ਕੇਪਟਾਊਨ ਟੈਸਟ : ਬੁਮਰਾਹ ਦੇ 'ਪੰਜੇ' ਨਾਲ ਦੱਖਣੀ ਅਫਰੀਕਾ ਦੀ ਪਹਿਲੀ ਪਾਰੀ 210 'ਤੇ ਸਿਮਟੀ, ਭਾਰਤ ਨੂੰ ਮਿਲੀ 13 ਦੌੜਾਂ ਦੀ ਬੜ੍ਹਤ
ਜਸਪ੍ਰੀਤ ਬੁਮਰਾਹ (5/42) ਦੀ ਸ਼ਾਨਦਾਰ ਗੇਂਦਬਾਜ਼ੀ ਦੇ ਚਲਦਿਆਂ ਦੱਖਣੀ ਅਫਰੀਕਾ ਨਿਊਲੈਂਡਜ਼ 'ਚ ਤੀਜੇ ਟੈਸਟ ਦੇ ਦੂਜੇ ਦਿਨ ਬੁੱਧਵਾਰ ਨੂੰ ਆਪਣੀ ਪਹਿਲੀ ਪਾਰੀ 'ਚ 210 ਦੌੜਾਂ 'ਤੇ ਆਲ ਆਊਟ ਹੋ ਗਈ। ਪ੍ਰੋਟੀਆਜ਼ ਲਈ ਕੀਗਨ ਪੀਟਰਸਨ (72) ਨੇ ਸਭ ਤੋਂ ਵੱਧ ਦੌੜਾਂ ਬਣਾਈਆਂ।
ਚਾਹ ਦੇ ਬ੍ਰੇਕ ਤੋਂ ਬਾਅਦ ਤੀਜੇ ਸੈਸ਼ਨ ਵਿੱਚ ਦੱਖਣੀ ਅਫਰੀਕਾ ਦੇ 176/6 ਤੋਂ ਅੱਗੇ ਖੇਡਦੇ ਹੋਏ, ਉਹ ਪਹਿਲੇ ਹੀ ਓਵਰ ਵਿੱਚ ਬੱਲੇਬਾਜ਼ ਪੀਟਰਸਨ ਨੂੰ ਗੁਆ ਬੈਠੇ। ਬੁਮਰਾਹ ਨੇ ਉਸਨੂੰ 72 ਦੌੜਾਂ ਬਣਾ ਕੇ ਪੁਜਾਰਾ ਦੇ ਹੱਥੋਂ ਸਲਿੱਪ ਵਿੱਚ ਕੈਚ ਕਰਵਾਇਆ। ਇਸ ਤੋਂ ਬਾਅਦ ਕਾਗਿਸੋ ਰਬਾਡਾ (15) ਨੂੰ ਵੀ ਸ਼ਾਰਦੁਲ ਠਾਕੁਰ ਨੇ ਜਲਦੀ ਹੀ ਆਊਟ ਕਰ ਦਿੱਤਾ। ਇਸ ਸਮੇਂ ਤੱਕ ਦੱਖਣੀ ਅਫਰੀਕਾ ਦਾ ਸਕੋਰ 71.3 ਓਵਰਾਂ ਵਿੱਚ 200/9 ਸੀ।
ਇਸ ਦੌਰਾਨ, ਆਖ਼ਰੀ ਬੱਲੇਬਾਜ਼ ਡੁਏਨ ਓਲੀਵਰ ਅਤੇ ਲੁੰਗੀ ਐਨਗਿਡੀ ਨੇ ਟੀਮ ਲਈ ਕੁਝ ਮਹੱਤਵਪੂਰਨ ਦੌੜਾਂ ਜੋੜੀਆਂ, ਜਿਸ ਨਾਲ ਦੌੜਾਂ ਦਾ ਫਰਕ ਥੋੜ੍ਹਾ ਘੱਟ ਰਹਿ ਗਿਆ। ਪਰ ਬੁਮਰਾਹ ਨੇ ਨਗੀਡੀ ਨੂੰ ਆਊਟ ਕਰਕੇ ਆਪਣੀ ਪੰਜਵੀਂ ਵਿਕਟ ਹਾਸਲ ਕੀਤੀ, ਜਿਸ ਨਾਲ ਅਫਰੀਕਾ ਨੂੰ 76.3 ਓਵਰਾਂ ਵਿੱਚ 210 ਦੌੜਾਂ 'ਤੇ ਢਾਹ ਦਿੱਤਾ, ਜਿਸ ਨਾਲ ਭਾਰਤ ਨੂੰ ਪਹਿਲੀ ਪਾਰੀ ਵਿੱਚ 13 ਦੌੜਾਂ ਦੀ ਬੜ੍ਹਤ ਮਿਲ ਗਈ।
ਭਾਰਤ ਲਈ ਜਸਪ੍ਰੀਤ ਬੁਮਰਾਹ ਨੇ ਸਭ ਤੋਂ ਵੱਧ ਪੰਜ ਵਿਕਟਾਂ ਲਈਆਂ। ਇਸ ਦੇ ਨਾਲ ਹੀ ਉਮੇਸ਼ ਯਾਦਵ ਅਤੇ ਮੁਹੰਮਦ ਸ਼ਮੀ ਨੇ ਦੋ-ਦੋ ਵਿਕਟਾਂ ਲਈਆਂ, ਜਦਕਿ ਸ਼ਾਰਦੁਲ ਠਾਕੁਰ ਨੇ ਇਕ ਵਿਕਟ ਲਈ। ਦੱਖਣੀ ਅਫਰੀਕਾ ਲਈ ਕੀਗਨ ਪੀਟਰਸਨ ਨੇ 72 ਦੌੜਾਂ ਬਣਾਈਆਂ। ਇਸ ਤੋਂ ਬਾਅਦ ਤੇਂਬਾ ਬਾਵੁਮਾ (28) ਅਤੇ ਕੇਸ਼ਵ ਮਹਾਰਾਜ ਨੇ 25 ਦੌੜਾਂ ਦੀ ਪਾਰੀ ਖੇਡੀ।