IPL 2020: ਰਿਤੂਰਾਜ ਗਾਇਕਵਾੜ ਦੇ ਹੋਣਗੇ 2 ਹੋਰ ਕੋਰੋਨਾ ਟੈਸਟ, ਚੇਨੱਈ ਸੁਪਰ ਕਿੰਗਜ਼ ਲਈ ਪਹਿਲਾ ਮੈਚ ਖੇਡਣਾ ਮੁਸ਼ਕਲ
ਚੇਨਈ ਸੁਪਰ ਕਿੰਗਜ਼ ਦੇ ਯੁਵਾ ਬੱਲੇਬਾਜ਼ ਰਿਤੂਰਾਜ ਗਾਇਕਵਾੜ ਨੂੰ ਦੋ ਹੋਰ ਕੋਰੋਨਾ ਟੈਸਟ ਕਰਾਉਣੇ ਪੈਣਗੇ ਜਿਸ ਤੋਂ ਬਾਅਦ ਇਹ ਫੈਸਲਾ ਲਿਆ ਜਾਵੇਗਾ ਕਿ ਉਹ ਚੇਨਈ ਸੁਪਰ ਕਿੰਗਜ਼ ਦੀ ਟੀਮ ਨਾਲ ਆਪਣੀ ਟ੍ਰੇਨਿੰਗ ਦੀ ਸ਼ੁਰੂਆਤ ਕਰਣਗੇ ਜਾਂ ਨਹੀਂ।
ਯੂਏਈ ਆਉਣ ਤੋਂ ਬਾਅਦ, ਟੀਮ ਦੇ 13 ਮੈਂਬਰਾਂ, ਜਿਨ੍ਹਾਂ ਵਿਚ ਚੇਨਈ ਸੁਪਰ ਕਿੰਗਜ਼ ਦੇ ਤੇਜ਼ ਗੇਂਦਬਾਜ਼ ਦੀਪਕ ਚਾਹਰ ਅਤੇ ਬੱਲੇਬਾਜ਼ ਰਿਤੂਰਾਜ ਗਾਇਕਵਾੜ ਸ਼ਾਮਲ ਹਨ, ਦੀ ਕੋਰੋਨਾ ਰਿਪੇਰਟ ਪਾਜ਼ੀਟਿਵ ਆਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ 2 ਹਫਤੇ ਕੁਆਰੰਟੀਨ ਵਿਚ ਬਿਤਾਉਣਾ ਪਿਆ. ਹਾਲਾਂਕਿ, 4 ਸਤੰਬਰ ਤੋਂ ਚੇਨਈ ਦੇ ਹੋਰ ਮੈਂਬਰਾਂ ਨੇ, ਕਪਤਾਨ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਿੱਚ, ਟ੍ਰੇਨਿੰਗ ਸੈਸ਼ਨ ਦੀ ਸ਼ੁਰੂਆਤ ਕੀਤੀ ਅਤੇ ਖੁਸ਼ੀ ਦੀ ਗੱਲ ਹੈ ਕਿ ਗੇਂਦਬਾਜ਼ ਦੀਪਕ ਚਾਹਰ ਨੇ ਵੀ ਫਿਟ ਹੋ ਕੇ ਟੀਮ ਨਾਲ ਟ੍ਰੇਨਿੰਗ ਸ਼ੁਰੂ ਕੀਤੀ ਹੈ।
ਸੁਪਰ ਕਿੰਗਜ਼ ਦੇ ਸੀਈਓ ਕਾਸ਼ੀ ਵਿਸ਼ਵਨਾਥਨ ਨੇ ਕਿਹਾ ਹੈ, "ਕੋਰੋਨਾ ਤੋਂ ਸੁਰੱਖਿਆ ਦੇ ਮੱਦੇਨਜ਼ਰ ਰਿਤੂਰਾਜ ਗਾਇਕਵਾੜ ਦੇ ਦੋ ਹੋਰ ਟੈਸਟ ਕੀਤੇ ਜਾਣਗੇ। ਜੇ ਉਹਨਾਂ ਦਾ ਟੈਸਟ ਨਕਾਰਾਤਮਕ ਆਉਂਦਾ ਹੈ ਤਾਂ ਉਹ ਆਪਣੀ ਟੀਮ ਨਾਲ ਬਾਇਓ-ਸੁਰੱਖਿਅਤ ਬੱਬਲ ਵਿੱਚ ਸ਼ਾਮਲ ਹੋ ਜਾਣਗੇ। ਟੀਮ ਦੇ ਦੂਜੇ ਸਾਥਿਆਂ ਦਾ ਟੈਸਟ ਨੈਗੇਟਿਵ ਆਇਆ ਹੈ ਅਤੇ ਉਹ ਟੀਮ ਨਾਲ ਜੁੜ੍ਹ ਚੁੱਕੇ ਹਨ। ”
ਗਾਇਕਵਾੜ ਨੂੰ ਕੁਝ ਹੋਰ ਦਿਨਾਂ ਲਈ ਕੁਆਰੰਟੀਨ ਵਿਚ ਰਹਿਣਾ ਪਏਗਾ. ਇਸਦਾ ਮਤਲਬ ਹੈ ਕਿ ਉਹ ਚੇਨਈ ਦੀ ਟੀਮ ਨੂੰ ਚੇਨਈ ਅਤੇ ਮੁੰਬਈ ਦਰਮਿਆਨ ਹੋਣ ਵਾਲੇ ਉਦਘਾਟਨੀ ਆਈਪੀਐਲ ਮੈਚ ਵਿੱਚ ਉਪਲਬਧ ਨਹੀਂ ਹੋਣਗੇ।