ENG v AUS, 1st ਵਨਡੇ: ਈਓਨ ਮੋਰਗਨ ਨੇ ਛੱਕਾ ਮਾਰ ਕੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਇੰਗਲੈਂਡ ਦੇ ਪਹਿਲੇ ਖਿਡਾਰੀ

Updated: Sat, Sep 12 2020 10:05 IST
ENG v AUS, 1st ਵਨਡੇ: ਈਓਨ ਮੋਰਗਨ ਨੇ ਛੱਕਾ ਮਾਰ ਕੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਇੰਗਲੈਂਡ ਦੇ ਪਹਿਲੇ ਖਿਡਾ (Google Search)

ਆਸਟਰੇਲੀਆ ਨੇ ਮੈਨਚੇਸਟਰ ਦੇ ਓਲਡ ਟ੍ਰੈਫੋਰਡ ਸਟੇਡੀਅਮ ਵਿਚ ਖੇਡੇ ਗਏ ਪਹਿਲੇ ਵਨਡੇ ਮੈਚ ਵਿਚ ਇੰਗਲੈਂਡ ਨੂੰ 19 ਦੌੜਾਂ ਨਾਲ ਹਰਾਕੋ ਸੀਰੀਜ਼ ਵਿਚ ਜਿੱਤ ਨਾਲ ਸ਼ੁਰੂਆਤ ਕੀਤੀ ਹੈ। ਇਸਦੇ ਨਾਲ ਹੀ ਆਸਟਰੇਲੀਆ ਨੇ ਤਿੰਨ ਮੈਚਾਂ ਦੀ ਸੀਰੀਜ਼ ਵਿੱਚ 1-0 ਦੀ ਬੜ੍ਹਤ ਹਾਸਲ ਕਰ ਲਈ। ਟਾੱਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ ਆਸਟਰੇਲੀਆ ਨੇ 50 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ‘ਤੇ 294 ਦੌੜਾਂ ਬਣਾਈਆਂ। ਇਸਦੇ ਜਵਾਬ ਵਿੱਚ ਇੰਗਲੈਂਡ 50 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ‘ਤੇ 275 ਦੌੜਾਂ ਹੀ ਬਣਾ ਸਕਿਆ।

ਇਸ ਮੈਚ ਵਿੱਚ ਬੇਸ਼ਕ ਇੰਗਲੈਂਡ ਦੀ ਹਾਰ ਹੋਈ ਹੈ, ਪਰ ਟੀਮ ਦੇ ਕਪਤਾਨ ਈਯਨ ਮੋਰਗਨ ਨੇ ਇੱਕ ਖਾਸ ਰਿਕਾਰਡ ਆਪਣੇ ਨਾਮ ਕਰ ਲਿਆ। ਮੋਰਗਨ ਨੇ 18 ਗੇਂਦਾਂ ਵਿੱਚ 2 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 23 ਦੌੜਾਂ ਬਣਾਈਆਂ। ਇਸਦੇ ਨਾਲ ਹੀ ਉਹਨਾਂ ਨੇ ਇੰਗਲੈਂਡ ਲਈ ਖੇਡਦਿਆਂ ਵਨਡੇ ਕ੍ਰਿਕਟ ਵਿੱਚ ਆਪਣੇ 200 ਛੱਕੇ ਪੂਰੇ ਕਰ ਲਏ।

ਮੋਰਗਨ ਇੰਗਲੈਂਡ ਲਈ ਵਨਡੇ ਕ੍ਰਿਕਟ ਵਿਚ 200 ਛੱਕੇ ਲਗਾਉਣ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ। ਉਹਨਾਂ ਨੇ ਆਪਣੇ ਵਨਡੇ ਕਰੀਅਰ ਵਿਚ ਕੁਲ 218 ਛੱਕੇ ਲਗਾਏ ਹਨ। ਜਿਸ ਵਿਚੋਂ ਉਹਨਾਂ ਨੇ ਆਇਰਲੈਂਡ ਦੀ ਕ੍ਰਿਕਟ ਟੀਮ ਲਈ ਖੇਡਦੇ ਹੋਏ 18 ਛੱਕੇ ਲਗਾਏ ਹਨ। ਉਹ 200 ਵਨਡੇ ਛੱਕੇ ਲਗਾਉਣ ਵਾਲੇ ਵਿਸ਼ਵ ਦੇ ਅੱਠਵੇਂ  ਖਿਡਾਰੀ ਬਣ ਗਏ ਹਨ।

ਮੋਰਗਨ ਇੰਗਲੈਂਡ ਦੇ ਵਨਡੇ ਇਤਿਹਾਸ ਦੇ ਸਭ ਤੋਂ ਸਫਲ ਬੱਲੇਬਾਜ਼ ਵੀ ਹਨ। ਉਹ ਇੰਗਲਿਸ਼ ਟੀਮ ਦੇ ਇਕਲੌਤੇ ਖਿਡਾਰੀ ਹਨ ਜਿਸ ਨੇ ਇਸ ਫਾਰਮੈਟ ਵਿਚ 6000 ਤੋਂ ਵੱਧ ਦੌੜਾਂ ਬਣਾਈਆਂ ਹਨ. ਉਹਨਾਂ ਦੀ ਕਪਤਾਨੀ ਵਿੱਚ ਇੰਗਲੈਂਡ ਨੇ ਪਿਛਲੇ ਸਾਲ ਪਹਿਲੀ ਵਾਰ ਵਿਸ਼ਵ ਕੱਪ ਜਿੱਤਿਆ ਸੀ ਅਤੇ ਇਸ ਸਮੇਂ ਟੀਮ ਆਈਸੀਸੀ ਰੈਂਕਿੰਗ ਵਿੱਚ ਪਹਿਲੇ ਨੰਬਰ ‘ਤੇ ਹੈ।

ਇੰਗਲੈਂਡ ਅਤੇ ਆਸਟਰੇਲੀਆ ਵਿਚਾਲੇ ਵਨਡੇ ਸੀਰੀਜ਼ ਦਾ ਦੂਜਾ ਮੈਚ 13 ਸਤੰਬਰ ਨੂੰ ਮੈਨਚੇਸਟਰ ਦੇ ਇਸੇ ਮੈਦਾਨ ਵਿਚ ਖੇਡਿਆ ਜਾਵੇਗਾ।

TAGS