ਈਯਨ ਮੋਰਗਨ ਨੇ ਰਚਿਆ ਇਤਿਹਾਸ, ਧੋਨੀ-ਪੋਰਟਲਫੀਲਡ ਤੋਂ ਬਾਅਦ ਅਜਿਹਾ ਕਰਨ ਵਾਲੇ ਟੀ -20 ਦੇ ਤੀਜੇ ਕਪਤਾਨ ਬਣੇ

Updated: Sat, Sep 05 2020 10:48 IST
Twitter

ਸਾਉਥੈਂਪਟਨ ਦੇ ਦਿ ਰੋਜ਼ ਬਾਉਲ ਸਟੇਡੀਅਮ ਵਿਚ ਖੇਡੇ ਗਏ ਪਹਿਲੇ ਟੀ -20 ਅੰਤਰਰਾਸ਼ਟਰੀ ਮੈਚ ਵਿਚ ਇੰਗਲੈਂਡ ਨੇ ਆਸਟਰੇਲੀਆ ਨੂੰ 2 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਮੈਚ ਵਿੱਚ ਰੋਮਾਂਚਕ ਜਿੱਤ ਦੇ ਨਾਲ ਇੰਗਲੈਂਡ ਨੇ ਤਿੰਨ ਮੈਚਾਂ ਦੀ ਸੀਰੀਜ਼ ਵਿੱਚ 1-0 ਦੀ ਬੜਤ ਹਾਸਲ ਕਰ ਲਈ ਹੈ। ਇੰਗਲੈਂਡ ਦੀਆਂ 162 ਦੌੜਾਂ ਦੇ ਜਵਾਬ ਵਿਚ ਆਸਟਰੇਲੀਆ 20 ਓਵਰਾਂ ਵਿਚ 6 ਵਿਕਟਾਂ ਦੇ ਨੁਕਸਾਨ ‘ਤੇ 160 ਦੌੜਾਂ ਹੀ ਬਣਾ ਸਕਿਆ।

ਇਸ ਮੈਚ ਵਿੱਚ ਇੰਗਲੈਂਡ ਦੇ ਕਪਤਾਨ ਈਯਨ ਮੋਰਗਨ ਬੱਲੇ ਨਾਲ ਕੁਝ ਕਮਾਲ ਨਹੀਂ ਕਰ ਸਕੇ, ਪਰ ਕਪਤਾਨੀ ਵਿੱਚ ਉਹਨਾਂ ਨੇ ਆਪਣੇ ਲਈ ਇੱਕ ਖਾਸ ਰਿਕਾਰਡ ਜਰੂਰ ਬਣਾ ਲਿਆ। ਮੋਰਗਨ ਬਤੌਰ ਕਪਤਾਨ 50 ਟੀ -20 ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਵਿਸ਼ਵ ਦੇ ਤੀਜੇ ਖਿਡਾਰੀ ਬਣ ਗਏ ਹਨ। ਉਹਨਾਂ ਤੋਂ ਪਹਿਲਾਂ ਇਹ ਕਾਰਨਾਮਾ ਸਿਰਫ ਭਾਰਤ ਦੇ ਮਹਿੰਦਰ ਸਿੰਘ ਧੋਨੀ ਅਤੇ ਆਇਰਲੈਂਡ ਦੇ ਵਿਲੀਅਮ ਪੋਰਟਰਫੀਲਡ ਨੇ ਕੀਤਾ ਸੀ।

ਧੋਨੀ ਨੇ 72 ਮੈਚਾਂ ਵਿੱਚ ਟੀਮ ਇੰਡੀਆ ਦੀ ਕਪਤਾਨੀ ਕੀਤੀ, ਜਦੋਂ ਕਿ ਪੋਰਟਰਫੀਲਡ ਨੇ 56 ਮੈਚਾਂ ਵਿੱਚ ਆਇਰਲੈਂਡ ਦੀ ਟੀਮ ਦੀ ਕਪਤਾਨੀ ਕੀਤੀ। ਇਸ ਸੂਚੀ ਵਿੱਚ ਅਫਗਾਨਿਸਤਾਨ ਦਾ ਅਸਗਰ ਅਫਗਾਨ 49 ਮੈਚਾਂ ਨਾਲ ਚੌਥੇ ਨੰਬਰ 'ਤੇ ਹੈ।

ਮੋਰਗਨ ਇੰਗਲੈਂਡ ਦੇ ਸਭ ਤੋਂ ਸਫਲ ਟੀ -20 ਕਪਤਾਨ ਹਨ। ਉਹਨਾਂ ਦੀ ਕਪਤਾਨੀ ਵਿੱਚ ਇੰਗਲੈਂਡ ਦੀ ਟੀਮ ਆਈਸੀਸੀ ਰੈਂਕਿੰਗ ਵਿੱਚ ਪਹਿਲੇ ਸਥਾਨ ‘ਤੇ ਵੀ ਰਹਿ ਚੁੱਕੀ ਹੈ।

ਦੱਸ ਦਈਏ ਕਿ ਇਸ ਫਾਰਮੈਟ ਵਿਚ ਮੋਰਗਨ ਇੰਗਲੈਂਡ ਦੇ ਸਭ ਤੋਂ ਸਫਲ ਖਿਡਾਰੀ ਵੀ ਹਨ. ਉਹਨਾਂ ਨੇ 93 ਟੀ -20 ਮੈਚਾਂ ਵਿਚ 91 ਪਾਰੀਆਂ ਵਿਚ 2233 ਦੌੜਾਂ ਬਣਾਈਆਂ ਹਨ। ਇੰਗਲੈਂਡ ਲਈ ਇਸ ਫਾਰਮੈਟ ਵਿਚ ਉਹਨਾਂ ਤੋਂ ਬਾਅਦ ਐਲੈਕਸ ਹੇਲਸ ਹਨ, ਜਿਹਨਾਂ ਦੇ ਨਾਂ 1644 ਦੌੜਾਂ ਹਨ।

TAGS