ਕੇਦਾਰ ਜਾਧਵ ਨੇ ਬਣਾਇਆ ਅਣਚਾਹਿਆ ਰਿਕਾਰਡ, ਸੀਐਸਕੇ ਲਈ ਬਣ ਰਹੇ ਨੇ ਮੁਸੀਬਤ

Updated: Fri, Oct 09 2020 12:41 IST
Kedar Jadhav

ਆਈਪੀਐਲ 2020: ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਸੀਜ਼ਨ 13 ਦੇ 21 ਵੇਂ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ 10 ਦੌੜਾਂ ਨਾਲ ਹਰਾਇਆ ਸੀ. ਇਸ ਹਾਰ ਤੋਂ ਬਾਅਦ ਸੀਐਸਕੇ ਦੇ ਮਿਡਲ ਆਰਡਰ ਦੇ ਬੱਲੇਬਾਜ਼ ਕੇਦਾਰ ਜਾਧਵ ਨੂੰ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ. ਰਵਿੰਦਰ ਜਡੇਜਾ ਅਤੇ ਡਵੇਨ ਬ੍ਰਾਵੋ ਤੋਂ ਪਹਿਲਾਂ ਬੱਲੇਬਾਜੀ ਕਰਨ ਵਾਲੇ ਕੇਦਾਰ ਜਾਧਵ ਨੇ ਆਪਣੀ ਪਾਰੀ ਦੌਰਾਨ 12 ਗੇਂਦਾਂ ਵਿਚ ਸਿਰਫ 7 ਦੌੜਾਂ ਬਣਾਈਆਂ ਸਨ.

ਕੇਦਾਰ ਜਾਧਵ ਨੇ ਆਪਣੀ ਹੌਲੀ ਪਾਰੀ ਦੇ ਚਲਦੇ ਇਕ ਰਿਕਾਰਡ ਕਾਇਮ ਕੀਤਾ ਜਿਸਨੂੰ ਦੇਖਕੇ ਉਹ ਬਿਲਕੁਲ ਵੀ ਖੁਸ਼ ਨਹੀਂ ਹੋਣਗੇ. ਜਾਧਵ ਨੇ ਆਈਪੀਐਲ 2020 ਵਿਚ ਬਿਨਾਂ ਕੋਈ ਛੱਕਾ ਮਾਰਦੇ 59 ਗੇਂਦਾਂ ਦਾ ਸਾਹਮਣਾ ਕੀਤਾ ਹੈ. ਸੀਐਸਕੇ ਦੇ ਮਿਡਲ-ਆਰਡਰ ਬੱਲੇਬਾਜ਼ ਲਈ, ਇਹ ਰਿਕਾਰਡ ਖਤਰੇ ਦੀ ਘੰਟੀ ਵਾਂਗ ਹੈ. ਕੇਦਾਰ ਜਾਧਵ ਨੇ ਇਸ ਸੀਜ਼ਨ ਵਿੱਚ ਸੀਐਸਕੇ ਲਈ ਛੇ ਮੈਚ ਖੇਡੇ ਹਨ, ਜਿਹਨਾਂ ਵਿਚੋਂ ਚਾਰ ਪਾਰੀਆਂ ਵਿਚ ਉਸਨੇ 22, 26, 3 ਅਤੇ 7 ਦੇ ਸਕੋਰ ਬਣਾਏ ਹਨ. ਇਨ੍ਹਾਂ ਚਾਰ ਪਾਰੀਆਂ ਦੌਰਾਨ ਜਾਧਵ ਦੇ ਬੱਲੇ ਤੋਂ ਇਕ ਵੀ ਛੱਕਾ ਨਹੀਂ ਆਇਆ.

ਕੇਦਾਰ ਜਾਧਵ ਤੋਂ ਇਲਾਵਾ ਕੁਝ ਵੱਡੇ ਖਿਡਾਰੀਆਂ ਦੇ ਨਾਮ ਵੀ ਇਸ ਸੂਚੀ ਵਿਚ ਸ਼ਾਮਲ ਹਨ. ਜਾਧਵ ਦੇ ਪਿੱਛੇ ਕਿੰਗਜ਼ ਇਲੈਵਨ ਪੰਜਾਬ ਦੇ ਬੱਲੇਬਾਜ਼ ਗਲੇਨ ਮੈਕਸਵੈਲ ਹਨ, ਜਿਨ੍ਹਾਂ ਨੇ 56 ਗੇਂਦਾਂ ਦਾ ਸਾਹਮਣਾ ਕੀਤਾ ਹੈ. ਸਨਰਾਈਜ਼ਰਸ ਹੈਦਰਾਬਾਦ ਦੇ ਕੇਨ ਵਿਲੀਅਮਸਨ ਨੇ ਬਿਨਾਂ ਕੋਈ ਛੱਕਾ ਲਗਾਏ 54 ਗੇਂਦਾਂ ਖੇਡੀਆਂ ਹਨ, ਜਦੋਂਕਿ ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਦਿਨੇਸ਼ ਕਾਰਤਿਕ ਟੂਰਨਾਮੈਂਟ ਵਿਚ 48 ਗੇਂਦਾਂ ਵਿਚ ਇਕ ਛੱਕਾ ਵੀ ਨਹੀਂ ਲਗਾ ਸਕੇ ਹਨ.

ਦੱਸ ਦੇਈਏ ਕਿ ਸੀਐਸਕੇ ਦੀ ਟੀਮ 6 ਮੈਚਾਂ ਵਿੱਚ 2 ਜਿੱਤਾਂ ਨਾਲ ਛੇਵੇਂ ਸਥਾਨ ’ਤੇ ਹੈ. ਦੂਜੇ ਪਾਸੇ ਰੋਹਿਤ ਸ਼ਰਮਾ ਦਾ ਮੁੰਬਈ ਇੰਡੀਅਨਜ਼ 6 ਮੈਚਾਂ ਵਿੱਚ 4 ਜਿੱਤਾਂ ਨਾਲ ਪਹਿਲੇ ਸਥਾਨ ਉੱਤੇ ਹੈ. ਚੇਨਈ ਸੁਪਰ ਕਿੰਗਜ਼ ਦਾ ਅਗਲਾ ਮੈਚ 10 ਅਕਤੂਬਰ ਨੂੰ ਰਾਇਲ ਚੈਲੇਂਜਰਜ਼ ਬੈਂਗਲੁਰੂ ਖਿਲਾਫ ਹੈ. ਆਰਸੀਬੀ 6 ਅੰਕਾਂ ਦੇ ਨਾਲ 5 ਵੇਂ ਸਥਾਨ 'ਤੇ ਹੈ.

TAGS