DC vs KXIP, 2nd Match: ਆਈਪੀਐਲ 2020 ਵਿਚ ਕ੍ਰਿਸ ਗੇਲ ਕੋਲ ਇਤਿਹਾਸ ਰਚਣ ਦਾ ਸੁਨਹਿਰਾ ਮੌਕਾ, ਇਹ ਵੱਡਾ ਰਿਕਾਰਡ ਕਰ ਰਿਹਾ ਹੈ ਇੰਤਜ਼ਾਰ

Updated: Sun, Sep 20 2020 01:34 IST
Image Source - Cricketnmore

ਕ੍ਰਿਸ ਗੇਲ, ਇੱਕ ਅਜਿਹਾ ਬੱਲੇਬਾਜ਼ ਜਿਸਨੇ ਆਪਣੀ ਵਿਸਫੋਟਕ ਬੱਲੇਬਾਜ਼ੀ ਕਾਰਨ ਵਿਸ਼ਵ ਭਰ ਦੀ ਟੀ -20 ਲੀਗਾਂ ਵਿਚ ਆਪਣੀ ਵੱਖਰੀ ਪਹਿਚਾਣ ਬਣਾ ਲਈ ਹੈ. ਟੀ-20 ਕ੍ਰਿਕਟ ਵਿਚ ਕਈ ਸਾਰੇ ਰਿਕਾਰਡ ਆਪਣੇ ਨਾਮ ਕਰ ਚੁੱਕੇ ਗੇਲ ਆਗਾਮੀ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਵਿਚ ਕ੍ਰਿਕਟ ਦੇ ਇਸ ਛੋਟੇ ਫਾਰਮੈਟ ਵਿਚ 1000 ਛੱਕੇ ਲਗਾਉਣ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼ ਬਣ ਸਕਦੇ ਹਨ।

ਜੀ ਹਾਂ, ਐਤਵਾਰ (20 ਸਤੰਬਰ) ਨੂੰ ਦਿਲੀ ਕੈਪਿਟਲਸ ਦੇ ਖਿਲਾਫ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਆਈਪੀਐਲ 2020 ਦੇ ਅਭਿਆਨ ਦੀ ਸ਼ੁਰੂਆਤ ਕਰਨ ਜਾ ਰਹੀ ਹੈ. ਇਸ ਮੈਚ ਵਿਚ ਸਭ ਦੀਆਂ ਨਜ਼ਰਾਂ ਵਿਸਫੋਟਕ ਸਲਾਮੀ ਬਲੇਬਾਜ਼ ਕ੍ਰਿਸ ਗੇਲ ਤੇ ਰਹਿਣਗੀਆਂ ਕਿਉਂਕਿ ਇਹ ਸਾਰੀ ਦੁਨੀਆ ਜਾਣਦੀ ਹੈ ਕਿ ਜੇ ਗੇਲ ਦਾ ਬੱਲਾ ਚਲਦਾ ਹੈ ਤਾਂ ਵਿਰੋਧੀ ਟੀਮ ਦੀ ਖੈਰ ਨਹੀਂ ਹੁੰਦੀ.

ਜੇਕਰ ਇਸ ਆਈਪੀਐਲ ਦੀ ਗੱਲ ਕਰੀਏ ਤਾਂ ਗੇਲ ਕੋਲ ਇਸ ਆਈਪੀਐਲ ਦੌਰਾਨ ਇੱਕ ਖਾਸ ਰਿਕਾਰਡ ਬਣਾਉਣ ਦਾ ਮੌਕਾ ਹੋਵੇਗਾ. ਗੇਲ ਹੁਣ ਤੱਕ ਟੀ -20 ਕ੍ਰਿਕਟ ਵਿਚ 978 ਛੱਕੇ ਲਗਾ ਚੁੱਕੇ ਹਨ ਅਤੇ ਜੇ ਉਹ ਇਸ ਆਈਪੀਐਲ ਸੀਜ਼ਨ ਵਿਚ 22 ਛੱਕੇ ਹੋਰ ਲਗਾਉਂਦੇ ਹਨ ਤਾਂ ਉਹ ਟੀ-20 ਕ੍ਰਿਕਟ ਵਿਚ 1000 ਛੱਕੇ ਲਗਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਜਾਣਗੇ. 

ਗੇਲ ਹੁਣ ਤੱਕ ਆਈਪੀਐਲ ਦੇ 11 ਸੀਜ਼ਨ ਵਿੱਚ ਖੇਡ ਚੁੱਕੇ ਹਨ ਅਤੇ ਇਹਨਾਂ ਵਿੱਚੋਂ ਛੇ ਮੌਕਿਆਂ ਤੇ ਉਹ 22 ਤੋਂ ਵੱਧ ਛੱਕੇ ਵੀ ਜੜ ਚੁੱਕੇ ਹਨ। ਗੇਲ ਦੇ ਨਾਮ ਟੀ -20 ਵਿਚ ਸਭ ਤੋਂ ਜ਼ਿਆਦਾ ਚੌਕੇ (1026) ਲਗਾਉਣ ਦਾ ਵੀ ਰਿਕਾਰਡ ਦਰਜ ਹੈ। ਗੇਲ ਨਿੱਜੀ ਕਾਰਨਾਂ ਕਰਕੇ ਕੈਰੇਬੀਅਨ ਪ੍ਰੀਮੀਅਰ ਲੀਗ (ਸੀਪੀਐਲ) ਵਿੱਚ ਨਹੀਂ ਖੇਡੇ ਸੀ, ਪਰ ਆਈਪੀਐਲ ਵਿੱਚ ਉਹ ਕਿੰਗਜ਼ ਇਲੈਵਨ ਪੰਜਾਬ ਦੇ ਵੱਲੋਂ ਸਲਾਮੀ ਬੱਲੇਬਾਜ਼ ਦੀ ਭੂਮਿਕਾ ਨਿਭਾਉੰਦੇ ਹੋਏ ਨਜ਼ਰ ਆਉਣਗੇ. ਤੁਹਾਨੂੰ ਦੱਸ ਦੇਈਏ ਕਿ ਯੂਨਿਵਰਸ ਬਾੱਸ ਦੇ ਨਾਮ ਨਾਲੋਂ ਮਸ਼ਹੂਰ ਕ੍ਰਿਸ ਗੇਲ ਨੇ ਪਿਛਲੇ ਸਾਲ ਆਈਪੀਐਲ ਦੌਰਾਨ 34 ਛੱਕੇ ਲਗਾਏ ਸਨ ਅਤੇ 2018 ਵਿੱਚ 27 ਛੱਕੇ ਲਗਾਏ ਸੀ।

ਗੇਲ ਇਕਲੌਤੇ ਬੱਲੇਬਾਜ਼ ਹਨ ਜਿਹਨਾਂ ਨੇ ਚਾਰ ਆਈਪੀਐਲ ਸੀਜ਼ਨ ਵਿਚ ਸਭ ਤੋਂ ਵੱਧ ਛੱਕੇ ਲਗਾਉਣ ਦਾ ਰਿਕਾਰਡ ਆਪਣੇ ਨਾਂ ਕੀਤਾ ਹੈ. ਗੇਲ ਨੇ ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਦੇ ਲਈ ਖੇਡਦੇ ਹੋਏ 2011 ਵਿਚ (44 ਛੱਕੇ), 2012 (59), 2013 (51) ਅਤੇ 2015 ਦੇ ਦੌਰਾਨ 38 ਛੱਕੇ ਲਗਾਏ ਸੀ. ਵੈਸਟਇੰਡੀਜ਼ ਦੇ ਖੱਬੇ ਹੱਥ ਦੇ ਬੱਲੇਬਾਜ਼ ਨੇ 2013 ਵਿਚ ਆਰਸੀਬੀ ਲਈ ਖੇਡਦੇ ਹੋਏ ਪੁਣੇ ਵਾਰੀਅਰਜ਼ ਖ਼ਿਲਾਫ਼ ਨਾਬਾਦ 175 ਦੌੜਾਂ ਦੀ ਆਪਣੀ ਰਿਕਾਰਡ ਪਾਰੀ ਦੌਰਾਨ 17 ਛੱਕੇ ਲਗਾਏ ਸੀ ਜੋ ਕਿ ਇੱਕ ਆਈਪੀਐਲ ਰਿਕਾਰਡ ਹੈ।

ਗੇਲ ਦੇ ਕੋਲ ਟੀ -20 ਮੈਚ ਵਿਚ ਸਭ ਤੋਂ ਵੱਧ 18 ਛੱਕੇ ਲਗਾਉਣ ਦਾ ਰਿਕਾਰਡ ਵੀ ਹੈ, ਇਹ ਕਾਰਨਾਮਾ ਉਹਨਾਂ ਨੇ 2017 ਵਿਚ ਬੰਗਲਾਦੇਸ਼ ਪ੍ਰੀਮੀਅਰ ਲੀਗ ਵਿਚ ਖੇਡਦੇ ਹੋਏ ਕੀਤਾ। ਆਈਪੀਐਲ ਵਿੱਚ ਗੇਲ ਤੋਂ ਬਾਅਦ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਬੱਲੇਬਾਜ਼ਾਂ ਵਿੱਚ ਏਬੀ ਡੀਵਿਲੀਅਰਜ਼ (212) ਅਤੇ ਮਹਿੰਦਰ ਸਿੰਘ ਧੋਨੀ (209) ਸ਼ਾਮਲ ਹਨ। ਸਮੁੱਚੀ ਸੂਚੀ ਵਿਚ ਵੀ ਗੇਲ ਤੋਂ ਬਾਅਦ ਵੈਸਟਇੰਡੀਜ਼ ਦੇ ਇਕ ਹੋਰ ਆਤਿਸ਼ੀ ਖਿਡਾਰੀ ਕੀਰੋਨ ਪੋਲਾਰਡ (672) ਹਨ, ਪਰ ਉਹ ਉਨ੍ਹਾਂ ਤੋਂ ਇਸ ਮਾਮਲੇ ਵਿਚ ਕਿਤੇ ਪਿੱਛੇ ਹਨ।

ਸਿਰਫ ਇੰਨਾ ਹੀ ਨਹੀਂ, ਟੀ -20 ਵਿਚ ਜ਼ਿਆਦਾਤਰ ਦੌੜਾਂ (13,296), ਜ਼ਿਆਦਾਤਰ ਸੈਂਕੜੇ (22), ਜ਼ਿਆਦਾਤਰ ਅਰਧ ਸੈਂਕੜੇ (82), ਇਕ ਪਾਰੀ ਵਿਚ ਸਭ ਤੋਂ ਵੱਧ ਸਕੋਰ (ਨਾਬਾਦ 175), ਸਭ ਤੋਂ ਤੇਜ਼ ਸੈਂਕੜਾ (30 ਗੇਂਦਾਂ), ਮੈਚ ਵਿਚ ਹਾਰਨ ਵਾਲੀ ਟੀਮ ਵੱਲੋਂ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ (151 ਦੌੜਾਂ 'ਤੇ ਨਾਬਾਦ), ਇਕ ਕੈਲੰਡਰ ਸਾਲ' ਚ ਸਭ ਤੋਂ ਜ਼ਿਆਦਾ ਦੌੜਾਂ (2015 'ਚ 1665), ਸਭ ਤੋਂ ਜ਼ਿਆਦਾ ਮੈਨ ਆਫ ਦਿ ਮੈਚ (58) ਵਰਗੇ ਕਈ ਰਿਕਾਰਡ ਗੇਲ ਦੇ ਨਾਮ ਦਰਜ ਹਨ.

Chris Gayle IPL Records

● Matches- 125
● Not Out - 15
● Runs- 4484
● Highest Score- 175*
● Average- 41.13
● Strike Rate- 151.02
● Centuries (100s)- 6
● Half Centuries (50s)- 28
● Fours- 369
● Sixes- 326
● Catches- 25
● Wickets- 18

TAGS