IPL 2020: ਚੇਨਈ-ਰਾਜਸਥਾਨ ਮੈਚ ਵਿਚ ਖਰਾਬ ਅੰਪਾਇਰਿੰਗ ਕਾਰਨ ਹੋਇਆ ਵਿਵਾਦ, ਫੈਸਲਾ ਬਦਲਣ ਨੂੰ ਲੈ ਕੇ ਭੜਕੇ ਧੋਨੀ

Updated: Wed, Sep 23 2020 12:39 IST
Twitter

ਪੰਜਾਬ ਅਤੇ ਦਿੱਲੀ ਦੇ ਮੈਚ ਤੋਂ ਬਾਅਦ ਆਈਪੀਐਲ 2020 ਵਿਚ ਇਕ ਵਾਰ ਫਿਰ ਮਾੜੀ ਅੰਪਾਇਰਿੰਗ ਦੇਖਣ ਨੂੰ ਮਿਲੀ। ਮੰਗਲਵਾਰ ਨੂੰ ਆਈਪੀਐਲ ਵਿਚ ਰਾਜਸਥਾਨ ਤੇ ਚੇਨਈ ਦੇ ਮੁਕਾਬਲੇ ਦੌਰਾਨ ਫਿਰ ਤੋਂ ਮਾੜੀ ਅੰਪਾਇਰਿੰਗ ਦੇਖਣ ਨੂੰ ਮਿਲੀ. ਰਾਜਸਥਾਨ ਰਾਇਲਜ਼ ਦੀ ਪਾਰੀ ਦੇ ਦੌਰਾਨ ਮੈਦਾਨ 'ਤੇ ਮੌਜੂਦ ਅੰਪਾਇਰ ਸਮਸ਼ੁਦੀਨ ਨੇ ਗਲਤ ਫੈਸਲਾ ਦਿੱਤਾ ਜਿਸ ਤੋਂ ਬਾਅਦ ਚੇਨਈ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਅੰਪਾਇਰ ਨਾਲ ਆ ਕੇ ਗੱਲ ਕਰਨੀ ਪਈ।

ਦਰਅਸਲ, ਜਦੋਂ ਚੇਨਈ ਦੇ ਤੇਜ਼ ਗੇਂਦਬਾਜ਼ ਦੀਪਕ ਚਾਹਰ 18 ਵੇਂ ਓਵਰ ਵਿੱਚ ਗੇਂਦਬਾਜ਼ੀ ਕਰਨ ਆਏ ਤਾਂ ਟੋਮ ਕਰੈਨ ਓਵਰ ਦੀ ਪੰਜਵੀਂ ਗੇਂਦ ਉੱਤੇ ਬੱਲੇਬਾਜ਼ੀ ਕਰ ਰਹੇ ਸੀ। ਚਾਹਰ ਦੀ ਗੇਂਦ ਕਰੈਨ ਦੇ ਥਾਈ-ਪੈਡ 'ਤੇ ਲਗ ਕੇ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਦੇ ਦਸਤਾਨਿਆਂ ਵਿਚ ਚਲੀ ਗਈ. ਗੇਂਦਬਾਜ਼ ਚਾਹਰ ਨੇ ਕੈਚ ਦੀ ਅਪੀਲ ਕੀਤੀ ਅਤੇ ਫਿਰ ਅੰਪਾਇਰ ਸਮਸ਼ੁਦੀਨ ਨੇ ਕਰੈਨ ਨੂੰ ਆਉਟ ਦੇ ਦਿੱਤਾ।

ਜਦੋਂ ਕੁਰੇਨ ਨੂੰ ਆਉਟ ਦਿੱਤਾ ਗਿਆ ਤਾਂ ਰਾਜਸਥਾਨ ਦੀ ਟੀਮ ਕੋਲ ਕੋਈ ਰਿਵਿਉ (Review) ਨਹੀਂ ਬਚਿਆ ਸੀ। ਹਾਲਾਂਕਿ, ਫੈਸਲਾ ਦੇਣ ਤੋਂ ਬਾਅਦ, ਮੈਦਾਨ ਵਿੱਚ ਮੌਜੂਦ ਦੋ ਅੰਪਾਇਰਾਂ ਨੇ ਗੱਲਬਾਤ ਕੀਤੀ ਅਤੇ ਫਿਰ ਤੀਜੇ ਅੰਪਾਇਰ ਦਾ ਸਹਾਰਾ ਲਿਆ. ਤੀਜੇ ਅੰਪਾਇਰ ਨੇ ਰੀਪਲੇਅ ਵੇਖੀ ਅਤੇ ਪਾਇਆ ਕਿ ਗੇਂਦ ਦਾ ਬੱਲੇ ਨਾਲ ਕੋਈ ਸੰਪਰਕ ਨਹੀਂ ਹੋਇਆ ਸੀ. ਇਸ ਤੋਂ ਇਲਾਵਾ, ਧੋਨੀ ਦੇ ਦਸਤਾਨਿਆਂ ਵਿਚ ਜਾਣ ਤੋਂ ਪਹਿਲਾਂ ਗੇਂਦ ਜ਼ਮੀਨ 'ਤੇ ਵੀ ਲੱਗ ਚੁੱਕੀ ਸੀ. ਸਮੁਸ਼ੁਦੀਨ ਨੇ ਫਿਰ ਆਪਣਾ ਫੈਸਲਾ ਬਦਲਿਆ ਅਤੇ ਟੌਮ ਕਰੈਨ ਨੂੰ ਬੱਲੇਬਾਜ਼ੀ ਲਈ ਵਾਪਸ ਬੁਲਾ ਲਿਆ.

ਹਾਲਾਂਕਿ, ਕ੍ਰਿਕਟ ਦੇ ਨਿਯਮਾਂ ਦੇ ਅਨੁਸਾਰ, ਜਦੋਂ ਮੈਦਾਨ ਤੇ ਅੰਪਾਇਰ ਨੇ ਇੱਕ ਬੱਲੇਬਾਜ਼ ਨੂੰ ਇੱਕ ਵਾਰ ਆਉਟ ਦੇ ਦਿੱਤਾ ਹੈ, ਤਾਂ ਉਹ ਫੈਸਲਾ ਨਹੀਂ ਬਦਲਿਆ ਜਾ ਸਕਦਾ. ਸ਼ਾਇਦ, ਇਸ ਗੱਲ ਤੋਂ ਨਾਰਾਜ਼ ਧੋਨੀ ਅੰਪਾਇਰ ਕੋਲ ਗਏ ਅਤੇ ਉਹਨਾਂ ਨੇ ਅੰਪਾਇਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਅੰਪਾਇਰ ਨੇ ਉਹਨਾਂ ਦੀ ਨਹੀਂ ਸੁਣੀ ਅਤੇ ਕਰੈਨ ਨੂੰ ਬੱਲੇਬਾਜ਼ੀ ਕਰਨ ਲਈ ਵਾਪਸ ਬੁਲਾ ਲਿਆ।

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕਿੰਗਜ਼ ਇਲੈਵਨ ਪੰਜਾਬ ਅਤੇ ਦਿੱਲੀ ਕੈਪਿਟਲਸ ਦੇ ਵਿਚਾਲੇ ਮੈਚ ਵਿਚ ਵੀ ਖਰਾਬ ਅੰਪਾਇਰਿੰਗ ਵੇਖੀ ਗਈ ਸੀ। ਅੰਪਾਇਰ ਨੇ ਕ੍ਰਿਸ ਜੌਰਡਨ ਦੁਆਰਾ ਲਈ ਗਈ ਦੌੜ ਨੂੰ ਸ਼ੌਰਟ ਰਨ ਕਰਾਰ ਦਿੱਤਾ ਸੀ, ਜਿਸ ਕਾਰਨ ਮੈਚ ਸੁਪਰ ਓਵਰ ਵਿੱਚ ਚਲਾ ਗਿਆ ਅਤੇ ਪੰਜਾਬ ਨੂੰ ਸੁਪਰ ਓਵਰ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ।

 

TAGS