IPL 2020: ਦਿਨੇਸ਼ ਕਾਰਤਿਕ ਅਤੇ ਆਂਦਰੇ ਰਸਲ ਦਰਮਿਆਨ ਵਿਵਾਦ ਦੀਆਂ ਖ਼ਬਰਾਂ ਉੱਤੇ KKR ਦੇ ਮੈਂਟੋਰ ਡੇਵਿਡ ਹਸੀ ਨੇ ਤੋੜੀ ਚੁੱਪੀ

Updated: Mon, Sep 14 2020 19:53 IST
BCCI

ਕੋਲਕਾਤਾ ਨਾਈਟ ਰਾਈਡਰਜ਼ ਲਈ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਖੇਡਣ ਵਾਲੇ ਆਸਟਰੇਲੀਆ ਦੇ ਸਾਬਕਾ ਗੇਂਦਬਾਜ਼ ਬ੍ਰੈਡ ਹੋਗ ਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਕਿਹਾ ਸੀ ਕਿ ਆਂਦਰੇ ਰਸੇਲ ਅਤੇ ਕਪਤਾਨ ਦਿਨੇਸ਼ ਕਾਰਤਿਕ ਦੇ ਵਿੱਚ ਸਬੰਧ ਸੀਜ਼ਨ ਵਿੱਚ ਫਰੈਂਚਾਇਜ਼ੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਪਿਛਲੇ ਸਾਲ ਦੋਵਾਂ ਵਿਚਾਲੇ ਮਨਮੁਟਾਅ ਦੀਆਂ ਖਬਰਾਂ ਆਈਆਂ ਸਨ ਜਦੋਂ ਰਸਲ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਟੀਮ ਦੇ ਕੁਝ ਫੈਸਲਿਆਂ 'ਤੇ ਸਵਾਲ ਚੁੱਕੇ ਸੀ.

ਇਸ ਸਾਲ ਦੇ ਸ਼ੁਰੂ ਵਿਚ ਕੁਝ ਇੰਟਰਵਿਉ ਦੌਰਾਨ, ਕਾਰਤਿਕ ਨੇ ਕਿਹਾ ਸੀ ਕਿ ਦੋਵਾਂ ਨੇ ਪੁਰਾਣੀਆਂ ਚੀਜ਼ਾਂ ਬਾਰੇ ਗੱਲ ਕਰ ਕੇ ਠੀਕ ਕਰ ਲਈਆਂ ਹਨ. ਆਸਟਰੇਲੀਆ ਦੇ ਸਾਬਕਾ ਬੱਲੇਬਾਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦੇ ਮੈਂਟੋਰ ਡੇਵਿਡ ਹਸੀ ਨੇ ਗੱਲਬਾਤ ਦੌਰਾਨ ਦੋਵਾਂ ਵਿਚਾਲੇ ਝਗੜੇ ਦੀਆਂ ਅਫਵਾਹਾਂ ਤੋਂ ਇਨਕਾਰ ਕੀਤਾ ਹੈ।

ਇੰਡੀਅਨ ਐਕਸਪ੍ਰੈਸ ਨੂੰ ਦਿੱਤੀ ਇਕ ਇੰਟਰਵਿਉ ਵਿਚ ਡੇਵਿਡ ਹਸੀ ਨੇ ਕਿਹਾ, “ਉਨ੍ਹਾਂ ਵਿਚਾਲੇ ਕੋਈ ਮਨਮੁਟਾਅ ਨਹੀਂ ਹੈ ਅਤੇ ਕੁਝ ਹੋਰ ਵੀ ਨਹੀਂ ਹੈ। ਦਰਅਸਲ, ਮੇਰੇ ਖਿਆਲ ਵਿਚ ਦੋਨਾਂ ਵਿਚ ਭਰਾਵਾਂ ਵਾਲਾ ਪਿਆਰ ਹੈ ਅਤੇ ਉਹ ਇਕ ਦੂਜੇ ਦੇ ਬਹੁਤ ਨੇੜ੍ਹੇ ਹਨ ਜੋ ਇਕ ਟੀਮ ਵਜੋਂ ਸਾਡੇ ਲਈ ਸ਼ਾਨਦਾਰ ਹੈ.”

ਹਸੀ ਨੇ ਅੱਗੇ ਕਿਹਾ, “ਕਾਰਤਿਕ ਸਿੱਧੇ ਸਾਦੇ ਵਿਅਕਤੀ ਹਨ ਅਤੇ ਹਮੇਸ਼ਾਂ ਆਪਣੇ ਸਾਥੀ ਖਿਡਾਰੀਆਂ ਦੀ ਮਦਦ ਕਰਦੇ ਹਨ। ਜੋ ਕਿ ਇਕ ਚੰਗੇ ਲੀਡਰ ਦੀ ਨਿਸ਼ਾਨੀ ਹੈ. ਇਸ ਵਿਚ ਕੋਈ ਬੁਰਾਈ ਨਹੀਂ ਹੈ, ਉਹ (ਕਾਰਤਿਕ) ਸਿਰਫ ਮੈਚ ਜਿੱਤਣ ਦੀ ਪਰਵਾਹ ਕਰਦੇ ਹਨ।

ਦੋ ਵਾਰ ਦੇ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ ਇਸ ਆਈਪੀਐਲ ਦੇ ਸੀਜ਼ਨਵਿਚ ਆਪਣਾ ਪਹਿਲਾ ਮੈਚ 23 ਸਤੰਬਰ ਨੂੰ ਡਿਫੈੰਡਿਂਗ ਚੈਂਪੀਅਨ ਮੁੰਬਈ ਇੰਡੀਅਨਜ਼ ਨਾਲ ਖੇਡੇਗਾ।

TAGS