IND vs AUS : ਸ਼ਰਮਨਾਕ ਹਾਰ ਤੋਂ ਬਾਅਦ ਅਮਿਤਾਭ ਬੱਚਨ ਨੇ ਟੀਮ ਇੰਡੀਆ ਨੂੰ ਦਿੱਤੀ ਹਿੰਮਤ, ਟਵਿੱਟਰ ਦੇ ਰਾਹੀਂ ਦਿੱਤਾ ਸੰਦੇਸ਼
ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਟੀਮ ਇੰਡੀਆ ਦੇ ਸਮਰਥਨ ਵਿਚ ਅੱਗੇ ਆਏ ਹਨ। ਅਮਿਤਾਭ ਬੱਚਨ ਨੇ ਟਵੀਟ ਕਰਕੇ ਟੀਮ ਇੰਡੀਆ ਅਤੇ ਵਿਰਾਟ ਕੋਹਲੀ ਦੀ ਟੀਮ ਨੂੰ ਹੌਂਸਲਾ ਦੇਣ ਦਾ ਕੰਮ ਕੀਤਾ ਹੈ।
ਅਮਿਤਾਭ ਬੱਚਨ ਨੇ ਟਵੀਟ ਕੀਤਾ, "ਭਾਰਤ ਅਤੇ ਆਸਟਰੇਲੀਆ ਵਿਚਾਲੇ ਪਹਿਲਾ ਟੈਸਟ ਮੈਚ, ਟੀਮ ਇੰਡੀਆ ਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਇਹ ਸਿਰਫ ਇੱਕ ਮਾੜਾ ਦਿਨ ਸੀ। ਅਸੀਂ ਵਾਪਸ ਆਵਾਂਗੇ… ਸਾਡੇ ਸਾਰਿਆਂ ਦੀ ਜ਼ਿੰਦਗੀ ਵਿਚ ਮਾੜੇ ਦਿਨ ਆਉੰਦੇ ਹਨ ਪਰ ਸੈਟ ਬੈਕ ਦਾ ਜਵਾਬ ਕਮਬੈਕ ਨਾਲ ਦੇਵਾਂਗੇ।”
ਇਹ ਹਾਰ ਭਾਰਤ ਲਈ ਕਾਫ਼ੀ ਸ਼ਰਮਿੰਦਾ ਕਰਨ ਵਾਲੀ ਹਾਰ ਸੀ ਕਿਉਂਕਿ ਵਿਰਾਟ ਕੋਹਲੀ ਦੀ ਟੀਮ ਦੂਜੀ ਪਾਰੀ ਵਿੱਚ ਟੈਸਟ ਕ੍ਰਿਕਟ ਦੇ ਇਤਿਹਾਸ ਵਿੱਚ ਉਸ ਦੇ ਸਭ ਤੋਂ ਘੱਟ ਸਕੋਰ ਤੇ ਸਿਮਟ ਗਈ ਸੀ। ਭਾਰਤੀ ਟੀਮ ਦੂਜੀ ਪਾਰੀ ਵਿਚ ਸਿਰਫ 36 ਦੌੜਾਂ ਹੀ ਬਣਾ ਸਕੀ। ਹੇਜ਼ਲਵੁੱਡ ਨੇ 8 ਦੌੜਾਂ ਦੇ ਕੇ 5 ਵਿਕਟ ਲਏ ਜਦਕਿ ਕਮਿੰਸ ਨੇ 4 ਵਿਕਟਾਂ ਨਾਲ ਭਾਰਤੀ ਟੀਮ ਦੀ ਕਮਰ ਤੋੜ ਦਿੱਤੀ।
ਇਹ ਟੈਸਟ ਮੈਚ ਜਿੱਤਣ ਲਈ ਆਸਟਰੇਲੀਆ ਨੂੰ ਸਿਰਫ 90 ਦੌੜਾਂ ਦਾ ਟੀਚਾ ਦਿੱਤਾ ਗਿਆ ਸੀ, ਜਿਸ ਨੂੰ ਉਨ੍ਹਾਂ ਨੇ 8 ਵਿਕਟਾਂ ਗੁਆ ਕੇ ਹਾਸਲ ਕਰ ਲਿਆ।
ਦੱਸ ਦੇਈਏ ਕਿ ਭਾਰਤ ਅਤੇ ਆਸਟਰੇਲੀਆ ਵਿਚਾਲੇ ਦੂਜਾ ਟੈਸਟ ਮੈਚ 26 ਦਸੰਬਰ ਤੋਂ ਮੈਲਬੌਰਨ ਦੇ ਮੈਦਾਨ 'ਤੇ ਖੇਡਿਆ ਜਾਵੇਗਾ। ਇਸ ਮੈਚ ਵਿੱਚ ਭਾਰਤ ਦੇ ਕਪਤਾਨ ਵਿਰਾਟ ਕੋਹਲੀ ਨਹੀਂ ਦਿਖਾਈ ਦੇਣਗੇ। ਕੋਹਲੀ ਪੈਟਰਨਿਟੀ ਛੁੱਟੀ ਕਾਰਨ ਘਰ ਪਰਤ ਰਹੇ ਹਨ।