ENG vs AUS, 1st T20I: ਇੰਗਲੈਂਡ ਨੇ ਆਖਰੀ 6 ਓਵਰਾਂ ਵਿੱਚ ਮੋੜਿਆ ਮੈਚ ਦਾ ਰੁਖ, ਰੋਮਾਂਚਕ ਮੈਚ ਵਿੱਚ ਆਸਟਰੇਲੀਆ ਨੂੰ 2 ਦੌੜਾਂ ਨਾਲ ਹਰਾਇਆ

Updated: Sat, Sep 05 2020 10:12 IST
ENG vs AUS, 1st T20I: ਇੰਗਲੈਂਡ ਨੇ ਆਖਰੀ 6 ਓਵਰਾਂ ਵਿੱਚ ਮੋੜਿਆ ਮੈਚ ਦਾ ਰੁਖ, ਰੋਮਾਂਚਕ ਮੈਚ ਵਿੱਚ ਆਸਟਰੇਲੀਆ ਨੂੰ 2 (Twitter)

ਡੇਵਿਡ ਮਲਾਨ ਦੇ ਅਰਧ ਸੈਂਕੜੇ ਅਤੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਇੰਗਲੈਂਡ ਨੇ ਸਾਉਥੈਂਪਟਨ ਦੇ ਰੋਸ ਬਾਉਲ ਸਟੇਡੀਅਮ ਵਿਚ ਖੇਡੇ ਗਏ ਪਹਿਲੇ ਟੀ -20 ਅੰਤਰਰਾਸ਼ਟਰੀ ਮੈਚ ਵਿਚ ਆਸਟਰੇਲੀਆ ਨੂੰ 2 ਦੌੜਾਂ ਨਾਲ ਹਰਾ ਦਿੱਤਾ ਹੈ। ਇੰਗਲੈਂਡ ਦੇ 162 ਦੌੜ੍ਹਾਂ ਦੇ ਜਵਾਬ ਵਿਚ ਆਸਟਰੇਲੀਆ 20 ਓਵਰਾਂ ਵਿਚ 6 ਵਿਕਟਾਂ ਦੇ ਨੁਕਸਾਨ 'ਤੇ 160 ਦੌੜਾਂ ਹੀ ਬਣਾ ਸਕਿਆ। ਇਸ ਜਿੱਤ ਨਾਲ ਮੇਜ਼ਬਾਨ ਟੀਮ ਨੇ ਤਿੰਨ ਮੈਚਾਂ ਦੀ ਲੜੀ ਵਿਚ 1-0 ਦੀ ਬੜ੍ਹਤ ਹਾਸਲ ਕਰ ਲਈ ਹੈ। ਮਲਾਨ ਨੂੰ ਉਸ ਦੀ ਸ਼ਾਨਦਾਰ ਪਾਰੀ ਲਈ ਮੈਨ ਆਫ ਦਿ ਮੈਚ ਚੁਣਿਆ ਗਿਆ।

ਇੰਗਲੈਂਡ ਨੇ ਟਾੱਸ ਗੁਆਉਣ ਤੋਂ ਬਾਅਦ ਬੱਲੇਬਾਜ਼ੀ ਦੀ ਸ਼ੁਰੂਆਤ ਕੀਤੀ ਅਤੇ ਜੋਨੀ ਬੇਅਰਸਟੋ (8) ਦੇ ਨਾਲ ਜੋਸ ਬਟਲਰ ਨੇ ਪਹਿਲੇ ਵਿਕਟ ਲਈ 4 ਓਵਰਾਂ ਵਿਚ 43 ਦੌੜਾਂ ਜੋੜੀਆਂ। ਬੇਅਰਸਟੋ ਸਸਤੇ ਸਸਤੇ ਵਿੱਚ ਆਉਟ ਹੋ ਗਏ. ਇਸ ਤੋਂ ਬਾਅਦ ਬਟਲਰ ਨੇ ਡੇਵਿਡ ਮਲਾਨ ਨਾਲ ਦੂਜੀ ਵਿਕਟ ਲਈ 21 ਦੌੜਾਂ ਜੋੜੀਆਂ। ਬਟਲਰ 29 ਗੇਂਦਾਂ ਵਿਚ 5 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ ਕੁਲ 44 ਦੌੜਾਂ ਬਣਾ ਕੇ ਪੈਵੇਲੀਅਨ ਲੌਟ ਗਏ।

ਇਸ ਤੋਂ ਬਾਅਦ ਇੰਗਲੈਂਡ ਦੀ ਪਾਰੀ ਡਗਮਗਾ ਗਈ ਅਤੇ ਵਿਕਟ ਇਕ ਸਿਰੇ ਤੋਂ ਡਿੱਗਦੇ ਰਹੇ, ਪਰ ਮਲਾਨ ਨੇ ਇਕ ਸਿਰਾ ਸੰਭਾਲ ਕੇ ਟੀਮ ਨੂੰ ਸੰਘਰਸ਼ਮਈ ਸਕੋਰ ’ਤੇ ਪਹੁੰਚਾਇਆ। ਮਲਾਨ ਨੇ 43 ਗੇਂਦਾਂ ਵਿਚ 5 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 66 ਦੌੜਾਂ ਬਣਾਈਆਂ।

ਆਸਟਰੇਲੀਆ ਲਈ ਐਸ਼ਟਨ ਏਗਰ, ਕੇਨ ਰਿਚਰਡਸਨ ਅਤੇ ਗਲੇਨ ਮੈਕਸਵੈਲ ਨੇ 2-2 ਅਤੇ ਪੈਟ ਕਮਿੰਸ ਨੇ 1 ਵਿਕਟ ਲਿਆ।

ਆਸਟਰੇਲੀਆ ਨੇ ਟੀਚੇ ਦਾ ਪਿੱਛਾ ਕਰਦੇ ਹੋਏ ਸ਼ਾਨਦਾਰ ਸ਼ੁਰੂਆਤ ਕੀਤੀ. ਡੇਵਿਡ ਵਾਰਨਰ ਅਤੇ ਐਰੋਨ ਫਿੰਚ ਨੇ 11 ਓਵਰਾਂ ਵਿਚ ਪਹਿਲੇ ਵਿਕਟ ਲਈ 98 ਦੌੜਾਂ ਦੀ ਸਾਂਝੇਦਾਰੀ ਕੀਤੀ। ਕਪਤਾਨ ਫਿੰਚ ਨੇ 32 ਗੇਂਦਾਂ ਵਿਚ 7 ਚੌਕਿਆਂ ਅਤੇ 1 ਛੱਕਿਆਂ ਦੀ ਮਦਦ ਨਾਲ 46 ਦੌੜਾਂ ਬਣਾਈਆਂ, ਜਦਕਿ ਵਾਰਨਰ ਨੇ 47 ਗੇਂਦਾਂ ਵਿਚ 4 ਚੌਕਿਆਂ ਦੀ ਮਦਦ ਨਾਲ 58 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਤੋਂ ਇਲਾਵਾ ਆਲਰਾਉਂਡਰ ਮਾਰਕਸ ਸਟੋਇਨੀਸ ਨੇ ਅਜੇਤੂ 23 ਦੌੜਾਂ ਬਣਾਈਆਂ. ਇਹਨਾਂ ਤੋਂ ਅਲਾਵਾ ਕੋਈ ਹੋਰ ਬੱਲੇਬਾਜ਼ ਕੁਝ ਖਾਸ ਨਹੀਂ ਕਰ ਸਕਿਆ।

ਆਸਟਰੇਲੀਆ ਨੂੰ ਆਖਰੀ 6 ਓਵਰਾਂ ਵਿਚ 39 ਦੌੜਾਂ ਦੀ ਲੋੜ ਸੀ ਅਤੇ 9 ਵਿਕਟਾਂ ਹਥ ਵਿਚ ਸਨ. ਪਰ ਇੰਗਲੈਂਡ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਟੀਮ ਨੂੰ ਮੈਚ ਵਿੱਚ ਵਾਪਸੀ ਦਿਵਾ ਦਿੱਤੀ ਅਤੇ ਟੀਮ ਨੂੰ ਜਿੱਤ ਦਿਲਵਾ ਦਿੱਤੀ।

ਇੰਗਲੈਂਡ ਲਈ ਜੋਫਰਾ ਆਰਚਰ- ਆਦਿਲ ਰਾਸ਼ਿਦ ਨੇ 2-2 ਅਤੇ ਮਾਰਕ ਵੁੱਡ ਨੇ 1 ਵਿਕਟ ਲਿਆ।

 

TAGS