IPL 2020: ਅਜਿੰਕਿਆ ਰਹਾਣੇ ਨੇ ਮੈਚ ਜਿਤਾਉ ਪਾਰੀ ਤੋਂ ਬਾਅਦ ਦੱਸਿਆ, ਕੋਚ ਰਿੱਕੀ ਪੋਂਟਿੰਗ ਨੇ ਮੈਚ ਤੋਂ ਪਹਿਲਾਂ ਕੀ ਕਿਹਾ ਸੀ
ਅਜਿੰਕਿਆ ਰਹਾਣੇ ਨੂੰ ਇਸ ਆਈਪੀਐਲ -13 ਵਿਚ ਜ਼ਿਆਦਾ ਮੌਕੇ ਨਹੀਂ ਮਿਲੇ ਸਨ ਅਤੇ ਉਨ੍ਹਾਂ ਨੂੰ ਜਿਨ੍ਹੇਂ ਵੀ ਮੌਕੇ ਮਿਲੇ ਸੀ, ਉਹ ਉਹਨਾਂ ਸਾਰਿਆਂ ਮੌਕਿਆਂ ਵਿਚ ਅਸਫਲ ਰਹੇ ਸੀ, ਪਰ ਟੀਮ ਪ੍ਰਬੰਧਨ ਨੇ ਸੋਮਵਾਰ ਨੂੰ ਉਹਨਾਂ ਤੇ ਵਿਸ਼ਵਾਸ ਜਤਾਇਆ ਅਤੇ ਰਹਾਣੇ ਨੇ ਵੀ ਵੱਡੇ ਮੈਚ ਵਿਚ ਇਕ ਵੱਡੀ ਪਾਰੀ ਖੇਡਕੇ ਆਪਣੀ ਟੀਮ ਨੂੰ ਪਲੇਆੱਫਸ ਵਿਚ ਪਹੁੰਚਾਇਆ.
ਦਿੱਲੀ ਕੈਪਿਟਲਸ ਨੂੰ ਸ਼ੇਖ ਜਾਇਦ ਸਟੇਡੀਅਮ ਵਿੱਚ ਪਲੇਆੱਫ ਲਈ ਕੁਆਲੀਫਾਈ ਕਰਨ ਲਈ ਇੱਕ ਜਿੱਤ ਦੀ ਜ਼ਰੂਰਤ ਸੀ. ਬੰਗਲੌਰ ਨੇ ਉਹਨਾਂ ਦੇ ਸਾਹਮਣੇ 153 ਦੌੜਾਂ ਦਾ ਟੀਚਾ ਰੱਖਿਆ ਸੀ. ਰਹਾਣੇ ਨੇ 60 ਦੌੜਾਂ ਦੀ ਪਾਰੀ ਅਤੇ ਸ਼ਿਖਰ ਧਵਨ ਨਾਲ ਸ਼ਾਨਦਾਰ ਸਾਂਝੇਦਾਰੀ ਕਰਦਿਆਂ ਟੀਮ ਨੂੰ ਜਿੱਤ ਦਿਵਾਈ.
ਮੈਚ ਦੇ ਬਾਅਦ, ਰਹਾਣੇ ਨੇ ਕਿਹਾ, "ਰਿਕੀ ਪੋਂਟਿੰਗ (ਮੁੱਖ ਕੋਚ) ਨੇ ਮੈਨੂੰ ਕਿਹਾ ਕਿ ਤੁਸੀਂ ਨੰਬਰ -3 'ਤੇ ਬੱਲੇਬਾਜ਼ੀ ਕਰੋ. ਇਹ ਚੰਗਾ ਨੰਬਰ ਹੈ. ਖੁਸ਼ਕਿਸਮਤੀ ਨਾਲ ਅਸੀਂ ਉਹਨਾਂ ਨੂੰ 152 ਦੌੜਾਂ' ਤੇ ਰੋਕਿਆ. ਆਖਿਰ ਵਿਚ ਇਹ ਧਵਨ ਨਾਲ ਸਾਂਝੇਦਾਰੀ ਕਰਨ ਦੀ ਗੱਲ ਸੀ ਅਤੇ ਇਹ ਸਾਡੇ ਲਈ ਕੰਮ ਕਰ ਗਈ.”
ਉਹਨਾਂ ਨੇ ਕਿਹਾ, "ਅਸੀਂ ਕਿਸੇ ਟੀਚੇ ਬਾਰੇ ਬਹੁਤਾ ਨਹੀਂ ਸੋਚ ਰਹੇ ਸੀ, ਸਿਰਫ ਬੱਲੇਬਾਜ਼ੀ ਕਰ ਰਹੇ ਸੀ. ਆਉਟ ਹੋਣਾ ਨਿਰਾਸ਼ਾਜਨਕ ਸੀ. ਮੈਂ ਮੈਚ ਨੂੰ ਖਤਮ ਕਰਨਾ ਚਾਹੁੰਦਾ ਸੀ. ਅਸੀਂ ਜਾਣਦੇ ਹਾਂ ਕਿ ਇਹ ਖੇਡ ਕਿੰਨੇ ਮੋੜ ਲੈ ਸਕਦਾ ਹੈ, ਪਰ ਅੰਤ ਵਿੱਚ ਕਵਾਲੀਫਾਈ ਕਰਨ ਤੋਂ ਬਾਅਦ ਮੈਂ ਖੁਸ਼ ਹਾਂ."
ਬੰਗਲੌਰ ਬੇਸ਼ਕ ਮੈਚ ਹਾਰ ਗਿਆ ਪਰ ਉਨ੍ਹਾਂ ਨੇ ਪਲੇਆੱਫ ਵਿਚ ਕੁਆਲੀਫਾਈ ਵੀ ਕਰ ਲਿਆ ਹੈ. ਸਾਲ 2009 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਦਿੱਲੀ ਅਤੇ ਬੰਗਲੌਰ ਦੀਆਂ ਦੋਵੇਂ ਟੀਮਾਂ ਪਲੇਆੱਫ ਵਿੱਚ ਪਹੁੰਚੀਆਂ ਹਨ.