IPL 2020: ਦਿੱਲੀ ਕੈਪਿਟਲਸ ਨੇ ਕ੍ਰਿਸ ਵੋਕਸ ਦੀ ਥਾਂ ਐਨਰਿਕ ਨੌਰਟਜੇ ਨੂੰ ਟੀਮ ਵਿਚ ਕੀਤਾ ਸ਼ਾਮਿਲ

Updated: Tue, Aug 18 2020 14:01 IST
Anrich Nortje (Twitter)

ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੀ ਫਰੈਂਚਾਈਜ਼ ਦਿੱਲੀ ਕੈਪਿਟਲਸ ਨੇ ਮੰਗਲਵਾਰ ਨੂੰ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਐਨਰਿਕ ਨੌਰਟਜੇ ਨੂੰ ਇੰਗਲੈਂਡ ਦੇ ਕ੍ਰਿਸ ਵੋਕਸ ਦੀ ਜਗ੍ਹਾ ਟੀਮ ਚ ਸ਼ਾਮਿਲ ਕਰਨ ਦਾ ਐਲਾਨ ਕੀਤਾ।

ਵੋਕਸ ਨੇ ਆਉਣ ਵਾਲੇ ਇੰਗਲਿਸ਼ Summer ਦੇ ਲਈ ਖੁੱਦ ਨੂੰ ਫਿਟ ਤੇ ਤਰੋਤਾਜ਼ਾ ਰੱਖਣ ਲਈ ਇਸ ਸਾਲ ਦੇ ਆਈਪੀਐਲ ਸੰਸਕਰਣ ਤੋਂ ਬਾਹਰ ਰਹਿਣ ਦਾ ਫੈਸਲਾ ਕੀਤਾ ਹੈ, ਤੂਹਾਨੂੰ ਦੱਸ ਦੇਈਏ ਕਿ ਵੋਕਸ ਇਸ ਸਮੇਂ ਸ਼ਾਨਦਾਰ ਫੌਰਮ ਵਿਚ ਚਲ ਰਹੇ ਹਨ ਤੇ ਉਹਨਾਂ ਦੀ ਕਮੀ ਨੂੰ ਪੂਰਾ ਕਰਨਾ ਨੌਰਟਜੇ ਲਈ ਆਸਾਨ ਨਹੀਂ ਹੋਵੇਗਾ.

ਪਿਛਲੇ ਆਈਪੀਐਲ ਸੀਜ਼ਨ ਵਿਚ ਨੌਰਟਜੇ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਦੇ ਨਾਲ ਸੀ, ਪਰ ਮੋਢੇ ਤੇ ਸੱਟ ਲੱਗਣ ਦੇ ਕਰਕੇ ਉਹ ਆਈਪੀਐਲ ਵਿੱਚ ਡੈਬਯੂ ਨਹੀਂ ਕਰ ਪਾਏ ਸੀ.

ਨੌਰਟਜੇ ਨੇ ਕੈਪਿਟਲਸ ਨਾਲ ਜੁੜ੍ਹਨ ਤੇ ਆਪਣੀ ਖੂਸ਼ੀ ਜ਼ਾਹਿਰ ਕਰਦੇ ਹੋਏ ਕਿਹਾ, “ਮੈਂ ਦਿੱਲੀ ਕੈਪਿਟਲਸ ਵਿਚ ਸ਼ਾਮਲ ਹੋਣ ਲਈ ਉਤਸ਼ਾਹਿਤ ਹਾਂ, ਪਿਛਲੇ ਸੀਜ਼ਨ ਵਿਚ ਦਿੱਲੀ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੰਚਿੱਆ ਸੀ. ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਦਿੱਲੀ ਦੇ ਤਜ਼ਰਬੇਕਾਰ ਅਤੇ ਨੌਜਵਾਨ ਖਿਡਾਰੀਆਂ ਦੇ ਦਿਲਚਸਪ ਮਿਸ਼ਰਣ ਅਤੇ ਇੱਕ ਸ਼ਾਨਦਾਰ ਕੋਚਿੰਗ ਲਾਈਨ-ਅਪ ਦੇ ਨਾਲ ਜੁੜ੍ਹਨਾ ਮੇਰੇ ਲਈ ਇੱਕ ਬਹੁਤ ਵੱਡਾ ਤਜਰਬਾ ਹੋਣ ਜਾ ਰਿਹਾ ਹੈ. ਮੈਂ ਇਸ ਅਵਸਰ ਨੂੰ ਦੇਣ ਲਈ ਦਿੱਲੀ ਕੈਪਿਟਲਸ ਪ੍ਰਬੰਧਨ ਦਾ ਧੰਨਵਾਦੀ ਹਾਂ।”

26 ਸਾਲ ਦੇ ਨੌਰਟਜੇ ਨੇ ਆਪਣਾ ਟੈਸਟ ਡੈਬਯੂ ਭਾਰਤ ਦੇ ਖਿਲਾਫ ਸਾਲ 2019 ਵਿਚ ਕੀਤਾ ਸੀ. ਹੁਣ ਤੱਕ ਨੌਰਟਜੇ ਨੇ 6 ਟੈਸਟ ਮੈਚਾਂ ਵਿਚ ਕੁੱਲ 19 ਵਿਕੇਟ ਅਤੇ 7 ਵਨ-ਡੇ ਮੈਚਾਂ ਵਿਚ 14 ਵਿਕਟ, ਅਤੇ ਤਿੰਨ ਟੀ -20 ਮੈਚਾਂ ਵਿਚ 2 ਵਿਕਟ ਝਟਕੇ ਹਨ। ਨੌਰਟਜੇ ਨੂੰ ਕ੍ਰਿਕਟ ਦੱਖਣੀ ਅਫਰੀਕਾ ਵੱਲੋਂ ਸਾਲ 2020 ‘Newcomer ਆਫ ਦ ਇਅਰ’ ਦੇ ਅਵਾਰਡ ਨਾਲ ਵੀ ਨਵਾਿਜਆ ਗਿਆ ਸੀ, ਉਹ ਦਿੱਲੀ ਕੈਪਿਟਲਸ ਵਿਚ ਆਪਣੇ ਹਮਵਤਨ ਕਾਗੀਸੋ ਰਬਾਡਾ ਨਾਲ ਖੇਡਦੇ ਹੋਏ ਨਜਰ ਆਉਣਗੇ।

ਤੁਹਾਨੂੰ ਦੱਸ ਦੇੇਈਏ ਕਿ ਇਸ ਸਾਲ ਆਈਪੀਐਲ ਦਾ 13 ਵਾਂ ਐਡੀਸ਼ਨ ਯੂਏਈ ਵਿੱਚ 19 ਸਤੰਬਰ ਤੋਂ 10 ਨਵੰਬਰ ਤੱਕ ਖੇਡਿਆ ਜਾਵੇਗਾ. ਟੂਰਨਾਮੈਂਟ ਅਬੂ ਧਾਬੀ, ਦੁਬਈ ਅਤੇ ਸ਼ਾਰਜਾਹ ਦੇ ਮੈਦਾਨਾਂ ਤੇ ਖੇਦਿਆ ਜਾਵੇਗਾ.

TAGS