'ਕਾਸ਼! ਮੇਰੇ ਪਿਤਾ ਜੀ ਇਹ ਵੇਖਣ ਲਈ ਜਿੰਦਾ ਹੁੰਦੇ ', ਸਾਕਰਿਆ ਨੇ ਭਾਰਤੀ ਟੀਮ ਵਿਚ ਚੁਣੇ ਜਾਣ ਤੋਂ ਬਾਅਦ ਦਿੱਤਾ ਪਹਿਲਾ ਰਿਐਕਸ਼ਨ
ਬੀਸੀਸੀਆਈ ਨੇ ਸ਼੍ਰੀਲੰਕਾ ਖਿਲਾਫ ਵਨਡੇ ਅਤੇ ਟੀ -20 ਸੀਰੀਜ਼ ਲਈ 20 ਮੈਂਬਰੀ ਭਾਰਤੀ ਕ੍ਰਿਕਟ ਟੀਮ ਦਾ ਐਲਾਨ ਕੀਤਾ ਹੈ। ਸਟਾਰ ਓਪਨਿੰਗ ਬੱਲੇਬਾਜ਼ ਸ਼ਿਖਰ ਧਵਨ ਨੂੰ ਇਸ ਦੌਰੇ ਲਈ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਇਸ ਟੀਮ ਵਿਚ ਚੇਤਨ ਸਾਕਰੀਆ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਆਈਪੀਐਲ 2021 ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇ ਕਾਰਨ ਸਾਕਰਿਆ ਨੂੰ ਇਹ ਮੌਕਾ ਦਿੱਤਾ ਗਿਆ ਹੈ।
ਜੇ ਅਸੀਂ ਸਾਕਰਿਆ ਦੀ ਗੱਲ ਕਰੀਏ, ਤਾਂ ਪਿਛਲੇ ਕੁਝ ਮਹੀਨੇ ਇਸ ਨੌਜਵਾਨ ਖਿਡਾਰੀ ਲਈ ਕਿਸੇ ਬੁਰੇ ਸੁਪਨੇ ਤੋਂ ਘੱਟ ਨਹੀਂ ਰਹੇ, ਜੋ ਇਸ ਖਿਡਾਰੀ ਨੇ ਇੰਨੀ ਛੋਟੀ ਉਮਰ ਵਿੱਚ ਵੇਖਿਆ ਹੈ, ਸ਼ਾਇਦ ਹੀ ਕਿਸੇ ਨੌਜਵਾਨ ਖਿਡਾਰੀ ਨੇ ਇਹ ਦੌਰ ਦੇਖਿਆ ਹੋਵੇ। ਸਾਕਰੀਆ ਗੁਜਰਾਤ ਦੇ ਭਾਵਨਗਰ ਨੇੜੇ ਇੱਕ ਛੋਟੇ ਜਿਹੇ ਪਿੰਡ ਤੋਂ ਆਉਂਦਾ ਹੈ ਪਰ ਆਈਪੀਐਲ ਰਾਹੀਂ ਉਸਨੇ ਕਰੋੜਾਂ ਦਿਲਾਂ ਵਿੱਚ ਆਪਣੀ ਜਗ੍ਹਾ ਬਣਾਈ ਹੈ।
ਟੀਮ ਇੰਡੀਆ ਵਿੱਚ ਚੁਣੇ ਜਾਣ ਤੋਂ ਬਾਅਦ ਸਾਕਰੀਆ ਨੇ ਪਹਿਲੀ ਵਾਰ ਕੋਈ ਪ੍ਰਤੀਕ੍ਰਿਆ ਦਿੱਤੀ ਹੈ। ਸਾਕਰੀਆ ਨੇ ਦਿ ਇੰਡੀਅਨ ਐਕਸਪ੍ਰੈਸ ਨੂੰ ਕਿਹਾ, "ਕਾਸ਼ ਮੇਰੇ ਪਿਤਾ ਜੀ ਇੱਥੇ ਹੁੰਦੇ। ਉਹ ਚਾਹੁੰਦੇ ਸਨ ਕਿ ਮੈਂ ਭਾਰਤ ਲਈ ਖੇਡਾਂ। ਮੈਨੂੰ ਅੱਜ ਉਹਨਾਂ ਦੀ ਬਹੁਤ ਯਾਦ ਆ ਰਹੀ ਹੈ। ਪਰਮਾਤਮਾ ਨੇ ਮੈਨੂੰ ਇਕ ਸਾਲ ਵਿਚ ਬਹੁਤ ਉਤਰਾਅ ਚੜਾਅ ਦਿਖਾਇਆ ਹੈ। ਇਕ ਬਹੁਤ ਹੀ ਭਾਵੁਕ ਯਾਤਰਾ ਰਹੀ ਹੈ।"
ਅੱਗੇ ਬੋਲਦਿਆਂ 23 ਸਾਲਾਂ ਨੌਜਵਾਨ ਨੇ ਕਿਹਾ, “ਮੈਂ ਆਪਣਾ ਛੋਟਾ ਭਰਾ ਗੁਆ ਬੈਠਾ ਅਤੇ ਇੱਕ ਮਹੀਨੇ ਬਾਅਦ ਮੈਨੂੰ ਆਈਪੀਐਲ ਦਾ ਵੱਡਾ ਕਰਾਰ ਮਿਲਿਆ। ਮੈਂ ਪਿਛਲੇ ਮਹੀਨੇ ਆਪਣੇ ਪਿਤਾ ਨੂੰ ਗੁਆ ਦਿੱਤਾ ਸੀ, ਅਤੇ ਰੱਬ ਮੈਨੂੰ ਹੁਣ ਟੀਮ ਇੰਡੀਆ ਲਈ ਮੇਰੀ ਚੋਣ ਦੀ ਖਬਰ ਸੁਣਾਈ ਹੈ। ਮੈਂ ਸੱਤ ਦਿਨ ਹਸਪਤਾਲ ਵਿਚ ਰਿਹਾ ਜਦੋਂ ਮੇਰੇ ਪਿਤਾ ਆਪਣੀ ਜ਼ਿੰਦਗੀ ਲਈ ਲੜ ਰਹੇ ਸਨ। ਇਹ ਮੇਰੇ ਸਵਰਗਵਾਸੀ ਪਿਤਾ ਅਤੇ ਮੇਰੀ ਮਾਂ ਲਈ ਹੈ ਜਿਹਨਾਂ ਨੇ ਮੈਨੂੰ ਆਪਣੀ ਕ੍ਰਿਕਟ ਜਾਰੀ ਰੱਖਣ ਦੀ ਆਗਿਆ ਦਿੱਤੀ।"