AUS vs IND: ਆਸਟਰੇਲੀਆ ਨੇ ਪਹਿਲੇ ਟੈਸਟ ਵਿੱਚ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ, ਹੇਜ਼ਲਵੁੱਡ-ਕਮਿੰਸ ਨੂੰ ਨਹੀਂ, ਇਸ ਖਿਡਾਰੀ ਨੂੰ ਮਿਲਿਆ ਮੈਨ ਆੱਫ ਦ ਮੈਚ

Updated: Sat, Dec 19 2020 15:46 IST
Image Credit: Twitter

ਐਡੀਲੇਡ ਵਿਚ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਵਿਚ ਭਾਰਤ ਨੂੰ 8 ਵਿਕਟਾਂ ਨਾਲ ਹਰਾ ਕੇ ਆਸਟ੍ਰੇਲੀਆ ਨੇ ਚਾਰ ਮੈਚਾਂ ਦੀ ਸੀਰੀਜ ਵਿਚ 1-0 ਦੀ ਬੜਤ ਹਾਸਲ ਕਰ ਲਈ ਹੈ। ਭਾਰਤੀ ਟੀਮ ਇਸ ਡੇ-ਨਾਈਟ ਟੈਸਟ ਮੈਚ ਨੂੰ ਭੁੱਲਣਾ ਚਾਹੇਗੀ। ਪਹਿਲੀ ਪਾਰੀ ਵਿਚ ਕਪਤਾਨ ਵਿਰਾਟ ਕੋਹਲੀ ਦੀਆਂ 74 ਦੌੜਾਂ ਦੀ ਬਦੌਲਤ ਮਹਿਮਾਨ ਟੀਮ ਨੇ 244 ਦੌੜਾਂ ਬਣਾਈਆਂ। 

ਇਸ ਤੋਂ ਬਾਅਦ ਫਿਰ ਰਵੀਚੰਦਰਨ ਅਸ਼ਵਿਨ, ਜਸਪ੍ਰੀਤ ਬੁਮਰਾਹ, ਉਮੇਸ਼ ਯਾਦਵ ਨੇ ਗੇਂਦ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਸਟਰੇਲੀਆ ਦੀ ਟੀਮ ਨੂੰ ਪਹਿਲੀ ਪਾਰੀ' ਚ 191 ਦੌੜਾਂ' ਤੇ ਰੋਕ ਦਿੱਤਾ। ਟੀਮ ਇੰਡੀਆ ਨੂੰ ਪਹਿਲੀ ਪਾਰੀ ਵਿਚ 53 ਦੌੜਾਂ ਦੀ ਬੜਤ ਮਿਲੀ ਸੀ। ਆਸਟਰੇਲੀਆ ਦੇ ਕਪਤਾਨ ਟਿਮ ਪੇਨ ਨੂੰ ਉਹਨਾਂ ਦੀ ਸ਼ਾਨਦਾਰ ਪਾਰੀ ਲਈ ਮੈਨ ਆਫ ਦਿ ਮੈਚ ਚੁਣਿਆ ਗਿਆ।

ਜਦੋਂ ਭਾਰਤੀ ਟੀਮ ਨੇ ਦੂਜੇ ਦਿਨ ਦਾ ਅੰਤ ਕੀਤਾ ਸੀ ਤਾਂ ਲੱਗਦਾ ਸੀ ਕਿ ਵਿਰਾਟ ਕੋਹਲੀ ਦੀ ਟੀਮ ਡਰਾਈਵਿੰਗ ਸੀਟ 'ਤੇ ਸੀ, ਪਰ ਤੀਜੇ ਦਿਨ ਜੋਸ਼ ਹੇਜ਼ਲਵੁੱਡ ਅਤੇ ਪੈਟ ਕਮਿੰਸ ਨੇ ਕਹਾਣੀ ਨੂੰ ਘੁਮਾ ਦਿੱਤਾ।

ਪ੍ਰਿਥਵੀ ਸ਼ਾਅ ਦੂਜੇ ਦਿਨ ਹੀ ਚਾਰ ਦੌੜਾਂ ਬਣਾ ਕੇ ਪਵੇਲਿਅਨ ਪਰਤ ਗਏ ਸੀ। ਤੀਜੇ ਦਿਨ ਹੇਜ਼ਲਵੁੱਡ ਅਤੇ ਕਮਿੰਸ ਨੇ ਭਾਰਤ ਨੂੰ ਅਜਿਹਾ ਰਿਕਾਰਡ ਬਣਾਉਣ ਲਈ ਮਜਬੂਰ ਕੀਤਾ ਜੋ ਉਹ ਕਦੇ ਨਹੀਂ ਚਾਹੁੰਦੇ ਸੀ। ਦੂਜੀ ਪਾਰੀ ਵਿੱਚ, ਭਾਰਤ ਦੀ ਪੂਰੀ ਟੀਮ 36 ਦੌੜਾਂ ਹੀ ਬਣਾ ਸਕੀ, ਜੋ ਕਿ ਟੈਸਟ ਦੀ ਇੱਕ ਪਾਰੀ ਵਿੱਚ ਉਨ੍ਹਾਂ ਦਾ ਸਭ ਤੋਂ ਘੱਟ ਸਕੋਰ ਹੈ। 

ਇਹਨੇ ਖਰਾਬ ਪ੍ਰਦਰਸ਼ਨ ਤੋਂ ਅਲਾਵਾ ਟੀਮ ਨੂੰ ਇਕ ਝਟਕਾ ਹੋਰ ਲੱਗ ਗਿਆ ਜਦੋਂ ਮੁਹੰਮਦ ਸ਼ਮੀ ਨੂੰ ਕਮਿੰਸ ਦੀ ਗੇਂਦ ਲੱਗ ਗਈ ਅਤੇ ਉਹਨਾਂ ਨੂੰ ਰਿਟਾਇਰ ਹੋਣਾ ਪਿਆ। ਆਸਟਰੇਲੀਆ ਨੂੰ ਜਿੱਤ ਲਈ 90 ਦੌੜਾਂ ਦੀ ਲੋੜ ਸੀ, ਜੋ ਕਿ ਉਹਨਾਂ ਨੇ 21 ਓਵਰਾਂ ਵਿਚ ਦੋ ਵਿਕਟਾਂ ਗੁਆ ਕੇ ਹਾਸਲ ਕਰ ਲਿਆ।

TAGS