AUS A vs IND A, 2nd Warmup Match: ਪਹਿਲੇ ਦਿਨ ਦੋਵਾਂ ਟੀਮਾਂ ਦੇ ਗੇਂਦਬਾਜ਼ ਚਮਕੇ, ਬੱਲੇਬਾਜਾਂ ਲਈ ਰਿਹਾ ਸੰਘਰਸ਼ ਭਰਿਆ ਦਿਨ

Updated: Fri, Dec 11 2020 17:52 IST
aus a vs ind a 2nd warmup match bowlers shine batsman struggled for both teams (Indian Cricket Team)

ਭਾਰਤੀ ਟੀਮ ਸ਼ੁੱਕਰਵਾਰ ਨੂੰ ਆਸਟਰੇਲੀਆ ਏ ਖ਼ਿਲਾਫ਼ ਦੂਸਰੇ ਅਭਿਆਸ ਮੈਚ ਵਿੱਚ ਗੇਂਦਬਾਜ਼ੀ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋੰ ਬਾਅਦ ਮੁਸਕਰਾਹਟ ਨਾਲ ਹੋਟਲ ਵਾਪਸ ਪਰਤੇਗੀ। ਭਾਰਤੀ ਗੇਂਦਬਾਜ਼ਾਂ ਨੇ ਨਾ ਸਿਰਫ ਆਸਟਰੇਲੀਆਈ ਬੱਲੇਬਾਜਾਂ ਦੇ ਵਿਕਟ ਲਏ ਬਲਕਿ ਬੱਲੇਬਾਜੀ ਦੌਰਾਨ ਮੱਹਤਵਪੂਰਨ ਦੌੜਾਂ ਵੀ ਬਣਾਈਆੰ। ਜਸਪ੍ਰੀਤ ਬੁਮਰਾਹ ਨੇ ਭਾਰਤ ਏ ਲਈ ਉਸ ਸਮੇਂ ਆਪਣੀ ਪਹਿਲੀ ਫਰਸਟ ਕਲਾਸ ਹਾਫ ਸੇਂਚੁਰੀ ਲਗਾਈ ਜਦੋਂ ਟੀਮ ਦਾ ਸਕੋਰ 123/9 ਸੀ।

ਉਹਨਾਂ ਨੇ ਮੁਹੰਮਦ ਸਿਰਾਜ ਨਾਲ ਮਿਲ ਕੇ ਆਖਰੀ ਵਿਕਟ ਲਈ 71 ਦੌੜਾਂ ਜੋੜੀਆਂ ਅਤੇ ਟੀਮ ਨੂੰ ਪਹਿਲੀ ਪਾਰੀ ਵਿਚ 194 ਦੌੜਾਂ 'ਤੇ ਪਹੁੰਚਾਇਆ।
 
ਇਸ ਤੋਂ ਪਹਿਲਾਂ ਭਾਰਤੀ ਕਪਤਾਨ ਅਜਿੰਕਿਆ ਰਹਾਣੇ ਨੇ ਗੇਂਦਬਾਜ਼ਾਂ ਲਈ ਮਦਦਗਾਰ ਪਿਚ ਤੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪ੍ਰਿਥਵੀ ਸ਼ਾਅ ਅਤੇ ਸ਼ੁਭਮਨ ਗਿੱਲ ਨੇ ਦੂਸਰੀ ਵਿਕਟ ਲਈ 63 ਦੌੜਾਂ ਜੋੜੀਆਂ। ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਪਾਰੀ ਦੇ ਸ਼ੁਰੂ ਵਿਚ ਹੀ ਪਵੇਲੀਅਨ ਪਰਤ ਗਏ। ਸ਼ਾੱ ਨੇ 29 ਗੇਂਦਾਂ ਵਿਚ 40 ਦੌੜਾਂ ਦੀ ਤੇਜ਼ ਪਾਰੀ ਖੇਡੀ ਜਿਸ ਵਿਚ ਅੱਠ ਚੌਕੇ ਸ਼ਾਮਲ ਸਨ, ਜਦੋਂਕਿ ਸ਼ੁਭਮਨ ਗਿੱਲ ਨੇ ਛੇ ਚੌਕਿਆਂ ਅਤੇ ਛੱਕੇ ਦੀ ਮਦਦ ਨਾਲ 43 ਦੌੜਾਂ ਬਣਾਈਆਂ।

ਸ਼ਾੱ ਦੇ ਜਾਣ ਤੋਂ ਬਾਅਦ, ਭਾਰਤੀ ਟੀਮ ਨੇ ਤੇਜ਼ੀ ਨਾਲ ਵਿਕਟ ਗਵਾ ਦਿੱਤੇ ਅਤੇ ਇਕ ਸਮੇਂ ਸਕੋਰ 123/9 ਹੋ ਗਿਆ ਅੰਤ ਵਿਚ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ਨੇ ਸ਼ਾਨਦਾਰ ਬੱਲੇਬਾਜੀ ਕਰਦੇ ਹੋਏ ਟੀਮ ਨੂੰ 194 ਦੇ ਸਕੋਰ ਤੱਕ ਪਹੁੰਚਾਇਆ।

ਬੁਮਰਾਹ ਨੇ ਬਾਉੰਸਰ 'ਤੇ ਛੱਕਾ ਲਗਾ ਕੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਹੁਣ ਇੰਡੀਆ ਏ ਦੂਜੇ ਦਿਨ ਇਕ ਵਾਰ ਫਿਰ ਬੱਲੇਬਾਜੀ ਕਰਦੇ ਹੋਏ ਨਜਰ ਆਏਗੀ ਅਤੇ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਹੁਣ ਇੰਡੀਆ ਏ ਕਿੰਨਾ ਵੱਡਾ ਸਕੋਰ ਬਣਾ ਸਕਦੀ ਹੈ।

ਆਸਟਰੇਲੀਆ ਦੀ ਬੱਲੇਬਾਜ਼ੀ ਵੀ ਗੇਂਦਬਾਜ਼ੀ ਦੇ ਅਨੁਕੂਲ ਹਾਲਤਾਂ ਵਿੱਚ ਅਸਫਲ ਰਹੀ। ਜਸਪ੍ਰੀਤ ਬੁਮਰਾਹ ਨੇ ਪਾਰੀ ਦੇ ਦੂਜੇ ਓਵਰ ਵਿੱਚ ਜੋ ਬਰਨਜ਼ ਨੂੰ ਆਉਟ ਕਰ ਦਿੱਤਾ। ਬਾਿਰਸ਼ ਨਾਲ ਹੋਈ ਦੇਰੀ ਤੋਂ ਬਾਅਦ ਮੁਹੰਮਦ ਸ਼ਮੀ ਨੇ ਬੱਲੇਬਾਜ਼ਾਂ ਨੂੰ ਤੰਗ ਕਰਦੇ ਹੋਏ ਖਤਰਨਾਕ ਗੇਂਦਬਾਜ਼ੀ ਕੀਤੀ। ਸ਼ਮੀ ਅਤੇ ਨਵਦੀਪ ਸੈਣੀ ਨੇ ਤਿੰਨ-ਤਿੰਨ, ਬੁਮਰਾਹ ਨੇ ਦੋ ਵਿਕਟਾਂ ਹਾਸਲ ਕੀਤੀਆਂ ਜਦਕਿ ਮੁਹੰਮਦ ਸਿਰਾਜ ਨੇ ਇਕ ਵਿਕਟ ਹਾਸਲ ਕੀਤੀ।

ਖੇਡ ਦੇ ਪਹਿਲੇ ਦਿਨ ਕੁਲ 20 ਵਿਕਟਾਂ ਡਿੱਗੀਆੰ। ਆਸਟਰੇਲੀਆ ਏ ਦੀ ਟੀਮ 108 ਦੌੜਾਂ 'ਤੇ ਆਲ ਆਉਟ ਹੋ ਗਈ। ਭਾਰਤ ਦੂਜੇ ਦਿਨ ਦੀ ਸ਼ੁਰੂਆਤ ਬੋਰਡ' ਤੇ 86 ਦੌੜਾਂ ਦੀ ਲੀਡ ਨਾਲ ਕਰੇਗਾ।

ਸੰਖੇਪ ਸਕੋਰ:

ਭਾਰਤ - 194/10 (ਜਸਪ੍ਰੀਤ ਬੁਮਰਾਹ - 55 *, ਸ਼ੁਬਮਨ ਗਿੱਲ - 43; ਜੈਕ ਵਾਈਲਡਰਮੂਥ - 3/13)

ਆਸਟਰੇਲੀਆ - 108/10 (ਐਲੈਕਸ ਕੈਰੀ - 32, ਨਵਦੀਪ ਸੈਣੀ - 3/19)

TAGS