IPL 2020 : ਕ੍ਰਿਸ ਗੇਲ ਦੇ ਟੀਮ ਵਿਚ ਆਉਣ ਨਾਲ ਮੈਨੂੰ ਖੁੱਲ ਕੇ ਖੇਡਣ ਦੀ ਆਜਾਦੀ ਮਿਲੀ ਹੈ - ਕੇ ਐਲ ਰਾਹੁਲ
ਕਿੰਗਜ ਇਲੈਵਨ ਪੰਜਾਬ ਦੀ ਟੀਮ ਵਿਚ ਕ੍ਰਿਸ ਗੇਲ ਦੇ ਆਉਣ ਨਾਲ ਟੀਮ ਦੀ ਬੱਲੇਬਾਜੀ ਅਤੇ ਕਿਸਮਤ ਦੋਵੇਂ ਬਦਲੇ ਹੋਏ ਨਜਰ ਆ ਰਹੇ ਹਨ. ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਆਪਣੇ ਪਿਛਲੇ ਤਿੰਨੋਂ ਮੁਕਾਬਲੇ ਜਿੱਤ ਕੇ ਇਸ ਮੈਚ ਵਿਚ ਉਤਰੇਗੀ ਅਤੇ ਟੀਮ ਇਸੇ ਪ੍ਰਦਰਸ਼ਨ ਨੂੰ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕਰੇਗੀ. ਪੰਜਾਬ ਦੀ ਟੀਮ ਇਸ ਸਮੇਂ 10 ਮੈਚਾਂ ਵਿਚ 4 ਜਿੱਤਾਂ ਨਾਲ ਪੁਆਇੰਟ ਟੇਬਲ ਤੇ ਪੰਜਵੇਂ ਨੰਬਰ ਤੇ ਹੈ.
ਹੁਣ ਇਹ ਦੇਖਣਾ ਦਿਲਚਪਸ ਹੋਵੇਗਾ ਕਿ ਪੰਜਾਬ ਦੀ ਟੀਮ ਕੇ ਐਲ ਰਾਹੁਲ ਦੀ ਅਗੁਵਾਈ ਵਿਚ ਆਉਣ ਵਾਲੇ ਮੁਕਾਬਲਿਆਂ ਵਿਚ ਇਸ ਪ੍ਰਦਰਸ਼ਨ ਨੂੰ ਜਾਰੀ ਰੱਖਦੀ ਹੈ ਜਾਂ ਟੀਮ ਦਾ ਅਭਿਆਨ ਖਤਮ ਹੋ ਜਾਂਦਾ ਹੈ. ਹਾਲਾਂਕਿ, ਕਪਤਾਨ ਕੇ ਐਲ ਰਾਹੁਲ ਦਾ ਫੌਰਮ ਪੰਜਾਬ ਦੀ ਟੀਮ ਲਈ ਇਕ ਚੰਗਾ ਸੰਕੇਤ ਹੈ.
ਕੇ ਐਲ ਰਾਹੁਲ ਨੇ ਦਿੱਲੀ ਕੈਪਿਟਲਸ ਦੇ ਖਿਲਾਫ ਜਿੱਤ ਤੋਂ ਬਾਅਦ ਕਿਹਾ ਹੈ ਕਿ ਕ੍ਰਿਸ ਗੇਲ ਦੇ ਆਉਣ ਨਾਲ ਟੀਮ ਦਾ ਮਾਹੌਲ ਵੀ ਖੁਸ਼ਨੁਮਾ ਨਜਰ ਆ ਰਿਹਾ ਹੈ.
ਪੰਜਾਬ ਦੇ ਕਪਤਾਨ ਨੇ ਕਿਹਾ, "ਕ੍ਰਿਸ ਗੇਲ ਦੇ ਟੀਮ ਵਿਚ ਆਉਣ ਨਾਲ ਮੈਨੂੰ ਪਹਿਲੇ 6 ਓਵਰਾਂ ਵਿਚ ਖੁੱਲ ਕੇ ਬੱਲੇਬਾਜੀ ਕਰਨ ਦਾ ਮੌਕਾ ਮਿਲਿਆ ਹੈ. ਮੈਂ ਸ਼ੁਰੂ ਵਿਚ ਤੇਜੀ ਨਾਲ ਦੌੜਾਂ ਬਣਾਉਣ ਦੀ ਕੋਸ਼ਿਸ਼ ਕਰਦਾ ਹਾਂ. ਮੈਂ ਜਾਣਦਾ ਹਾਂ ਕਿ ਗੇਲ ਅਤੇ ਨਿਕੋਲਸ ਪੂਰਨ ਸਪਿਨਰਾਂ ਦੇ ਖਿਲਾਫ ਬਹੁਤ ਤਾਕਤਵਰ ਹਨ. ਮੈਂ ਉਹਨਾਂ ਤੇ ਵਿਸ਼ਵਾਸ ਕਰਦਾ ਹਾਂ ਕਿ ਉਹ ਸਪਿਨਰਾਂ ਨੂੰ ਕਦੇ ਵੀ ਮਾਰ ਸਕਦੇ ਹਨ. ਗੇਲ ਦੇ ਆਉਣ ਤੋਂ ਬਾਅਦ ਇਕ ਬੱਲੇਬਾਜ ਦੇ ਰੂਪ ਵਿਚ ਮੇਰਾ ਕੰਮ ਸੌਖਾ ਹੋ ਗਿਆ ਹੈ."
ਤੁਹਾਨੂੰ ਦੱਸ ਦੇਈਏ ਕਿ ਯੁਨਿਵਰਸ ਬਾੱਸ ਦੇ ਟੀਮ ਵਿਚ ਵਾਪਸੀ ਤੋਂ ਬਾਅਦ ਕਿੰਗਜ ਇਲੈਵਨ ਦੀ ਟੀਮ ਨੇ ਲਗਾਤਾਰ ਤਿੰਨ ਮੁਕਾਬਲੇ ਜਿੱਤੇ ਹਨ ਅਤੇ ਪੁਆਇੰਟ ਟੇਬਲ ਤੇ ਟਾੱਪ ਦੀਆਂ ਤਿੰਨ ਟੀਮਾਂ ਨੂੰ ਹਰਾਉਣ ਵਿਚ ਗੇਲ ਨੇ ਅਹਿਮ ਭੂਮਿਕਾ ਨਿਭਾਈ ਹੈ. ਹੁਣ ਪੰਜਾਬ ਦਾ ਅਗਲਾ ਮੈਚ ਸਨਰਾਈਜਰਸ ਹੈਦਰਾਬਾਦ ਦੇ ਖਿਲਾਫ ਹੈ ਅਤੇ ਇਹ ਮੈਚ ਜਿੱਤਣਾ ਪੰਜਾਬ ਲਈ ਬੇੱਹਦ ਜਰੂਰੀ ਹੋਵੇਗਾ ਅਤੇ ਇਸ ਮੈਚ ਵਿਚ ਇਕ ਵਾਰ ਫਿਰ ਗੇਲ ਦੀ ਆਤਿਸ਼ਬਾਜੀ ਦੇਖਣ ਨੂੰ ਮਿਲ ਸਕਦੀ ਹੈ.