AUS vs IND: ਬਾੱਕਸਿੰਗ ਡੇ ਟੇਸਟ ਵਿਚ ਭਾਰਤ ਜਿੱਤ ਦੇ ਕਰੀਬ, ਚੌਥੇ ਦਿਨ ਆਸਟ੍ਰੇਲੀਆ ਤੇ ਹਾਰ ਦਾ ਖਤਰਾ

Updated: Mon, Dec 28 2020 16:06 IST
Image Credit: Twitter

ਆਸਟਰੇਲੀਆ ਖ਼ਿਲਾਫ਼ ਖੇਡੇ ਜਾ ਰਹੇ ਦੂਸਰੇ ਟੈਸਟ ਮੈਚ ਵਿੱਚ ਭਾਰਤ ਨੇ ਮੈਲਬਰਨ ਕ੍ਰਿਕਟ ਮੈਦਾਨ (ਐਮਸੀਜੀ) ’ਤੇ ਆਪਣੀ ਪਕੜ ਹੋਰ ਪੱਕੀ ਕਰ ਲਈ ਹੈ ਅਤੇ ਹੁਣ ਟੀਮ ਇੰਡੀਆ ਕਾਫ਼ੀ ਮਜ਼ਬੂਤ ​​ਸਥਿਤੀ ਵਿੱਚ ਹੈ। ਆਸਟਰੇਲੀਆ ਨੇ ਕਿਸੇ ਤਰ੍ਹਾਂ ਭਾਰਤ ਵੱਲੋਂ ਲਈ ਗਈ 131 ਦੌੜਾਂ ਦੀ ਬੜ੍ਹਤ ਪਾਰ ਕਰ ਲਈ ਹੈ ਅਤੇ ਤੀਜੇ ਦਿਨ ਸੋਮਵਾਰ ਦੀ ਖੇਡ ਦੇ ਅੰਤ ਤੱਕ, ਉਹ ਛੇ ਵਿਕਟਾਂ ’ਤੇ 133 ਨਾਲ ਹਾਰ ਟਾਲਣ ਵਿਚ ਸਫਲ ਰਹੀ ਹੈ।

ਕੰਗਾਰੂ ਟੀਮ ਨੇ ਦੋ ਦੌੜਾਂ ਦੀ ਬੜ੍ਹਤ ਬਣਾ ਲਈ ਹੈ। ਹਾਲਾਂਕਿ, ਆਸਟਰੇਲੀਆਈ ਟੀਮ ਜਿਸ ਸਥਿਤੀ ਵਿਚ ਹੈ, ਉਸ ਨੂੰ ਦੇਖਦੇ ਹੋਏ, ਇਸ ਗੱਲ ਦੀ ਸੰਭਾਵਨਾ ਨਹੀਂ ਹੈ ਕਿ ਉਹ ਭਾਰਤ ਦੇ ਸਾਹਮਣੇ ਕੋਈ ਮਜ਼ਬੂਤ ​​ਟੀਚਾ ਨਿਰਧਾਰਤ ਕਰ ਸਕੇਗੀ।

ਆਸਟ੍ਰੇਲੀਆ ਦੀ ਟੀਮ ਪਹਿਲੀ ਪਾਰੀ ਵਿਚ 195 ਦੌੜਾਂ 'ਤੇ ਆਲ ਆਉਟ ਹੋ ਗਈ ਸੀ, ਫਿਰ ਭਾਰਪਤ ਨੇ ਆਪਣੀ ਪਹਿਲੀ ਪਾਰੀ ਵਿਚ 326 ਦੌੜਾਂ ਬਣਾ ਕੇ ਲੀਡ ਲੈ ਲਈ ਸੀ। ਆਸਟਰੇਲੀਆ ਦਾ ਸਕੋਰ ਦੂਜੀ ਪਾਰੀ ਵਿੱਚ ਇੱਕ ਸਮੇਂ ਛੇ ਵਿਕਟਾਂ ਦੇ 99 ਸੀ ਅਜਿਹਾ ਲੱਗਦਾ ਸੀ ਕਿ ਉਹ ਪਾਰੀ ਦੇ ਅੰਤਰ ਨਾਲ ਹਾਰ ਸਕਦੀ ਹੈ, ਪਰ ਆਲਰਾਉਂਡਰ ਕੈਮਰੁਨ ਗ੍ਰੀਨ ਅਤੇ ਪੈਟ ਕਮਿੰਸ ਨੇ ਉਹਨਾਂ ਨੂੰ ਬਚਾ ਲਿਆ।

ਗ੍ਰੀਨ 17 ਦੌੜਾਂ ਬਣਾ ਕੇ ਅਜੇਤੂ ਹੈ ਅਤੇ ਕਮਿੰਸ ਦਿਨ ਦੇ ਖੇਡ ਦੇ ਅੰਤ ਤੱਕ 15 ਦੌੜਾਂ ਬਣਾ ਕੇ ਨਾਬਾਦ ਹਨ। ਹੁਣ ਤੱਕ ਦੋਵਾਂ ਵਿਚਾਲੇ 34 ਦੌੜਾਂ ਦੀ ਸਾਂਝੀ ਹੋ ਚੁੱਕੀ ਹੈ। ਪਹਿਲੇ ਦਿਨ ਤੋਂ ਇਸ ਮੈਚ ਵਿੱਚ ਭਾਰਤ ਦਾ ਦਬਦਬਾ ਰਿਹਾ ਹੈ। ਗੇਂਦਬਾਜ਼ਾਂ ਨੇ ਪਹਿਲੀ ਪਾਰੀ ਵਿੱਚ ਅਤੇ ਦੂਜੀ ਪਾਰੀ ਵਿੱਚ ਵੀ ਸ਼ਆਨਦਾਰ ਪ੍ਰਦਰਸ਼ਨ ਦਿਖਾਇਆ। ਭਾਰਤ ਦੀ ਦੂਜੀ ਪਾਰੀ ਵਿਚ ਇਕ ਗੇਂਦਬਾਜ਼ ਘੱਟ ਸੀ। ਉਮੇਸ਼ ਯਾਦਵ ਸੱਟ ਲੱਗਣ ਕਾਰਨ ਮੈਦਾਨ ਤੋਂ ਬਾਹਰ ਚਲੇ ਗਏ ਸੀ।

ਹਾਲਾਂਕਿ, ਭਾਰਤ ਨੂੰ ਉਨ੍ਹਾਂ ਦੀ ਘਾਟ ਨਹੀਂ ਮਹਿਸੂਸ ਹੋਈ ਕਿਉਂਕਿ ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ ਨੇ ਆਸਟਰੇਲੀਆਈ ਬੱਲੇਬਾਜ਼ਾਂ ਨੂੰ ਥੱਲੇ ਲਾ ਕੇ ਰੱਖਿਆ।

ਆਸਟਰੇਲੀਆਈ ਬੱਲੇਬਾਜ਼ ਸ਼ੁਰੂਆਤ ਤੋਂ ਹੀ ਦਬਾਅ ਵਿਚ ਲੱਗ ਰਹੇ ਸੀ। ਮੈਥਿਉ ਵੇਡ, ਜਿਹਨਾਂ ਨੇ 40 ਅਤੇ ਮਾਰਨਸ ਲੈਬੂਸ਼ੈਨ, ਜਿਹਨਾਂ ਨੇ 28 ਦੌੜਾਂ ਬਣਾਈਆਂ, ਨੇ ਕਿਸੇ ਤਰ੍ਹਾਂ ਭਾਰਤੀ ਗੇਂਦਬਾਜ਼ਾਂ ਦਾ ਸਾਹਮਣਾ ਕਰਨ ਦੀ ਕੋਸ਼ਿਸ਼ ਕੀਤੀ। ਪਰ ਕੁਝ ਸਮੇਂ ਬਾਅਦ ਉਨ੍ਹਾਂ ਦੇ ਸੰਘਰਸ਼ ਨੇ ਵੀ ਹਾਰ ਮਂਨ ਲਈ। 

TAGS