IPL 2020: ਐਮਐਸ ਧੋਨੀ ਨੇ ਪਹਿਲੀ ਪ੍ਰੈਕਟਿਸ ਵਿੱਚ ਕੀਤੀ ਜ਼ਬਰਦਸਤ ਬੱਲੇਬਾਜ਼ੀ, ਖੇਡੇ ਵੱਡੇ ਸ਼ਾਟ, ਦੇਖੋ ਵੀਡੀਓ
ਧੋਨੀ ਦੀ ਕਪਤਾਨੀ ਵਾਲੀ ਚੇਨਈ ਸੁਪਰ ਕਿੰਗਜ਼ ਦੀ ਟੀਮ ਨੇ ਸ਼ੁੱਕਰਵਾਰ 4 ਸਤੰਬਰ ਤੋਂ ਆਈਪੀਐਲ ਲਈ ਅਭਿਆਸ ਸੈਸ਼ਨ ਦੀ ਸ਼ੁਰੂਆਤ ਕਰ ਲਈ ਹੈ। ਜਦੋਂ ਕਿ ਦੂਜੀਆਂ ਟੀਮਾਂ ਨੇ ਇਕ ਹਫਤਾ ਪਹਿਲਾਂ ਅਭਿਆਸ ਸ਼ੁਰੂ ਕੀਤਾ ਸੀ, ਚੇਨਈ ਸੁਪਰ ਕਿੰਗਜ਼ ਦੇ 13 ਮੈਂਬਰਾਂ ਦੀ ਕੋਰੋਨਾ ਰਿਪੋਰਟ ਪਾੱਜ਼ੀਟਿਵ ਆਉਣ ਤੋਂ ਬਾਅਦ ਉਨ੍ਹਾਂ ਦਾ ਅਭਿਆਸ ਥੋੜ੍ਹੀ ਦੇਰ ਨਾਲ ਸ਼ੁਰੂ ਹੋਇਆ ਹੈ. ਕੋਰੋਨਵਾਇਰਸ ਪਾੱਜ਼ੀਟਿਵ ਆਉਣ ਵਾਲੇ 13 ਮੈਂਬਰਾਂ ਵਿੱਚ ਚੇਨਈ ਸੁਪਰ ਕਿੰਗਜ਼ ਦੇ ਤੇਜ਼ ਗੇਂਦਬਾਜ਼ ਦੀਪਕ ਚਾਹਰ ਅਤੇ ਬੱਲੇਬਾਜ਼ ਰਿਤੂਰਾਜ ਗਾਇਕਵਾੜ ਵੀ ਸ਼ਾਮਲ ਹਨ।
ਦੀਪਕ ਚਾਹਰ ਅਤੇ ਰਿਤੂਰਾਜ ਗਾਇਕਵਾੜ ਤੋਂ ਬਿਨਾਂ ਚੇਨਈ ਸੁਪਰ ਕਿੰਗਜ਼ ਦੀ ਪੂਰੀ ਟੀਮ ਨੇ ਸ਼ੁੱਕਰਵਾਰ ਨੂੰ ਦੁਬਈ ਦੀ ਆਈਸੀਸੀ ਅਕੈਡਮੀ ਵਿੱਚ ਅਭਿਆਸ ਸ਼ੁਰੂ ਕੀਤਾ।
ਇਸ ਅਭਿਆਸ ਸੈਸ਼ਨ ਦੌਰਾਨ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਬੱਲੇਬਾਜ਼ੀ ਦਾ ਅਭਿਆਸ ਕੀਤਾ ਅਤੇ ਕੁਝ ਵੱਡੇ ਸ਼ਾਟ ਵੀ ਖੇਡੇ। ਉਹਨਾਂ ਨੇ ਚੇਨਈ ਦੇ ਤੇਜ਼ ਗੇਂਦਬਾਜ਼ ਸ਼ਾਦੁਰਲ ਠਾਕੁਰ, ਸਪਿਨਰ ਰਵਿੰਦਰ ਜਡੇਜਾ ਅਤੇ ਪਿਯੂਸ਼ ਚਾਵਲਾ ਦੀਆਂ ਗੇਂਦਾਂ 'ਤੇ ਲੰਬੇ ਸਮੇਂ ਤਕ ਬੱਲੇਬਾਜ਼ੀ ਦਾ ਅਭਿਆਸ ਕੀਤਾ।
ਜਿਸ ਤਰ੍ਹਾੰ ਧੋਨੀ ਨੇ ਲੰਮੇ-ਲੰਮੇ ਸ਼ਾੱਟ ਲਗਾਏ, ਉਸ ਨੂੰ ਵੇਖ ਕੇ ਚੇਨਈ ਸੁਪਰ ਕਿੰਗਜ਼ ਦੇ ਪ੍ਰਸ਼ੰਸਕ ਬਹੁਤ ਖੁਸ਼ ਹੋਣਗੇ। ਗੇਂਦ ਧੋਨੀ ਦੇ ਬੱਲੇ 'ਤੇ ਚੰਗੀ ਤਰ੍ਹਾਂ ਆ ਰਹੀ ਸੀ ਅਤੇ ਉਹ ਬਹੁਤ ਚੰਗੀ ਤਾਲ ਵਿਚ ਦਿਖਾਈ ਦੇ ਰਹੇ ਸੀ.
ਇਸ ਦੇ ਨਾਲ ਹੀ ਆਸਟਰੇਲੀਆ ਦੇ ਸ਼ਾਨਦਾਰ ਆਲਰਾਉਂਡਰ ਸ਼ੇਨ ਵਾਟਸਨ ਸਪਿਨਰ ਕਰਨ ਸ਼ਰਮਾ ਗੇਂਦਬਾਜ਼ੀ ਤੇ ਬੱਲੇਬਾਜ਼ੀ ਕਰਦਿਆਂ ਅਭਿਆਸ ਕਰਦੇ ਹੋਏ ਨਜਰ ਆਏ।
ਤੁਹਾਨੂੰ ਦੱਸ ਦੇਈਏ ਕਿ ਮਹਿੰਦਰ ਸਿੰਘ ਧੋਨੀ 15 ਅਗਸਤ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹਨ। ਹੁਣ ਉਹ 19 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਆਈਪੀਐਲ ਵਿੱਚ ਚੇਨਈ ਸੁਪਰ ਕਿੰਗਜ਼ ਦੀ ਵਾਗਡੋਰ ਸੰਭਾਲਦੇ ਹੋਏ ਦਿਖਾਈ ਦੇਣਗੇ।