ਆਸਟਰੇਲੀਆਈ ਤੇਜ਼ ਗੇਂਦਬਾਜ਼ ਬ੍ਰੈਟ ਲੀ ਹੋਏ ਭਾਵੁਕ, ਡੀਨ ਜੋਨਸ ਨਾਲ ਆਖਰੀ ਵੀਡੀਓ ਸ਼ੇਅਰ ਕੀਤੀ
ਆਸਟਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਬ੍ਰੇਟ ਲੀ ਨੇ ਮਹਾਨ ਕ੍ਰਿਕਟਰ ਅਤੇ ਮਸ਼ਹੂਰ ਕਮੈਂਟੇਟਰ ਡੀਨ ਜੋਨਸ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਜੋਨਸ ਹਮੇਸ਼ਾਂ ਤੋਂ ਇੱਕ ਵਿਜੇਤਾ ਰਹੇ ਸੀ. ਆਸਟਰੇਲੀਆ ਦੇ ਸਾਬਕਾ ਕ੍ਰਿਕਟਰ ਅਤੇ ਕਮੈਂਟੇਟਰ ਜੋਨਸ ਦੀ ਵੀਰਵਾਰ ਨੂੰ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ. ਜੋਨਸ ਇਸ ਸਮੇਂ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਖੇਡੀ ਜਾ ਰਹੀ ਆਈਪੀਐਲ ਲਈ ਮੁੰਬਈ ਵਿੱਚ ਸਟਾਰ ਸਪੋਰਟਸ ਦੀ ਕੁਮੈਂਟਰੀ ਟੀਮ ਦਾ ਹਿੱਸਾ ਸੀ.
ਬ੍ਰੇਟ ਲੀ ਨੇ ਟਵਿੱਟਰ 'ਤੇ ਜੋਨਸ ਅਤੇ ਨਿਉਜ਼ੀਲੈਂਡ ਦੇ ਸਾਬਕਾ ਆਲਰਾਉਂਡਰ ਸਕਾਟ ਸਟਾਇਰਸ ਨਾਲ ਹੋਟਲ ਦੀ ਲਾਬੀ ਵਿਚ ਗੋਲਫ ਖੇਡਦੇ ਹੋਏ ਇਕ ਵੀਡੀਓ ਪੋਸਟ ਕੀਤਾ ਹੈ.
ਬ੍ਰੇਟ ਲੀ ਨੇ ਵੀਡੀਓ ਵਿਚ ਕਿਹਾ, “ਮੈਨੂੰ ਡੀਨ ਜੋਨਸ ਦੀ ਇਹ ਵੀਡੀਓ ਬਹੁਤ ਪਸੰਦ ਹੈ. ਉਹ ਇਕ ਪੂਰਨ ਵਿਅਕਤੀ ਸਨ. ਡਿਨੋ, ਮੈਂ ਅਤੇ ਸਕਾਟ ਸਟਾਇਰਸ ਕੁਝ ਦਿਨ ਪਹਿਲਾਂ ਆਪਣੇ ਆਪ ਨੂੰ ਲੌਕਡਾਉਨ ਦੌਰਾਨ ਖੁੱਦ ਨੂੰ ਰੁੱਝੇ ਰੱਖਣ ਦੀ ਕੋਸ਼ਿਸ਼ ਕਰ ਰਹੇ ਸਨ. ਜ਼ਿੰਦਗੀ ਕਦੇ-ਕਦੇ ਸਹੀ ਨਹੀਂ ਹੁੰਦੀ. ਤੁਸੀਂ ਹਮੇਸ਼ਾਂ ਇੱਕ ਜੇਤੂ ਰਹੇ ਹੋ, ਡੀਨੋ. ਤੁਹਾਡੀ ਬਹੁਤ ਯਾਦ ਆਉਂਦੀ ਹੈ."
ਰਿਪੋਰਟ ਦੇ ਅਨੁਸਾਰ ਜੋਨਸ ਦਿਲ ਦਾ ਦੌਰਾ ਪੈਣ ਤੋਂ ਬਾਅਦ ਹੋਟਲ ਦੀ ਇੱਕ ਲਾਬੀ ਵਿੱਚ ਡਿੱਗ ਗਏ ਸੀ. ਉਸ ਸਮੇਂ ਬ੍ਰੇਟ ਲੀ ਵੀ ਉਨ੍ਹਾਂ ਦੇ ਨਾਲ ਮੌਜੂਦ ਸੀ.
ਡੇਲੀ ਮੇਲ ਦੀ ਖ਼ਬਰ ਅਨੁਸਾਰ, ਜਦੋਂ ਜੋਨਸ ਨੂੰ ਦਿਲ ਦਾ ਦੌਰਾ ਪਿਆ, ਤਾਂ ਬ੍ਰੈਟ ਲੀ ਨੇ ਉਹਨਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ.”
ਮੈਲਬਰਨ ਵਿੱਚ ਜਨਮੇ ਜੋਨਸ ਨੇ ਆਪਣਾ ਪਹਿਲਾ ਟੈਸਟ ਮੈਚ ਵੈਸਟਇੰਡੀਜ਼ ਖ਼ਿਲਾਫ਼ 1984 ਵਿੱਚ ਪੋਰਟ ਆਫ ਸਪੇਨ ਵਿਖੇ 16 ਮਾਰਚ ਨੂੰ ਖੇਡਿਆ ਸੀ. ਦੋ ਸਾਲ ਬਾਅਦ, 1984 ਵਿੱਚ, 30 ਜਨਵਰੀ ਨੂੰ, ਉਹਨਾਂ ਨੇ ਪਾਕਿਸਤਾਨ ਦੇ ਖਿਲਾਫ ਐਡੀਲੇਡ ਵਿੱਚ ਆਪਣਾ ਵਨਡੇ ਡੈਬਯੂ ਕੀਤਾ ਸੀ.
ਜੋਨਸ ਨੇ ਆਸਟਰੇਲੀਆ ਲਈ 52 ਟੈਸਟ ਮੈਚ ਖੇਡੇ ਅਤੇ 46.55 ਦੀ ਔਸਤ ਨਾਲ 3631 ਦੌੜਾਂ ਬਣਾਈਆਂ ਸੀ. ਜੋਨਸ ਨੇ ਆਪਣੇ ਟੈਸਟ ਕਰੀਅਰ ਵਿਚ 11 ਸੈਂਕੜੇ ਅਤੇ 14 ਅਰਧ ਸੈਂਕੜੇ ਲਗਾਏ ਸਨ. ਉਹਨਾਂ ਦਾ ਸਭ ਤੋਂ ਵੱਧ ਸਕੋਰ 216 ਸੀ ਜੋ ਉਹਨਾਂ ਨੇ 1989 ਵਿੱਚ ਵੈਸਟਇੰਡੀਜ਼ ਖ਼ਿਲਾਫ਼ ਐਡੀਲੇਡ ਵਿੱਚ ਬਣਾਇਆ ਸੀ. ਉਹਨਾਂ ਨੇ ਆਪਣੇ ਕਰਿਅਰ ਵਿਚ ਦੋ ਦੋਹਰੇ ਸੈਂਕੜੇ ਲਗਾਏ.
ਜੋਨਸ ਨੇ ਆਸਟਰੇਲੀਆ ਲਈ 164 ਵਨਡੇ ਮੈਚ ਵੀ ਖੇਡੇ ਅਤੇ 44.61 ਦੀ ਔਸਤ ਨਾਲ 6068 ਦੌੜਾਂ ਬਣਾਈਆਂ. ਉਹਨਾਂ ਨੇ ਵਨਡੇ ਮੈਚਾਂ ਵਿੱਚ ਸੱਤ ਸੈਂਕੜੇ ਅਤੇ 46 ਅਰਧ ਸੈਂਕੜੇ ਲਗਾਏ ਸੀ. ਵਨਡੇ ਮੈਚਾਂ ਵਿੱਚ ਉਹਨਾਂ ਦਾ ਸਭ ਤੋਂ ਵੱਧ ਸਕੋਰ 145 ਹੈ. ਉਹਨਾਂ ਨੇ ਇਹ ਸਕੋਰ 16 ਦਸੰਬਰ 1990 ਨੂੰ ਬ੍ਰਿਸਬੇਨ ਵਿੱਚ ਇੰਗਲੈਂਡ ਖ਼ਿਲਾਫ਼ ਬਣਾਇਆ ਸੀ.