KXIP vs DC : ਦਿੱਲੀ ਦੇ ਖਿਲਾਫ ਮਿਲੀ ਹਾਰ ਤੋਂ ਬਾਅਦ ਨਿਰਾਸ਼ ਦਿਖੇ ਪੰਜਾਬ ਦੇ ਕੋਚ ਅਨਿਲ ਕੁੰਬਲੇ, ਦੱਸਿਆ ਕਿੱਥੇ ਮੈਚ ਹਾਰਿਆ ਪੰਜਾਬ

Updated: Mon, Sep 21 2020 11:58 IST
KXIP vs DC : ਦਿੱਲੀ ਦੇ ਖਿਲਾਫ ਮਿਲੀ ਹਾਰ ਤੋਂ ਬਾਅਦ ਨਿਰਾਸ਼ ਦਿਖੇ ਪੰਜਾਬ ਦੇ ਕੋਚ ਅਨਿਲ ਕੁੰਬਲੇ, ਦੱਸਿਆ ਕਿੱਥੇ ਮੈਚ ਹ (Cricketnmore)

ਕਿੰਗਜ਼ ਇਲੈਵਨ ਪੰਜਾਬ ਲਈ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13ਵੇਂ ਸੀਜ਼ਨ ਦਾ ਆਗਾਜ਼ ਵਧੀਆਂ ਨਹੀਂ ਰਿਹਾ. ਐਤਵਾਰ ਨੂੰ ਦੁਬਈ ਦੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਚ ਦਿੱਲੀ ਕੈਪੀਟਲਸ ਖਿਲਾਫ ਖੇਡੇ ਗਏ ਮੁਕਾਬਲੇ ਵਿਚ ਪੰਜਾਬ ਨੂੰ ਸੁਪਰ ਓਵਰ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ. ਕਿੰਗਜ਼ ਇਲਾਵਨ ਨੂੰ ਮਿਲੀ ਇਸ ਹਾਰ ਤੋਂ ਬਾਅਦ ਟੀਮ ਦੇ ਕੋਚ ਅਨਿਲ ਕੁੰਬਲੇ ਕਾਫੀ ਨਿਰਾਸ਼ ਦਿਖੇ ਤੇ ਮੈਚ ਤੇਂ ਬਾਅਦ ਉਹਨਾਂ ਨੇ ਆਪਣੀ ਨਿਰਾਸ਼ਾ ਜ਼ਾਹਿਰ ਕੀਤੀ.

ਕੁੰਬਲੇ ਨੇ cricketnmore ਨੂੰ ਦਿੱਤੇ Exclusive ਇੰਟਰਵਿਉ ਵਿਚ ਕਿਹਾ, “ਅਸੀਂ ਜਿਵੇਂ ਖੇਡੇ, ਮੈਨੂੰ ਆਪਣੀ ਟੀਮ ਤੇ ਮਾਣ ਹੈ. ਮੈਨੂੰ ਲੱਗਦਾ ਹੈ ਕਿ ਜਦੋਂ ਅਸੀਂ ਗੇਂਦਬਾਜ਼ੀ ਕਰ ਰਹੇ ਸੀ ਤਾਂ ਆਖਰੀ ਤਿੰਨ ਓਵਰਾਂ ਵਿਚ ਮੈਚ ਸਾਡੇ ਤੋਂ ਦੂਰ ਚਲਾ ਗਿਆ. ਮੈਚ ਵਿਚ ਇਕ ਸਮਾਂ ਸੀ ਜਦੋਂ ਸਾਡੇ 5 ਖਿਡਾਰੀ ਜਲਦੀ ਆਉਟ ਹੋ ਗਏ ਸੀ, ਪਰ ਉਸ ਸਥਿਤੀ ਤੋਂ 155/5 ਤੱਕ ਲੈਕੇ ਆਉਣਾ ਤੇ ਟੀਮ ਨੂੰ ਜਿੱਤ ਦੀ ਮੁਹਾਰ ਤੇ ਪਹੁੰਚਾਕੇ ਮੈਚ ਸੁਪਰ ਓਵਰ ਤੱਕ ਜਾਣਾ. ਪਰ ਮਯੰਕ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ. ਮੈਂ ਬਹੁਤ ਨਿਰਾਸ਼ ਹਾਂ ਕਿਉਂਕਿ ਮੈਚ ਦੇ ਅੰਤ ਵਿਚ ਸਾਨੂੰ ਜਿੱਤਣਾ ਚਾਹੀਦਾ ਸੀ. ਪਰ ਬਦਕਿਸਮਤੀ ਨਾਲ ਮੈਚ ਸੁਪਰ ਉਵਰ ਤੱਕ ਚਲਾ ਗਿਆ.

ਕੁੰਬਲੇ ਨੇ ਅੱਗੇ ਕਿਹਾ, “ਜਦੋਂ ਤੁਸੀਂ ਸੁਪਰ ਓਵਰ ਵਿਚ ਜਾਂਦੇ ਹੋ ਤਾਂ ਘੱਟੋਂ-ਘੱਟ 10-12 ਦੌੜ੍ਹਾਂ ਦੀ ਲੋੜ੍ਹ ਹੁੰਦੀ ਹੈ, ਪਰ ਸਾਡੇ ਲਈ ਇਸ ਤਰ੍ਹਾੰ ਨਹੀਂ ਹੋਇਆ ਅਤੇ ਦਿੱਲੀ ਕੈਪਿਟਲਸ ਦੀ ਟੀਮ ਨੇ ਵੀ ਵਧੀਆ ਖੇਡ ਦਿਖਾਇਆ ਅਸੀਂ ਉਹਨਾਂ ਨੂੰ ਆਖਰੀ ਓਵਰਾਂ ਵਿਚ ਦੌੜ੍ਹਾਂ ਬਣਾਉਣ ਦਿੱਤੀਆਂ. ਇਹ ਟੂਰਨਾਮੈਂਟ ਦਾ ਪਹਿਲਾ ਮੈਚ ਸੀ ਤੇ ਜਿਵੇਂ ਇਸ ਮੈਚ ਵਿਚ ਸਾਡੇ ਲਈ ਚੀਜ਼ਾਂ ਰਹੀਆਂ, ਮੈਂ ਆਪਣੀ ਟੀਮ ਦੇ ਪ੍ਰਦਰਸ਼ਨ ਨਾਲ ਖੁਸ਼ ਹਾਂ. ਅਸੀਂ ਟੂਰਨਾਮੈਂਟ ਦੀ ਸ਼ੁਰੂਆਤ ਚੰਗੀ ਕੀਤੀ ਹੈ ਤੇ ਮੈਨੂੰ ਪੂਰਾ ਭਰੋਸਾ ਹੈ ਕਿ ਜੋ ਛੋਟੀ-ਛੋਟੀ ਚੀਜਾਂ ਅਸੀਂ ਇਸ ਮੈਚ ਵਿਚ ਸਹੀ ਨਹੀਂ ਕੀਤੀਆਂ, ਉਹਨਾਂ ਨੂੰ ਅਗਲੇ ਮੈਚ ਵਿਚ ਠੀਕ ਕਰ ਲਵਾਂਗੇ 

ਤੁਹਾਨੂੰ ਦੱਸ ਦੇਈਏ ਕਿ ਦਿੱਲੀ ਕੈਪਿਟਲਸ ਤੇ ਕਿੰਗਜ਼ ਇਲੈਵਨ ਪੰਜਾਬ ਦੇ ਵਿਚ ਹੋਇਆ ਮੈਚ ਬੇਹੱਦ ਹੀ ਰੋਮਾਂਚਕ ਰਿਹਾ, ਪਰ ਦਿੱਲੀ ਦੀ ਟੀਮ ਨੇ ਸੁਪਰ ਓਵਰ ਵਿਚ ਬਾਜ਼ੀ ਜਿੱਤ ਲਈ. ਇਸ ਮੈਚ ਵਿਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਦਿੱਲੀ ਨੇ 20 ਓਵਰਾਂ ਵਿੱਚ ਅੱਠ ਵਿਕਟਾਂ ਗੁਆ ਕੇ 157 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦਿਆਂ ਪੰਜਾਬ 20 ਓਵਰਾਂ ਵਿਚ 157 ਦੌੜਾਂ ਹੀ ਬਣਾ ਸਕਿਆ, ਜਿਸ ਕਾਰਨ ਮੈਚ ਸੁਪਰ ਓਵਰ ਵਿਚ ਚਲਾ ਗਿਆ।

ਪੰਜਾਬ ਦੀ ਟੀਮ ਸੁਪਰ ਓਵਰ ਵਿਚ ਸਿਰਫ ਦੋ ਦੌੜਾਂ ਹੀ ਬਣਾ ਸਕੀ ਅਤੇ ਦਿੱਲੀ ਨੇ ਆਸਾਨੀ ਨਾਲ ਤਿੰਨ ਦੌੜਾਂ ਬਣਾ ਕੇ ਸੀਜ਼ਨ ਦੀ ਜੇਤੂ ਸ਼ੁਰੂਆਤ ਕੀਤੀ।

 

TAGS