ਜਾਣੋ, 16 ਸਾਲਾਂ ਦੇ ਕਰੀਅਰ ਵਿਚ 874 ਵਿਕਟਾਂ ਲੈਣ ਵਾਲੇ ਇੰਗਲੈਂਡ ਦੇ ਇਸ ਖਿਡਾਰੀ ਨੇ ਕਿਉਂ ਲਿਆ ਸੰਨਿਆਸ

Updated: Sat, Sep 05 2020 21:56 IST
Twitter

ਸਾਬਕਾ ਇੰਗਲੈਂਡ ਅਤੇ ਲੈਂਕਾਸ਼ਾਇਰ ਦੇ ਤੇਜ਼ ਗੇਂਦਬਾਜ਼ ਗ੍ਰਾਹਮ ਓਨੀਅਨ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਵੈਬਸਾਈਟ ESPNcricinfo ਦੀ ਰਿਪੋਰਟ ਦੇ ਅਨੁਸਾਰ, 37 ਸਾਲਾ ਓਨੀਅਨ ਦੇ ਇਸ ਸਾਲ ਬੌਬ ਵਿਲਿਸ ਟਰਾਫੀ ਤੋਂ ਪਹਿਲਾਂ ਪਿੱਠ ਵਿੱਚ ਸੱਟ ਲੱਗੀ ਸੀ ਅਤੇ ਡਾਕਟਰੀ ਸਲਾਹ ਲੈਣ ਤੋਂ ਬਾਅਦ ਉਹਨਾਂ ਨੇ ਆਪਣਾ ਪੇਸ਼ੇਵਰ ਕਰੀਅਰ ਖਤਮ ਕਰਨ ਦਾ ਫੈਸਲਾ ਕੀਤਾ ਹੈ।

ਓਨੀਅਨ ਨੇ ਇੰਗਲੈਂਡ ਲਈ ਸਾਲ 2009 ਅਤੇ 2013 ਵਿਚਾਲੇ 9 ਟੈਸਟ ਮੈਚ ਖੇਡੇ ਹਨ, ਜਿਸ ਦੌਰਾਨ ਉਹਨਾਂ  ਨੇ 29.90 ਦੀ ਔਸਤ ਨਾਲ 32 ਵਿਕਟਾਂ ਲਈਆਂ ਹਨ. ਜੇ ਉਹਨਾਂ ਦੇ ਸੱਟਾਂ ਨਾ ਲਗਦੀਆਂ ਤਾਂ ਉਹ ਹੋਰ ਖੇਡਦੇ. ਉਹਨਾਂ ਨੇ ਵੈਸਟਇੰਡੀਜ਼ ਖ਼ਿਲਾਫ਼ ਆਪਣੀ ਸ਼ੁਰੂਆਤ ਵਿੱਚ ਪੰਜ ਵਿਕਟਾਂ ਲਈਆਂ ਸੀ।

ਉਹਨਾਂ ਨੇ 2009 ਦੀ ਐਸ਼ੇਜ਼ ਲੜੀ ਵਿੱਚ ਪੰਜ ਵਿੱਚੋਂ ਤਿੰਨ ਮੈਚ ਖੇਡੇ ਸਨ। ਇਹ ਲੜੀ ਇੰਗਲੈਂਡ ਨੇ ਆਪਣੇ ਨਾਮ ਕੀਤੀ ਸੀ.

ਓਨੀਅਨ ਨੇ ਆਪਣੇ 16 ਸਾਲਾਂ ਦੇ ਕੈਰੀਅਰ ਵਿਚ ਸਾਰੇ ਫਾਰਮੈਟਾਂ ਵਿਚ ਕੁੱਲ 874 ਵਿਕਟਾਂ ਲਈਆਂ ਹਨ. ਉਹਨਾਂ ਨੇ ਇੰਗਲੈਂਡ ਲਈ ਚਾਰ ਵਨਡੇ ਮੈਚ ਵੀ ਖੇਡੇ ਹਨ।

ਵੈਬਸਾਈਟ ਨੇ ਓਨੀਅਨ ਦੇ ਹਵਾਲੇ ਤੋਂ ਕਿਹਾ, ਮੈਂ ਇਸ ਤਰ੍ਹਾਂ ਖੇਡ ਨੂੰ ਅਲਵਿਦਾ ਕਹਿਣਾ ਨਹੀਂ ਚਾਹੁੰਦਾ ਸੀ, ਪਰ ਮੈਨੂੰ ਮੈਡੀਕਲ ਸਟਾਫ ਦੀ ਗੱਲਾਂ ਨੂੰ ਸੁਣਨਾ ਪਿਆ ਅਤੇ ਭਵਿੱਖ ਵਿਚ ਆਪਣੀ ਸਿਹਤ ਬਚਾਉਣ ਲਈ ਇਹ ਕਦਮ ਚੁੱਕਣਾ ਪਿਆ.

“ਮੈਂ ਖੇਡ ਲਈ ਜੋ ਕੁਝ ਵੀ ਕਰ ਸਕਿਆ, ਉਹ ਕੀਤਾ, ਇਸ ਲਈ ਮੈਨੂੰ ਕੋਈ ਪਛਤਾਵਾ ਨਹੀਂ ਹੈ, ਐਸ਼ੇਜ਼ ਵਿਜੇਤਾ ਟੀਮ ਦਾ ਹਿੱਸਾ ਬਣਨ ਤੋਂ ਲੈ ਕੇ ਡਰਹਮ ਲਈ ਪਹਿਲੀ ਸ਼੍ਰੇਣੀ ਕ੍ਰਿਕਟ ਵਿਚ ਸਭ ਤੋਂ ਵੱਧ ਵਿਕਟ ਲੈਣ ਤੱਕ, ਮੈ ਉਹ ਸਭ ਹਾਸਿਲ ਕਰ ਲਿਆ, ਜੋ ਮੈਂ ਕਲਪਨਾ ਵੀ ਨਹੀਂ ਕਰ ਸਕਦਾ ਸੀ। "

 

TAGS