਕ ਕੇ ਅਸੀਂ ਚੰਗਾ ਕੰਮ ਕੀਤਾ.'
ਇਸ ਤੋਂ ਅਲਾਵਾ ਉਹਨਾਂ ਨੇ ਯੁਵਾ ਸਲਾਮੀ ਬੱਲੇਬਾਜ ਮਨਦੀਪ ਸਿੰਘ ਅਤੇ ਕ੍ਰਿਸ ਗੇਲ ਦੀ ਵੀ ਤਾਰੀਫ ਕੀਤੀ.
ਇਸ ਮਹਾਨ ਸਪਿਨਰ ਨੇ ਕਿਹਾ, 'ਮੈਂ ਮਨਦੀਪ ਸਿੰਘ ਲਈ ਬਹੁਤ ਖੁਸ਼ ਹਾਂ. ਉਹਨਾਂ ਨੂੰ ਜਿਆਦਾ ਮੌਕੇ ਨਹੀਂ ਮਿਲੇ, ਪਰ ਇਸ ਮੁਕਾਬਲੇ ਵਿਚ ਉਹਨਾਂ ਨੂੰ ਉੱਪਰ ਬੱਲੇਬਾਜੀ ਦਾ ਮੌਕਾ ਮਿਲਿਆ. ਉਹਨਾਂ ਨੇ ਜਲਦਬਾਜੀ ਨਹੀਂ ਕੀਤੀ ਅਤੇ ਆਪਣਾ ਵਿਕਟ ਵੀ ਨਹੀਂ ਦਿੱਤਾ. ਉਹ ਅੰਤ ਤੱਕ ਰਹੇ ਅਤੇ ਇਹ ਸੁਨਿਸ਼ਚਿਤ ਕੀਤਾ ਕਿ ਅਸੀਂ ਇਹ ਮੈਚ ਜਿੱਤੀਏ. ਯੁਨਿਵਰਸ ਬਾੱਸ ਨੇ ਹਮੇਸ਼ਾ ਦੀ ਤਰ੍ਹਾਂ ਸ਼ਾਨਦਾਰ ਬੱਲੇਬਾਜੀ ਕੀਤੀ. ਇਸ ਤਰ੍ਹਾਂ ਮੈਚ ਖਤਮ ਕਰਨਾ ਅਤੇ ਕੇਕੇਆਰ ਵਰਗੀ ਟੀਮ ਨੂੰ ਹਰਾ ਕੇ ਅਸੀਂ ਬਹੁਤ ਖੁਸ਼ ਹਾਂ.'
ਇਸ ਤੋਂ ਅਲਾਵਾ ਉਹਨਾਂ ਨੇ ਪਾਵਰਪਲੇ ਵਿਚ ਗੇਂਦਬਾਜੀ ਦੀ ਤਾਰੀਫ ਕੀਤੀ ਅਤੇ ਦੋਵੇਂ ਯੁਵਾ ਲੈਗ ਸਪਿਨਰ ਰਵੀ ਬਿਸ਼ਨੋਈ ਅਤੇ ਮੁਰੁਗਨ ਅਸ਼ਵਿਨ ਵੀ ਆਪਣੇ ਕੋਚ ਦਾ ਦਿਲ ਜਿੱਤਣ ਵਿਚ ਸਫਲ ਰਹੇ. ਹੁਣ ਪੰਜਾਬ ਦਾ ਅਗਲਾ ਮੁਕਾਬਲਾ ਰਾਜਸਥਾਨ ਰਾਇਲਜ ਨਾਲ 30 ਅਕਤੂਬਰ ਨੂੰ ਹੈ ਅਤੇ ਜੇ ਪੰਜਾ ਰਾਜਸਥਾਨ ਨੂੰ ਹਰਾ ਦਿੰਦੀ ਹੈ ਤਾਂ ਉਹ ਪਲੇਆੱਫ ਦੇ ਹੋਰ ਨੇੜੇ ਪਹੁੰਚ ਜਾਣਗੇ.