ਰਵੀਚੰਦਰਨ ਅਸ਼ਵਿਨ ਨੇ 'ਮਾਂਕਡ' ਵਿਕਲਪ ਦਾ ਸੁਝਾਅ ਦਿੱਤਾ, ਕਿਹਾ ਗੇਂਦਬਾਜ਼ ਨੂੰ ਮਿਲਣੀ ਚਾਹੀਦੀ ਫ੍ਰੀ-ਬਾੱਲ
ਅਨੁਭਵੀ ਆੱਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਆਲੋਚਨਾ ਤੋਂ ਬਾਅਦ ਬਾਹਰ ਨਿਕਲਣ ਲਈ 'ਮਾਨਕਡ' ਦੇ ਵਿਕਲਪ ਦਾ ਸੁਝਾਅ ਦਿੱਤਾ ਹੈ। ਅਸ਼ਵਿਨ ਨੇ ਕਿਹਾ ਹੈ ਕਿ ਜੇ ਗੇਂਦ ਸੁੱਟਣ ਤੋਂ ਪਹਿਲਾਂ ਅਖੀਰ ਵਿਚ ਨੌਨ ਸਟਰਾਈਕਰ ਬੱਲੇਬਾਜ਼ ਕ੍ਰੀਜ਼ ਤੋਂ ਬਾਹਰ ਆ ਜਾਂਦਾ ਹੈ ਤਾਂ ਅੰਪਾਇਰ ਗੇਂਦਬਾਜ਼ ਦੇ ਹੱਕ ਵਿਚ ਇਕ ਫ੍ਰੀ-ਬਾੱਲ ਦੇ ਸਕਦਾ ਹੈ।
ਅਸ਼ਵਿਨ ਨੇ ਇੱਕ ਟਵੀਟ ਵਿੱਚ ਲਿਖਿਆ, “ਗੇਂਦਬਾਜ਼ ਨੂੰ ਇੱਕ ਫ੍ਰੀ-ਬਾੱਲ ਦਿਓ। ਜੇਕਰ ਬੱਲੇਬਾਜ਼ ਉਸ ਗੇਂਦ‘ ਤੇ ਆਉਟ ਹੁੰਦਾ ਹੈ ਤਾਂ ਬੱਲੇਬਾਜ਼ੀ ਟੀਮ ਨੂੰ 5 ਦੌੜਾਂ ਦਾ ਨੁਕਸਾਨ ਹੋਣਾ ਚਾਹੀਦਾ ਹੈ। ਫ੍ਰੀ ਹਿੱਟ ਬੱਲੇਬਾਜ਼ ਲਈ ਫਾਇਦੇਮੰਦ ਹੁੰਦੀ ਹੈ, ਹੁਣ ਗੇਂਦਬਾਜ਼ ਨੂੰ ਇੱਕ ਮੌਕਾ ਦਿਓ। "
ਉਨ੍ਹਾਂ ਕਿਹਾ, ''ਹੁਣ ਤੱਕ ਹਰ ਕੋਈ ਇਸ ਉਮੀਦ ਨਾਲ ਮੈਚ ਦੇਖਦਾ ਹੈ ਕਿ ਗੇਂਦਬਾਜ਼ਾਂ ਦੀ ਧੁਨਾਈ ਹੋਵੇਗੀ”।
ਪਿਛਲੇ ਸਾਲ ਆਈਪੀਐਲ ਵਿੱਚ ਅਸ਼ਵਿਨ ਨੇ ਇਸ ਤਰ੍ਹਾਂ ਨਾਲ ਰਾਜਸਥਾਨ ਰਾਇਲਜ਼ ਦੇ ਬੱਲੇਬਾਜ਼ ਜੋਸ ਬਟਲਰ ਨੂੰ ਆਉਟ ਕੀਤਾ ਸੀ। ਹਾਲਾਂਕਿ, ਇਸ ਕਾਰਨ ਬਹੁਤ ਵਿਵਾਦ ਹੋਇਆ ਅਤੇ ਅਸ਼ਵਿਨ ਦੀ ਭਾਰੀ ਆਲੋਚਨਾ ਹੋਈ। ਬਹੁਤ ਸਾਰੇ ਲੋਕਾਂ ਨੇ ਇਸਨੂੰ ਖੇਡ ਭਾਵਨਾ ਦੇ ਉਲਟ ਦੱਸਿਆ.
ਇਸ ਵਾਰ ਅਸ਼ਵਿਨ ਦਿੱਲੀ ਕੈਪਿਟਲਸ ਲਈ ਖੇਡਣਗੇ। ਕੋਵਿਡ -19 ਦੇ ਕਾਰਨ ਇਸ ਵਾਰ ਆਈਪੀਐਲ ਦਾ ਆਯੋਜਨ 19 ਸਤੰਬਰ ਤੋਂ 10 ਨਵੰਬਰ ਤੱਕ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਕੀਤਾ ਜਾ ਰਿਹਾ ਹੈ.