Exclusive : KKR ਦੇ ਖਿਲਾਫ ਕ੍ਰਿਸ ਗੇਲ ਖੇਡਣਗੇ ਜਾਂ ਨਹੀਂ, ਹੈਡ ਕੋਚ ਅਨਿਲ ਕੁੰਬਲੇ ਨੇ ਦਿੱਤਾ ਵੱਡਾ ਅਪਡੇਟ

Updated: Sat, Oct 10 2020 12:57 IST
Cricketnmore

ਆਈਪੀਐਲ-13 ਦੇ 24ਵੇਂ ਮੁਕਾਬਲੇ ਵਿਚ ਕਿੰਗਜ ਇਲੈੈਵਨ ਪੰਜਾਬ ਦਾ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਸ ਨਾਲ ਹੋਣ ਜਾ ਰਿਹਾ ਹੈ. ਇਹ ਮੁਕਾਬਲਾ ਕੇਕੇਆਰ ਤੋਂ ਜਿਆਦਾ ਪੰਜਾਬ ਲਈ ਜਰੂਰੀ ਹੋਵੇਗਾ. ਇਸ ਮੈਚ ਤੋਂ ਪਹਿਲਾਂ ਪੰਜਾਬ ਦੇ ਹੈਡ ਕੋਚ ਅਨਿਲ ਕੁੰਬਲੇ ਨੇ ਕਿਹਾ ਹੈ ਕਿ ਟੀਮ ਪਲੇਆੱਫ ਵਿਚ ਜਾਣ ਨੂੰ ਲੈਕੇ ਅਜੇ ਵੀ ਪਾੱਜੀਟਿਵ ਹੈ ਅਤੇ ਟੀਮ ਕੇਕੇਆਰ ਦੇ ਖਿਲਾਫ ਪੂਰੇ ਦਮਖਮ ਨਾਲ ਮੈਦਾਨ ਤੇ ਉਤਰੇਗੀ. ਇਸ ਤੋਂ ਅਲਾਵਾ ਕੁੰਬਲੇ ਨੇ ਕ੍ਰਿਸ ਗੇਲ ਨੂੰ ਪਲੇਇੰਗ ਇਲੈਵਨ ਵਿਚ ਸ਼ਾਮਲ ਕਰਨ ਬਾਰੇ ਵੀ ਅਪਡੇਟ ਦਿੱਤਾ ਹੈ.

cricketnmore.com ਨੂੰ ਦਿੱਤੇ ਐਕਸਕਲੁਸਿਵ ਇੰਟਰਵਿਉ ਵਿਚ ਪੰਜਾਬ ਦੇ ਹੈਡ ਕੋਚ ਅਨਿਲ ਕੁੰਬਲੇ ਨੇ ਕਿਹਾ, 'ਮੈਂ ਉਹਨਾਂ ਟੀਮਾਂ ਦਾ ਹਿੱਸਾ ਰਿਹਾ ਹਾਂ, ਜਿੱਥੇ ਟੀਮਾਂ 6 ਵਿਚੋਂ 5 ਮੈਚ ਹਾਰਣ ਤੋਂ ਬਾਅਦ ਵੀ ਪਲੇਆੱਫ ਤਕ ਪਹੁੰਚੀਆਂ ਹਨ ਤੇ ਕਈ ਟੀਮਾਂ ਫਾਈਨਲ ਤੱਕ ਵੀ ਪਹੁੰਚੀਆਂ ਹਨ. ਇਸ ਵਾਰ ਵੀ ਕੁਝ ਇਸ ਤਰ੍ਹਾੰ ਦੀ ਹੀ ਸਥਿਤੀ ਹੈ ਅਤੇ ਟੀਮ ਵਿਚ ਅਜੇ ਵੀ ਵਿਸ਼ਵਾਸ ਹੈ ਕਿ ਅਸੀਂ ਇਹ ਕਰ ਸਕਦੇ ਹਾਂ."

ਕੇਕੇਆਰ ਦੇ ਖਿਲਾਫ ਮੈਚ ਵਿਚ ਕ੍ਰਿਸ ਗੇਲ ਨੂੰ ਪਲੇਇੰਗ ਇਲੈਵਨ ਵਿਚ ਸ਼ਾਮਲ ਕਰਨ ਬਾਰੇ ਹੈਡ ਕੋਚ ਨੇ ਕਿਹਾ, 'ਪਿਛਲੇ ਮੈਚ ਵਿਚ ਕ੍ਰਿਸ ਗੇਲ ਨੂੰ ਖੋਣਾ ਨਿਰਾਸ਼ਾਜਨਕ ਸੀ. ਉਹ ਸਾਡੇ ਲਈ ਇਕ ਵੱਡਾ ਝਟਕਾ ਸੀ. ਉਹ ਇਸ ਸੀਜਨ ਵਿਚ ਆਪਣਾ ਪਹਿਲਾ ਮੈਚ ਖੇਡਣ ਲਈ ਤਿਆਰ ਸੀ ਪਰ ਅੰਤਿਮ ਸਮੇਂ ਵਿਚ ਉਹਨਾਂ ਦੀ ਤਬੀਅਤ ਖਰਾਬ ਹੋਣ ਕਰਕੇ ਉਹਨਾਂ ਨੂੰ ਬਾਹਰ ਬੈਠਣਾ ਪਿਆ. ਸਾਨੂੰ ਉਮੀਦ ਹੈ ਕਿ ਉਹ ਜਲਦੀ ਹੀ ਫਿਟ ਹੋ ਜਾਣਗੇ ਅਤੇ ਸੇਲੇਕਸ਼ਨ ਲਈ ਉਪਲਬਧ ਰਹਿਣਗੇ."

 

ਕਿੰਗਜ ਇਲੈਵਨ ਲਈ ਇੱਥੋਂ ਹਰ ਮੈਚ ਕਰੋ ਜਾਂ ਮਰੋ ਵਰਗਾ ਹੈ ਤੇ ਜੇਕਰ ਗੇਲ ਟੀਮ ਵਿਚ ਵਾਪਸੀ ਕਰਦੇ ਹਨ ਤਾਂ ਇਹ ਟੀਮ ਦੀ ਬੱਲੇਬਾਜੀ ਨੂੰ ਨਾ ਸਿਰਫ ਮਜਬੂਤੀ ਦੇਵੇਗਾ ਬਲਕਿ ਟੀਮ ਦਾ ਆਤਮਵਿਸ਼ਵਾਸ ਵਧਾਉਣ ਦਾ ਵੀ ਕੰਮ ਕਰੇਗਾ. ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੇ ਐਲ ਰਾਹੁਲ ਕੇਕੇਆਰ ਦੇ ਖਿਲਾਫ ਕਿਸ ਪਲੇਇੰਗ ਇਲੈਵਨ ਦੇ ਨਾਲ ਮੈਦਾਨ ਤੇ ਉਤਰਦੇ ਹਨ.

TAGS