IPL 2020: ਕਪਤਾਨ ਐਮਐਸ ਧੋਨੀ ਨੇ ਦਿੱਤੇ ਸੰਕੇਤ, ਅਗਲੇ ਸੀਜਨ ਵਿਚ ਸੁਰੇਸ਼ ਰੈਨਾ ਸਮੇਤ ਕਈ ਦਿੱਗਜ ਖਿਡਾਰੀਆਂ ਦੀ ਹੋ ਸਕਦੀ ਹੈ ਛੁੱਟੀ

Updated: Mon, Nov 02 2020 13:01 IST
chennai super kings will play with new core group in 2021 ipl says ms dhoni (Image Credit: BCCI)

ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਆਈਪੀਐਲ -13 ਦੇ ਆਪਣੇ ਕੈਂਪੇਨ ਦੇ ਆਖਰੀ ਮੈਚ ਵਿਚ ਜਿੱਤ ਤੋਂ ਬਾਅਦ ਕਿਹਾ ਕਿ ਟੀਮ ਨੂੰ ਆਪਣੇ ਕੋਰ ਗਰੁੱਪ ਵਿੱਚ ਬਦਲਾਅ ਕਰਨ ਦੀ ਲੋੜ ਹੈ. ਤਿੰਨ ਵਾਰ ਦੀ ਚੈਂਪੀਅਨ ਚੇੱਨਈ ਨੇ ਸ਼ੇਖ ਜ਼ਾਇਦ ਸਟੇਡੀਅਮ ਵਿਚ ਕਿੰਗਜ਼ ਇਲੈਵਨ ਪੰਜਾਬ ਨੂੰ 9 ਵਿਕਟਾਂ ਨਾਲ ਹਰਾਕੇ ਆਪਣੇ ਕੈਂਪੇਨ ਨੂੰ ਜਿੱਤ ਨਾਲ ਖਤਮ ਕੀਤਾ. ਚੇੱਨਈ ਪਹਿਲਾਂ ਹੀ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13 ਵੇਂ ਸੀਜ਼ਨ ਤੋਂ ਬਾਹਰ ਹੋ ਗਈ ਸੀ, ਪਰ ਹੁਣ ਇਸ ਮੈਚ ਵਿਚ ਜਿੱਤ ਨਾਲ ਉਹਨਾਂ ਨੇ ਪੰਜਾਬ ਦੀ ਖੇਡ ਨੂੰ ਵੀ ਵਿਗਾੜ ਦਿੱਤਾ ਹੈ.

ਧੋਨੀ ਨੇ ਮੈਚ ਤੋਂ ਬਾਅਦ ਕਿਹਾ, '' ਤੁਸੀਂ ਉਸ ਡ੍ਰੈਸਿੰਗ ਰੂਮ ਵਿਚ ਰਹਿਣਾ ਪਸੰਦ ਨਹੀਂ ਕਰੋਗੇ ਜੋ ਕਿ ਅਸਲ ਵਿਚ ਕ੍ਰਿਕਟ ਦਾ ਅਨੰਦ ਨਹੀਂ ਲੈ ਰਿਹਾ ਹੈ. ਤੁਸੀਂ ਵੱਖ-ਵੱਖ ਵਿਚਾਰਾਂ ਨਾਲ ਰਹਿਣਾ ਚਾਹੁੰਦੇ ਹੋ, ਪਰ ਜੇ ਡਰੈਸਿੰਗ ਰੂਮ ਦਾ ਮਾਹੌਲ ਖੁਸ਼ ਨਹੀਂ ਹੁੰਦਾ, ਤਾਂ ਇਹ ਬਹੁਤ ਮੁਸ਼ਕਲ ਹੁੰਦਾ ਹੈ. ਬਹੁਤ ਕੁਝ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਬੀਸੀਸੀਆਈ ਨਿਲਾਮੀ ਬਾਰੇ ਕੀ ਫੈਸਲਾ ਲੈਂਦਾ ਹੈ. ਸਾਨੂੰ ਆਪਣੇ ਕੋਰ ਸਮੂਹ ਨੂੰ ਥੋੜਾ ਜਿਹਾ ਬਦਲਣ ਦੀ ਲੋੜ ਹੈ ਅਤੇ ਅਗਲੇ ਦਸ ਸਾਲਾਂ ਲਈ ਇਸ ਨੂੰ ਵੇਖਣ ਦੀ ਲੋੜ ਹੈ. ਆਈਪੀਐਲ ਦੀ ਸ਼ੁਰੂਆਤ' ਤੇ, ਅਸੀਂ ਇਕ ਟੀਮ ਬਣਾਈ ਸੀ ਅਤੇ ਉਸ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ."

ਚੇੱਨਈ ਨੇ ਟੂਰਨਾਮੈਂਟ ਦਾ ਅੰਤ 14 ਮੈਚਾਂ ਵਿੱਚ ਛੇ ਜਿੱਤਾਂ ਨਾਲ ਕੀਤਾ.

ਧੋਨੀ ਨੇ ਕਿਹਾ, "ਇਹ ਸਾਡੇ ਲਈ ਮੁਸ਼ਕਲ ਕੈਂਪੇਨ ਰਿਹਾ. ਮੈਨੂੰ ਨਹੀਂ ਲੱਗਦਾ ਕਿ ਅਸੀਂ ਆਪਣੀ ਪੂਰੀ ਸਮਰੱਥਾ ਨਾਲ ਖੇਡੇ. ਪਿਛਲੇ ਛੇ-ਸੱਤ ਮੈਚ ਬਹੁਤ ਮੁਸ਼ਕਲ ਰਹੇ. ਇਕ ਅਜਿਹਾ ਸਮਾਂ ਆਉਂਦਾ ਹੈ ਜਿੱਥੇ ਤੁਹਾਨੂੰ ਥੋੜੀ ਤਬਦੀਲੀ ਕਰਨੀ ਪੈਂਦੀ ਹੈ ਅਤੇ ਤੁਸੀਂ ਅਗਲੀ ਪੀੜ੍ਹੀ ਨੂੰ ਸੌਂਪ ਦਿੰਦੇ ਹੋ.  ਅਸੀਂ ਜ਼ੋਰਦਾਰ ਢੰਗ ਨਾਲ ਵਾਪਸ ਆਵਾਂਗੇ. ਇਹ ਮੁਸ਼ਕਲ ਸੀਜਨ ਰਿਹਾ. ਉਹ (ਰੁਤੁਰਜ ਗਾਇਕਵਾਡ) ਉਨ੍ਹਾਂ ਲੋਕਾਂ ਵਿਚੋਂ ਇੱਕ ਹੈ ਜਿਸਨੇ ਚੰਗੀ ਬੱਲੇਬਾਜ਼ੀ ਕੀਤੀ. ਸ਼ੁਰੂ ਵਿਚ ਉਸ ਨੂੰ ਕੋਰੋਨਾ ਹੋ ਗਿਆ ਅਤੇ 20 ਦਿਨਾਂ ਬਾਅਦ ਵੀ ਉਹ ਠੀਕ ਨਹੀਂ ਰਿਹਾ. ਉਸ ਕੋਲ ਅਭਿਆਸ ਕਰਨ ਦਾ ਵੀ ਸਮਾਂ ਨਹੀਂ ਸੀ.”

ਪਿਛਲੇ ਕਈ ਸਾਲਾਂ ਤੋਂ ਧੋਨੀ ਤੋਂ ਇਲਾਵਾ ਸੁਰੇਸ਼ ਰੈਨਾ, ਰਵਿੰਦਰ ਜਡੇਜਾ, ਡਵੇਨ ਬ੍ਰਾਵੋ, ਫਾਫ ਡੂ ਪਲੇਸਿਸ, ਸ਼ੇਨ ਵਾਟਸਨ ਅਤੇ ਅੰਬਾਤੀ ​​ਰਾਇਡੂ ਚੇਨਈ ਦੇ ਕੋਰ ਗਰੁੱਪ ਵਿਚ ਸ਼ਾਮਲ ਹਨ. ਇਹ ਹੈਰਾਨੀ ਦੀ ਗੱਲ ਨਹੀਂ ਹੋਵੇਗੀ ਕਿ ਚੇਨਈ ਅਗਲੇ ਸੀਜਨ ਤੋਂ ਪਹਿਲਾਂ ਰੈਨਾ, ਵਾਟਸਨ ਅਤੇ ਹਰਭਜਨ ਸਿੰਘ ਨੂੰ ਰਿਲੀਜ ਕਰ ਦੇਵੇ. ਧੋਨੀ ਨੇ ਕਿਹਾ ਹੈ ਕਿ ਅਗਲੇ ਸੀਜਨ ਵਿਚ ਕਿਸ ਤਰ੍ਹਾਂ ਟੀਮ ਬਣਾਈ ਜਾਏਗੀ ਇਹ ਨਿਲਾਮੀ ਉੱਤੇ ਨਿਰਭਰ ਕਰੇਗਾ.

TAGS