IPL 2020: ਸੰਜੇ ਬਾਂਗੜ ਨੇ ਦੱਸਿਆ, ਦਿੱਲੀ-ਮੁੰਬਈ ਵਿਚਾਲੇ ਮੁਕਾਬਲਾ ਵਿਚੋਂ ਕਿਸ ਟੀਮ ਦਾ ਪਲੜਾ ਰਹੇਗਾ ਭਾਰੀ

Updated: Thu, Nov 05 2020 13:43 IST
delhi capitals might have edge over mumbai indians says former batting coach sanjay bangar (Image Credit: Google)

ਸਾਬਕਾ ਭਾਰਤੀ ਬੱਲੇਬਾਜ਼ ਸੰਜੇ ਬਾਂਗੜ ਨੂੰ ਲੱਗਦਾ ਹੈ ਕਿ ਦਿੱਲੀ ਕੈਪਿਟਲਸ ਦੀ ਟੀਮ ਵਿਚ ਖਿਡਾਰੀਆਂ ਦਾ ਚੰਗਾ ਮਿਸ਼ਰਨ ਹੈ ਅਤੇ ਇਸ ਲਈ ਉਹਨਾਂ ਨੂੰ ਮੁੰਬਈ ਇੰਡੀਅਨਜ਼ ਦੇ ਖਿਲਾਫ ਆਈਪੀਐਲ -13 ਦੇ ਪਹਿਲੇ ਕੁਆਲੀਫਾਇਰ ਵਿਚ ਥੋੜੀ ਜਿਹੀ ਮਦਦ ਮਿਲੇਗੀ . ਦਿੱਲੀ ਨੇ ਆਪਣੇ ਪਿਛਲੇ ਲੀਗ ਮੈਚ ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ ਨੂੰ ਆਸਾਨੀ ਨਾਲ ਛੇ ਵਿਕਟਾਂ ਨਾਲ ਹਰਾ ਦਿੱਤਾ ਸੀ.

ਬਾੰਗੜ ਨੇ ਸਟਾਰ ਸਪੋਰਟਸ ਦੇ ਸ਼ੋਅ 'ਤੇ ਕਿਹਾ, 'ਮੈਂ ਇਕ ਗੱਲ ਕਹਿਣਾ ਚਾਹੁੰਦਾ ਹਾਂ, ਇਕ ਵਾਰ ਜਦੋਂ ਤੁਸੀਂ ਪਲੇਆੱਫ' ਤੱਕ ਪਹੁੰਚ ਜਾਂਦੇ ਹੋ ਤਾਂ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਪਿਛਲੇ ਸਮੇਂ ਵਿਚ ਕੀ ਹੋਇਆ ਸੀ. ਇਹ ਉਸ ਦਿਨ 'ਤੇ ਨਿਰਭਰ ਕਰਦਾ ਹੈ ਕਿ ਕਿਹੜੀ ਟੀਮ ਉਸ ਦਿਨ ਚੰਗਾ ਖੇਡਦੀ ਹੈ. ਮੈਂ ਸਹਿਮਤ ਹਾਂ ਕਿ ਬੇਸ਼ਕ ਦਿੱਲੀ ਕੋਲ ਪਲੇਆੱਫ ਮੈਚ ਖੇਡਣ ਦਾ ਜ਼ਿਆਦਾ ਤਜਰਬਾ ਨਹੀਂ ਹੈ, ਪਰ ਇਸ ਸੀਜਨ ਜਿਵੇਂ ਉਹਨਾਂ ਨੇ ਖੇਡਿਆ ਹੈ, ਉਹ ਬਹੁਤ ਵਧੀਆ ਹੈ.'

ਅੱਗੇ ਗੱਲ ਕਰਦੇ ਹੋਏ ਉਹਨਾਂ ਨੇ ਕਿਹਾ, "ਦਿੱਲੀ ਦੀ ਟੀਮ ਸ਼ੁਰੂਆਤ ਵਿੱਚ ਸਫਲ ਰਹੀ ਸੀ, ਬਾਅਦ ਵਿੱਚ ਥੋੜੀ ਜਿਹੀ ਅਸਫਲਤਾ ਮਿਲੀ. ਉਸ ਤੋਂ ਬਾਅਦ ਉਹਨਾਂ ਨੇ ਕੁਆਲੀਫਾਈ ਕਰਨ ਲਈ ਇੱਕ ਵਧੀਆ ਮੈਚ ਖੇਡਿਆ ਅਤੇ ਦੂਸਰਾ ਸਥਾਨ ਪ੍ਰਾਪਤ ਕੀਤਾ."

ਭਾਰਤੀ ਟੀਮ ਦੇ ਸਾਬਕਾ ਬੱਲੇਬਾਜ਼ੀ ਕੋਚ ਨੇ ਕਿਹਾ, “ਮੈਨੂੰ ਲਗਦਾ ਹੈ ਕਿ ਦਿੱਲੀ ਦਾ ਜਿਸ ਤਰ੍ਹਾਂ ਦਾ ਸੁਮੇਲ ਹੈ, ਉਨ੍ਹਾਂ ਕੋਲ ਜਵਾਨ ਅਤੇ ਤਜਰਬੇਕਾਰ ਭਾਰਤੀ ਬੱਲੇਬਾਜ਼ ਹਨ. ਵਿਦੇਸ਼ੀ ਖਿਡਾਰੀਆਂ ਦਾ ਤੇਜ਼ ਗੇਂਦਬਾਜ਼ੀ ਆਕ੍ਰਮਣ ਅਤੇ ਭਾਰਤੀ ਸਪਿੰਨਰਾਂ ਦੀ ਮੌਜੂਦਗੀ ਹੈ. ਉਨ੍ਹਾਂ ਕੋਲ ਤਜਰਬਾ, ਤੇਜੀ ਅਤੇ ਨੌਜਵਾਨ ਖਿਡਾਰੀਆਂ ਦਾ ਵਧੀਆ ਮੇਲ ਹੈ. ਜੇਕਰ ਕੋਈ ਟੀਮ ਹੈ ਜੋ ਮੁੰਬਈ ਇੰਡੀਅਨਜ ਨੂੰ ਚੁਣੌਤੀ ਦੇ ਸਕਦੀ ਹੈ ਤਾਂ ਇਹ ਦਿੱਲੀ ਕੈਪਿਟਲਸ ਹੈ. ਇਸ ਲਈ ਮੁੰਬਈ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ. ਇਹ ਮੁਕਾਬਲਾ ਇਨ੍ਹਾੰ ਆਸਾਨ ਨਹੀਂ ਹੋਵੇਗਾ."

ਤੁਹਾਨੂੰ ਦੱਸ ਦੇਈਏ ਕਿ ਲੀਗ ਪੜਾਅ ਵਿਚ, ਮੁੰਬਈ ਨੇ ਦੋਵੇਂ ਟੀਮਾਂ ਵਿਚਾਲੇ ਖੇਡੇ ਗਏ ਦੋਨੋਂ ਮੈਚ ਜਿੱਤੇ ਸੀ.

TAGS