India vs Australia: ਭਾਰਤ ਖਿਲਾਫ ਵਨਡੇ, ਟੀ -20 ਸੀਰੀਜ਼ ਲਈ ਆਸਟ੍ਰੇਲੀਆਈ ਟੀਮ ਘੋਸ਼ਿਤ, ਇਸ ਖਿਡਾਰੀ ਦੀ 3 ਸਾਲ ਬਾਅਦ ਹੋਈ ਵਾਪਸੀ
ਆਸਟਰੇਲੀਆ ਨੇ ਭਾਰਤ ਖਿਲਾਫ ਵਨਡੇ ਅਤੇ ਟੀ -20 ਸੀਰੀਜ਼ ਲਈ ਆਪਣੀ 18 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ. ਟੀਮ ਵਿੱਚ 21 ਸਾਲਾ ਬੱਲੇਬਾਜ਼ੀ ਆਲਰਾਉਂਡਰ ਕੈਮਰਨ ਗ੍ਰੀਨ ਨੂੰ ਸ਼ਾਮਲ ਕੀਤਾ ਗਿਆ ਹੈ. ਇਸ ਦੇ ਨਾਲ ਹੀ, ਆਈਪੀਐਲ ਦੌਰਾਨ ਜ਼ਖਮੀ ਹੋਏ ਮਿਸ਼ੇਲ ਮਾਰਸ਼ ਦੀ ਜਗ੍ਹਾ ਮੋਇਸੇਜ਼ ਹੈਨਰੀਕਸ ਟੀਮ ਵਿਚ ਵਾਪਸ ਪਰਤੇ ਹਨ.
ਨਾਥਨ ਲਿਓਨ, ਜੋਸ਼ ਫਿਲਿੱਪ, ਰਿਲੇ ਮੈਰੇਡਿਥ ਅਤੇ ਐਂਡਰਿਉ ਟਾਈ ਨੂੰ ਟੀਮ ਵਿਚ ਜਗ੍ਹਾ ਨਹੀਂ ਮਿਲੀ ਹੈ.
ਗ੍ਰੀਨ ਨੇ ਪੱਛਮੀ ਆਸਟਰੇਲੀਆ ਲਈ 9 ਵਨਡੇ ਅਤੇ ਪਰਥ ਸਕੋਰਚਰਸ ਲਈ 13 ਟੀ -20 ਮੈਚ ਖੇਡੇ ਹਨ. ਪਰ ਉਹਨਾਂ ਨੂੰ ਸ਼ੈਫੀਲਡ ਸ਼ੀਲਡ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਟੀਮ ਵਿੱਚ ਇੱਕ ਮੌਕਾ ਮਿਲਿਆ ਹੈ. ਹੈਨਰੀਕਸ ਨੇ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ 2017 ਵਿਚ ਆਸਟਰੇਲੀਆ ਲਈ ਖੇਡਿਆ ਸੀ. ਪਿਛਲੇ ਸਾਲ ਸਿਡਨੀ ਸਿਕਸਰਜ਼ ਟੀਮ ਨੇ ਹੇਨਰੀਕਸ ਦੀ ਕਪਤਾਨੀ ਹੇਠਾਂ ਬਿਗ ਬੈਸ਼ ਲੀਗ ਦਾ ਖਿਤਾਬ ਜਿੱਤਿਆ ਸੀ. ਇਸ ਦੌਰਾਨ ਉਹਨਾਂ ਨੇ 150 ਦੇ ਸਟ੍ਰਾਈਕ ਰੇਟ ਨਾਲ ਬੱਲੇਬਾਜ਼ੀ ਕੀਤੀ ਸੀ.
ਸੇਲੇਕਟਰਾਂ ਨੇ ਮਿਸ਼ੇਲ ਮਾਰਸ਼ ਨੂੰ ਦਸੰਬਰ ਵਿਚ ਭਾਰਤ ਖ਼ਿਲਾਫ਼ ਦੋ ਅਭਿਆਸ ਮੈਚਾਂ ਵਿਚ ਆਸਟਰੇਲੀਆ ਏ ਟੀਮ ਵਿਚ ਮੌਕਾ ਦੇਣ ਦੀ ਗੱਲ ਕਹੀ ਹੈ. ਜੇ ਉਹ ਆਪਣੀ ਫਿਟਨੇਸ ਅਤੇ ਫੌਰਮ ਨੂੰ ਸਾਬਤ ਕਰਦੇ ਹਨ, ਤਾਂ ਉਹ ਟੈਸਟ ਸੀਰੀਜ਼ ਲਈ ਟੀਮ ਵਿਚ ਵਾਪਸ ਆ ਸਕਦੇ ਹਨ.
ਭਾਰਤ ਅਤੇ ਆਸਟਰੇਲੀਆ ਵਿਚਾਲੇ ਤਿੰਨ ਵਨਡੇ ਮੈਚਾਂ ਦੀ ਲੜੀ ਦਾ ਪਹਿਲਾ ਮੈਚ 27 ਨਵੰਬਰ ਨੂੰ ਖੇਡਿਆ ਜਾਵੇਗਾ, ਜਦਕਿ ਤਿੰਨ ਟੀ -20 ਕੌਮਾਂਤਰੀ ਮੈਚਾਂ ਦੀ ਲੜੀ ਦਾ ਪਹਿਲਾ ਮੈਚ 4 ਦਸੰਬਰ ਨੂੰ ਖੇਡਿਆ ਜਾਵੇਗਾ.
ਭਾਰਤ ਖਿਲਾਫ ਵਨਡੇ, ਟੀ -20 ਸੀਰੀਜ਼ ਲਈ ਆਸਟਰੇਲੀਆ ਦੀ ਟੀਮ
ਐਰੋਨ ਫਿੰਚ (ਕਪਤਾਨ), ਸੀਨ ਐਬੋਟ, ਐਸ਼ਟਨ ਏਗਰ, ਅਲੈਕਸ ਕੈਰੀ, ਪੈਟ ਕਮਿੰਸ (ਉਪ ਕਪਤਾਨ), ਕੈਮਰਨ ਗ੍ਰੀਨ, ਜੋਸ਼ ਹੇਜ਼ਲਵੁੱਡ, ਮੋਇਸੇਜ ਹੈਨਰੀਕਸ, ਮਾਰਨਸ ਲਬੂਸ਼ਨੇ, ਗਲੇਨ ਮੈਕਸਵੈਲ, ਡੈਨੀਅਲ ਸੈਮਸ, ਕੇਨ ਰਿਚਰਡਸਨ, ਸਟੀਵ ਸਮਿਥ, ਮਿਸ਼ੇਲ ਸਟਾਰਕ, ਮਾਰਕਸ ਸਟੋਇਨੀਸ, ਮੈਥਿਉ ਵੇਡ, ਡੇਵਿਡ ਵਾਰਨਰ, ਐਡਮ ਜ਼ੈਂਪਾ.