IND vs AUS: ਕਪਤਾਨ ਟਿਮ ਪੇਨ ਨੇ ਦਿੱਤਾ ਵੱਡਾ ਅਪਡੇਟ, ਦੱਸਿਆ ਸਟੀਵ ਸਮਿਥ ਭਾਰਤ ਖਿਲਾਫ ਪਹਿਲੇ ਟੈਸਟ ਮੈਚ ਵਿਚ ਖੇਡਣਗੇ ਜਾਂ ਨਹੀਂ
ਭਾਰਤ ਅਤੇ ਆਸਟਰੇਲੀਆ ਵਿਚਾਲੇ ਚਾਰ ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਐਡੀਲੇਡ ਵਿਚ 17 ਦਸੰਬਰ ਤੋਂ ਖੇਡਿਆ ਜਾਣਾ ਹੈ। ਇਸ ਮੈਚ ਤੋਂ ਪਹਿਲਾਂ ਆਸਟਰੇਲੀਆ ਦੇ ਕਪਤਾਨ ਟਿਮ ਪੇਨ ਨੇ ਸਟੀਵ ਸਮਿਥ ਦੀ ਫਿਟਨੇਸ ਨੂੰ ਲੈ ਕੇ ਵੱਡਾ ਅਪਡੇਟ ਦਿੱਤਾ ਹੈ, ਜਿਸ ਨਾਲ ਸਾਰੀਆਂ ਅਟਕਲਾਂ ਰੁਕ ਗਈਆਂ ਹਨ।
ਆਸਟਰੇਲੀਆ ਲਈ ਲਗਾਤਾਰ ਚੰਗਾ ਪ੍ਰਦਰਸ਼ਨਕਰਨ ਵਾਲੇ ਵਿਸ਼ਵ ਦੇ ਪਹਿਲੇ ਨੰਬਰ ਦੇ ਟੈਸਟ ਬੱਲੇਬਾਜ਼ ਸਟੀਵ ਸਮਿਥ ਨੇ ਮੰਗਲਵਾਰ ਨੂੰ ਕੰਗਾਰੂ ਟੀਮ ਦੇ ਅਭਿਆਸ ਸੈਸ਼ਨ ਵਿਚ ਹਿੱਸਾ ਨਹੀਂ ਲਿਆ ਸੀ। ਦੱਸਿਆ ਜਾ ਰਿਹਾ ਸੀ ਕਿ ਅਭਿਆਸ ਦੌਰਾਨ ਉਹਨਾਂ ਦੀ ਪਿੱਠ ਵਿਚ ਹਲਕੀ ਦਰਦ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਮੈਦਾਨ ਤੋਂ ਬਾਹਰ ਜਾਣਾ ਪਿਆ। ਇਸ ਘਟਨਾ ਤੋਂ ਬਾਅਦ, ਅਫਵਾਹਾਂ ਉੱਡਣੀਆਂ ਸ਼ੁਰੂ ਹੋ ਗਈਆਂ ਕਿ ਸ਼ਾਇਦ ਸਮਿੱਥ ਭਾਰਤ ਖਿਲਾਫ ਪਹਿਲਾ ਟੈਸਟ ਨਾ ਖੇਡਣ।
ਪਰ ਹੁਣ ਕੰਗਾਰੂਆੰ ਦੇ ਕਪਤਾਨ ਟਿਮ ਪੇਨ ਨੇ ਕਿਹਾ ਹੈ ਕਿ ਸਮਿਥ ਦਾ ਮੈਦਾਨ ਤੋਂ ਬਾਹਰ ਜਾਣਾ ਇੱਕ ਸਾਵਧਾਨੀ ਬਰਤਣ ਵਾਲਾ ਕਦਮ ਸੀ ਅਤੇ ਉਹ ਵੀਰਵਾਰ ਤੋਂ ਹੋਣ ਵਾਲੇ ਪਹਿਲੇ ਟੈਸਟ ਮੈਚ ਵਿੱਚ ਖੇਡਣ ਲਈ ਪੂਰੀ ਤਰ੍ਹਾਂ ਫਿੱਟ ਹਨ।ਤੁਹਾਨੂੰ ਦੱਸ ਦੇਈਏ ਕਿ ਸਮਿਥ ਨੇ ਬੁੱਧਵਾਰ ਨੂੰ ਨੈਟ ਸੈਸ਼ਨ ਵਿਚ ਵਾਪਸੀ ਕੀਤੀ ਅਤੇ ਪਸੀਨਾ ਬਹਾਇਆ। ਅਜਿਹੀ ਸਥਿਤੀ ਵਿੱਚ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸਮਿਥ ਨੂੰ ਪਹਿਲੇ ਟੈਸਟ ਵਿੱਚ ਭਾਰਤੀ ਗੇਂਦਬਾਜ਼ਾਂ ਦਾ ਸਖ਼ਤ ਟੈਸਟ ਲੈਂਦੇ ਵੇਖਿਆ ਜਾ ਸਕਦਾ ਹੈ।
ਇਸ ਤੋਂ ਇਲਾਵਾ, ਪੇਨ ਨੇ ਸਮਿਥ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ, “ਉਹਨਾਂ ਦੀ ਤਿਆਰੀ ਬਹੁਤ ਵਧੀਆ ਚੱਲ ਰਹੀ ਹੈ। ਡੇਵਿਡ ਵਾਰਨਰ ਪਹਿਲੇ ਟੈਸਟ ਮੈਚ ਵਿੱਚ ਨਹੀਂ ਹੋਣਗੇ ਪਰ ਅਸੀਂ ਸਮਿਥ ਦੇ ਇਸ ਮੈਚ ਵਿਚ ਹੋਣ ਦੀ ਉਮੀਦ ਕਰ ਰਹੇ ਹਾਂ। ਇਸਤੋਂ ਪਹਿਲਾਂ ਵੀ ਸਮਿਥ ਨੂੰ ਪਿੱਠ ਦਰਦ ਦੀ ਸ਼ਿਕਾਇਤ ਰਹਿੰਦੀ ਸੀ ਅਤੇ ਜਿਸ ਢੰਗ ਨਾਲ ਉਹ ਟ੍ਰੇਨਿੰਗ ਕਰਦੇ ਹਨ, ਅਜਿਹਾ ਹੋਣ ਦੀ ਸੰਭਾਵਨਾ ਵਁਧ ਜਾਂਦੀ ਹੈ।”
ਤੁਹਾਨੂੰ ਦੱਸ ਦੇਈਏ ਕਿ ਆਸਟਰੇਲੀਆਈ ਟੀਮ ਫਿਲਹਾਲ ਜ਼ਖਮੀ ਖਿਡਾਰੀਆਂ ਦੀ ਸਮੱਸਿਆ ਨਾਲ ਜੂਝ ਰਹੀ ਹੈ ਅਤੇ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਉਹ ਕਿਹੜੀ ਪਲੇਇੰਗ ਇਲੈਵਨ ਨਾਲ ਮੈਦਾਨ ਤੇ ਉਤਰਦੇ ਹਨ।