BBL-10: ਸਿਡਲ, ਵੈਦਰਹੈਲਡ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਚਲਦੇ ਸਟ੍ਰਾਈਕਰਸ ਨੇ ਹਰਿਕੇਂਸ ਨੂੰ ਆਸਾਨੀ ਨਾਲ ਹਰਾਇਆ

Updated: Tue, Dec 15 2020 18:29 IST
big bash league 10 peter siddle and weatherald help adelaide strikers beat hobart hurricanes (Alex Carey and Peter Siddle)

ਜੈੱਕ ਵੈਦਰਹੈਲਡ ਦੀ 68  ਦੌੜਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਐਡੀਲੇਡ ਸਟਰਾਈਕਰਜ਼ ਨੇ ਹੋਬਾਰਟ ਹਰਿਕੇਂਸ ਦੇ 147 ਦੌੜਾਂ ਦੇ ਟੀਚੇ ਦਾ ਪਿੱਛਾ ਆਸਾਨੀ ਨਾਲ ਕਰ ਲਿਆ।  ਹਾਲਾਂਕਿ, ਜਦੋਂ ਸਟਰਾਈਕਰਜ਼ ਨੇ ਟੀਚੇ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਤਾਂ ਉਹ ਥੋੜੇ ਪਰੇਸ਼ਾਨ ਸਨ। ਜੇਮਜ਼ ਫਾਲਕਨਰ ਨੇ ਉਨ੍ਹਾਂ ਨੂੰ ਇਕੋ ਓਵਰ ਵਿਚ ਦੋ ਦੌੜਾਂ ਦੇ ਕੇ ਦੋ ਵਿਕਟਾਂ ਲੈ ਲਈਆੰ। ਇਸ ਸੀਜਨ ਦਾ ਆਪਣਾ ਪਹਿਲਾ ਮੈਚ ਖੇਡ ਰਹੇ ਕਪਤਾਨ ਐਲੈਕਸ ਕੈਰੀ ਦੇ ਨਾਲ ਮਿਲ ਕੇ ਵੇਦਰਹੈਲਡ ਨੇ ਅਰਧ ਸੈਂਕੜੇ ਲਗਾਏ ਅਤੇ ਆਰਾਮ ਨਾਲ ਟੀਚੇ ਨੂੰ ਹਾਸਲ ਕਰ ਲਿਆ।

ਵੇਦਰਹੈਲਡ ਦੀਆਂ 68 ਦੌੜਾਂ ਵਿਚ ਚਾਰ ਚੌਕੇ ਅਤੇ ਚਾਰ ਛੱਕੇ ਸ਼ਾਮਲ ਸੀ ਜਦੋਂਕਿ ਕੈਰੀ ਨੇ ਚਾਰ ਚੌਕੇ ਅਤੇ ਇਕ ਛੱਕਾ ਲਗਾਇਆ।

ਇਸ ਤੋਂ ਪਹਿਲਾਂ ਸਟਰਾਈਕਰਜ਼ ਦੇ ਕਪਤਾਨ ਐਲੈਕਸ ਕੈਰੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦੀ ਚੋਣ ਕੀਤੀ। ਉਹਨਾਂ ਦਾ ਇਹ ਫੈਸਲਾ ਸਫਲ ਰਿਹਾ, ਕਿਉਂਕਿ ਹਰਿਕੇਂਸ ਨੇ ਪਾਵਰਪਲੇਅ ਦੇ ਅੰਦਰ ਤਿੰਨ ਵਿਕਟਾਂ ਗੁਆ ਦਿੱਤੀਆਂ ਸੀ। ਬੇਨ ਮੈਕਡਰਮੋਟ (46) ਅਤੇ ਕੋਲਿਨ ਇੰਗਰਾਮ (46) ਨੇ ਚੌਥੇ ਵਿਕਟ ਲਈ 75 ਦੌੜਾਂ ਦੀ ਸਾਂਝੇਦਾਰੀ ਨਾਲ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ।

ਇਸ ਖਤਰਨਾਕ ਦਿਖ ਰਹੀ ਜੋੜੀ ਨੂੰ ਰਾਸ਼ਿਦ ਖਾਨ ਨੇ ਤੋੜਿਆ, ਹੋਬਾਰਟ ਨੇ ਇਸ ਤੋਂ ਬਾਅਦ ਤੇਜ਼ੀ ਨਾਲ ਵਿਕਟ ਗਵਾਏ। ਪੀਟਰ ਸਿਡਲ ਨੇ ਬਿੱਗ ਬੈਸ਼ ਲੀਗ ਵਿਚ ਪਹਿਲੀ ਵਾਰ ਪੰਜ ਵਿਕਟਾਂ ਲੈਣ ਦਾ ਕਾਰਨਾਮਾ ਕਰਦੇ ਹੋਏ ਹੇਠਲੇ ਕ੍ਰਮ ਨੂੰ ਛੇਤੀ ਹੀ ਆਉਟ ਕਰ ਦਿੱਤਾ। ਐਡੀਲੇਡ ਸਟਰਾਈਕਰਾਜ਼ ਦੀ ਪੂਰੀ ਟੀਮ 19.3 ਓਵਰਾਂ ਵਿਚ 146 ਦੌੜਾਂ 'ਤੇ ਆਲ ਆਉਟ ਹੋ ਗਈ।

ਸੰਖੇਪ ਸਕੋਰ:

ਹੋਬਾਰਟ ਹਰਿਕੇਂਸ - 19.3 ਓਵਰਾਂ ਵਿੱਚ 146/10 (ਬੇਨ ਮੈਕਡਰਮੋਟ - 46; ਪੀਟਰ ਸਿਡਲ - 5/16)

ਐਡੀਲੇਡ ਸਟਰਾਈਕਰਜ਼ - 18.4 ਓਵਰਾਂ ਵਿਚ 147/5 (ਜੇਕ ਵੇਦਰਹੈਲਡ - 68 *; ਜੇਮਜ਼ ਫਾਕਨਰ - 2/35) ਪੂਰਾ ਸਕੋਰਕਾਰਡ ਦੇਖਣ ਲਈ ਕਲਿਕ ਕਰੋ

TAGS