IPL 2020: ਭੁਵਨੇਸ਼ਵਰ ਕੁਮਾਰ ਗੇਂਦਬਾਜ਼ੀ ਦੌਰਾਨ ਹੋਏ ਚੋਟਿਲ, ਸਨਰਾਈਜ਼ਰਜ਼ ਹੈਦਰਾਬਾਦ ਨੂੰ ਲੱਗ ਸਕਦਾ ਹੈ ਵੱਡਾ ਝਟਕਾ

Updated: Sat, Oct 03 2020 12:53 IST
Bhuvneshwar Kumar

ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 14 ਵੇਂ ਮੈਚ ਵਿਚ ਸਨਰਾਈਜ਼ਰਜ਼ ਹੈਦਰਾਬਾਦ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚੇਨਈ ਸੁਪਰ ਕਿੰਗਜ਼ ਨੂੰ 7 ਦੌੜਾਂ ਨਾਲ ਹਰਾਇਆ. ਮੈਚ ਦੌਰਾਨ ਸਨਰਾਈਜ਼ਰਸ ਹੈਦਰਾਬਾਦ ਦੇ ਪ੍ਰਮੁੱਖ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਚੋਟਿਲ ਹੋ ਕੇ ਮੈਦਾਨ ਤੋਂ ਬਾਹਰ ਚਲੇ ਗਏ.

ਭੁਵਨੇਸ਼ਵਰ ਕੁਮਾਰ ਚੇਨਈ ਸੁਪਰ ਕਿੰਗਜ਼ ਦੀ ਪਾਰੀ ਦੇ 19 ਵੇਂ ਓਵਰ ਦੀ ਦੂਸਰੀ ਗੇਂਦ ਦੌਰਾਨ ਚੋਟਿਲ ਹੋ ਗਏ. ਭੁਵਨੇਸ਼ਵਰ ਨੂੰ ਰਨਅਪ ਲੈਣ ਵਿਚ ਮੁਸ਼ਕਲ ਆਈ, ਜਿਸ ਤੋਂ ਬਾਅਦ ਟੀਮ ਫਿਜ਼ੀਓ ਨੇ ਉਹਨਾਂ ਦੀ ਮਦਰ ਕਰਨ ਦੀ ਕੋਸ਼ਿਸ਼ ਕੀਤੀ. ਇਲਾਜ ਤੋਂ ਬਾਅਦ, ਭੁਵਨੇਸ਼ਵਰ ਦੁਬਾਰਾ ਗੇਂਦਬਾਜ਼ੀ ਕਰਨ ਲਈ ਤਿਆਰ ਸੀ ਪਰ ਰਨਅਪ ਦੌਰਾਨ ਇਰ ਇਕ ਵਾਰ ਉਹਨਾਂ ਨੂੰ ਮੁਸ਼ਕਲ ਆਈ ਅਤੇ ਉਹਨਾਂ ਨੇ ਮੈਦਾਨ ਤੋਂ ਬਾਹਰ ਜਾਣ ਦਾ ਫੈਸਲਾ ਕੀਤਾ.

ਭੁਵਨੇਸ਼ਵਰ ਕੁਮਾਰ ਦੇ ਮੈਦਾਨ ਤੋਂ ਬਾਹਰ ਜਾਣ ਤੋਂ ਬਾਅਦ ਖਲੀਲ ਅਹਿਮਦ ਨੇ 19 ਵਾਂ ਓਵਰ ਪੂਰਾ ਕੀਤਾ. ਇਸ ਦੇ ਨਾਲ ਹੀ ਯੁਵਾ ਗੇਂਦਬਾਜ਼ ਅਬਦੁੱਲ ਸਮਦ ਨੇ ਪਾਰੀ ਦਾ ਆਖਰੀ ਓਵਰ ਕੀਤਾ. ਫਿਲਹਾਲ, ਹੈਦਰਾਬਾਦ ਦੀ ਟੀਮ ਨੇ ਭੁਵਨੇਸ਼ਵਰ ਕੁਮਾਰ ਦੇ ਸੱਟ ਲੱਗਣ ਸੰਬੰਧੀ ਕੋਈ ਅਪਡੇਟ ਜਾਰੀ ਨਹੀਂ ਕੀਤੀ ਹੈ. ਜੇ ਭੁਵਨੇਸ਼ਵਰ ਦੀ ਸੱਟ ਗੰਭੀਰ ਹੁੰਦੀ ਹੈ ਤਾਂ ਸਨਰਾਈਜ਼ਰਸ ਹੈਦਰਾਬਾਦ ਦੀਆਂ ਮੁਸ਼ਕਲਾਂ ਵਧਣਾ ਤੈਅ ਹੈ.

ਭੁਵਨੇਸ਼ਵਰ ਕੁਮਾਰ ਨੇ ਆਪਣੇ ਕੈਰੀਅਰ ਦੌਰਾਨ ਬਹੁਤ ਜ਼ਿਆਦਾ ਸੱਟਾਂ ਝੱਲਿਆ ਹਨ. ਭੁਵਨੇਸ਼ਵਰ ਕੁਮਾਰ ਭਾਰਤ ਦੇ ਪ੍ਰਮੁੱਖ ਗੇਂਦਬਾਜ਼ਾਂ ਵਿਚੋਂ ਇਕ ਹਨ. ਵੈਸਟਇੰਡੀਜ਼ ਖ਼ਿਲਾਫ਼ ਟੀ -20 ਲੜੀ ਹੋਵੇ ਜਾਂ ਸਾਲ 2019 ਦੇ ਵਿਸ਼ਵ ਕੱਪ ਵਿੱਚ ਪਾਕਿਸਤਾਨ ਖ਼ਿਲਾਫ਼ ਖੇਡਿਆ ਗਿਆ ਮੈਚ ਭੁਵਨੇਸ਼ਵਰ ਸੱਟ ਕਾਰਨ ਅੰਦਰ-ਬਾਹਰ ਹੁੰਦੇ ਰਹੇ ਹਨ. ਇਸ ਤੋਂ ਇਲਾਵਾ ਉਹ ਆਈਪੀਐਲ 2018 ਦੌਰਾਨ ਵੀ ਜ਼ਖਮੀ ਹੋ ਗਏ ਸੀ ਜਿਸ ਤੋਂ ਬਾਅਦ ਉਹਨਾਂ ਨੇ ਸੱਟ ਤੋਂ ਠੀਕ ਹੋਣ ਲਈ ਨੈਸ਼ਨਲ ਕ੍ਰਿਕਟ ਅਕੈਡਮੀ ਵਿੱਚ ਟ੍ਰੇਨਿੰਗ ਵੀ ਕੀਤੀ ਸੀ.

 

TAGS