IPL 2020: ਸੁਨੀਲ ਗਾਵਸਕਰ ਦੇ ਵਿਵਾਦਪੂਰਨ ਬਿਆਨ ਤੋਂ ਨਾਰਾਜ਼ ਹੋਈ ਅਨੁਸ਼ਕਾ ਸ਼ਰਮਾ, ਦਿੱਤਾ ਤਗੜ੍ਹਾ ਜਵਾਬ
ਸ਼ੁੱਕਰਵਾਰ (24 ਸਤੰਬਰ) ਨੂੰ ਰਾਇਲ ਚੈਲੇਂਜਰਜ਼ ਬੰਗਲੌਰ ਅਤੇ ਕਿੰਗਜ਼ ਇਲੈਵਨ ਪੰਜਾਬ ਵਿਚਾਲੇ ਖੇਡੇ ਗਏ ਮੈਚ ਦੌਰਾਨ ਸੁਨੀਲ ਗਾਵਸਕਰ ਨੇ ਕੁਮੈਂਟਰੀ ਦੌਰਾਨ ਕੁਝ ਇੱਦਾਂ ਦਾ ਕਹਿ ਦਿੱਤਾ, ਜਿਸ ‘ਤੇ ਹੁਣ ਇਕ ਵੱਡਾ ਵਿਵਾਦ ਖੜਾ ਹੋ ਗਿਆ ਹੈ. ਦਰਅਸਲ, ਕੱਲ੍ਹ ਦੇ ਮੈਚ ਵਿੱਚ, ਬੰਗਲੌਰ ਦੇ ਕਪਤਾਨ ਵਿਰਾਟ ਕੋਹਲੀ ਨੇ ਫੀਲਡਿੰਗ ਦੌਰਾਨ ਕੇਐਲ ਰਾਹੁਲ ਦੇ ਦੋ ਕੈਚ ਛੱਡ ਦਿੱਤੇ ਸੀ ਅਤੇ ਬਾਅਦ ਵਿੱਚ ਬੱਲੇਬਾਜ਼ੀ ਵਿੱਚ ਵੀ ਉਹ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਅਤੇ 5 ਗੇਂਦਾਂ ਵਿੱਚ ਸਿਰਫ ਇੱਕ ਦੌੜ ਬਣਾ ਕੇ ਆਉਟ ਹੋ ਗਏ.
ਕੁਮੈਂਟਰੀ ਦੇ ਦੌਰਾਨ ਗਾਵਸਕਰ ਨੇ ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਬਾਰੇ ਇੱਕ ਕਮੈਂਟ ਕਰ ਦਿੱਤਾ, ਜਿਸਦਾ ਹੁਣ ਗਲਤ ਅਰਥ ਕੱਢਿਆ ਜਾ ਰਿਹਾ ਹੈ. ਗਾਵਸਕਰ ਨੇ ਵਿਰਾਟ 'ਤੇ ਕਮੈਂਟ ਕਰਦਿਆਂ ਕਿਹਾ ਕਿ ਲੱਗਦਾ ਹੈ ਕਿ ਉਹਨਾਂ ਨੇ ਅਨੁਸ਼ਕਾ ਸ਼ਰਮਾ ਦੀਆਂ ਗੇਂਦਾਂ' ਤੇ ਹੀ ਲੌਕਡਾਉਨ 'ਚ ਅਭਿਆਸ ਕੀਤਾ ਸੀ’.
ਅਨੁਸ਼ਕਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਗਾਵਸਕਰ ਦੇ ਬਿਆਨ' ਤੇ ਸਖਤ ਇਤਰਾਜ਼ ਜਤਾਇਆ ਅਤੇ ਉਹਨਾਂ ਨੂੰ ਢੁੱਕਵਾਂ ਜਵਾਬ ਦਿੱਤਾ.
ਅਨੁਸ਼ਕਾ ਨੇ ਲਿਖਿਆ, “ਮਿਸਟਰ ਗਾਵਸਕਰ, ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਤੁਹਾਡਾ ਬਿਆਨ ਬਹੁਤ ਹੀ ਅਸਹਿਜ ਸੀ। ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਤੁਸੀਂ ਇਕ ਪਤਨੀ ਨੂੰ ਆਪਣੇ ਪਤੀ ਦੇ ਖੇਡ ਲਈ ਜ਼ਿੰਮੇਵਾਰ ਕਿਉਂ ਠਹਿਰਾਉਂਦੇ ਹੋ ਅਤੇ ਅਜਿਹਾ ਬਿਆਨ ਕਿਉਂ ਦਿੰਦੇ ਹੋ? ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਪਿਛਲੇ ਸਾਲਾਂ ਵਿਚ ਕਮੈਂਟਰੀ ਦੌਰਾਨ ਹਰ ਕ੍ਰਿਕਟਰ ਦੇ ਨਿਜੀ ਜੀਵਨ ਦਾ ਆਦਰ ਕੀਤਾ ਹੈ. ਪਰ ਤੁਸੀਂ ਨਹੀਂ ਸੋਚਦੇ ਕਿ ਮੇਰਾ ਅਤੇ ਸਾਡਾ ਬਰਾਬਰ ਦਾ ਆਦਰ ਕਰਨਾ ਚਾਹੀਦਾ ਹੈ. ”
ਅਨੁਸ਼ਕਾ ਨੇ ਅੱਗੇ ਲਿਖਿਆ, 'ਮੈਨੂੰ ਯਕੀਨ ਹੈ ਕਿ ਕੱਲ ਰਾਤ ਮੇਰੇ ਪਤੀ ਦੇ ਪ੍ਰਦਰਸ਼ਨ' ਤੇ ਕਮੈਂਟ ਕਰਨ ਲਈ ਤੁਹਾਡੇ ਮਨ ਵਿਚ ਹੋਰ ਵੀ ਬਹੁਤ ਸਾਰੇ ਸ਼ਬਦ ਹੋਣਗੇ ਜਾਂ ਤੁਹਾਡੇ ਸ਼ਬਦ ਕੇਵਲ ਉਦੋਂ ਹੀ ਮਾਇਨੇ ਰੱਖਦੇ ਹਨ ਜਦੋਂ ਉਨ੍ਹਾਂ ਵਿਚ ਮੇਰਾ ਨਾਮ ਲਿਖਿਆ ਹੋਵੇ. ਇਹ 2020 ਹੈ ਅਤੇ ਹਾਲੇ ਵੀ ਮੇਰੇ ਲਈ ਚੀਜ਼ਾਂ ਨਹੀਂ ਬਦਲੀਆਂ. ਇਹ ਕਦੋਂ ਹੋਏਗਾ ਕਿ ਮੈਨੂੰ ਕ੍ਰਿਕਟ ਵਿਚ ਨਹੀਂ ਖਿੱਚਿਆ ਜਾਵੇਗਾ ਅਤੇ ਕਦੋਂ ਅਜਿਹੀ ਇਕਪਾਸੜ ਟਿੱਪਣੀਆਂ ਆਉਣੀਆਂ ਬੰਦ ਹੋਣਗੀਆਂ?
“ਸਤਿਕਾਰਯੋਗ ਸ਼੍ਰੀ ਗਾਵਸਕਰ, ਤੁਸੀਂ ਇੱਕ ਮਹਾਨ ਖਿਡਾਰੀ ਤੇ ਕਮੈਂਟੇਟਰ ਹੋ ਅਤੇ ਇਸ ਖੇਡ ਵਿੱਚ ਆਪਣਾ ਨਾਮ ਉੱਚਾ ਰੱਖਦੇ ਹੋ. ਮੈਂ ਬੱਸ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਤੁਸੀਂ ਜੋ ਕਿਹਾ ਉਹ ਸੁਣਦਿਆਂ ਮੈਨੂੰ ਕਿਵੇਂ ਮਹਿਸੂਸ ਹੋਇਆ। ”