ਯੁਵਰਾਜ ਸਿੰਘ ਨੇ 6 ਛੱਕੇ ਯਾਦ ਕਰਕੇ ਬ੍ਰਾੱਡ ਨਾਲ ਕੀਤੀ ਮਸਤੀ, ਗੌਤਮ ਗੰਭੀਰ ਨੇ ਕਿਹਾ-‘ਇਹ ਰਿਕਾਰਡ ਮੈਨੂੰ ਦੇ ਦੇ ਠਾਕੁਰ’


Updated: Sat, Sep 19 2020 13:00 IST
ਯੁਵਰਾਜ ਸਿੰਘ ਨੇ 6 ਛੱਕੇ ਯਾਦ ਕਰਕੇ ਬ੍ਰਾੱਡ ਨਾਲ ਕੀਤੀ ਮਸਤੀ, ਗੌਤਮ ਗੰਭੀਰ ਨੇ ਕਿਹਾ-‘ਇਹ ਰਿਕਾਰਡ ਮੈਨੂੰ ਦੇ ਦੇ ਠਾਕੁਰ (Yuvraj Singh and Gautam Gambhir)

ਜੇਕਰ ਤੁਸੀਂ ਕ੍ਰਿਕਟ ਦੇ ਸ਼ੌਕੀਨ ਹੋ ਤਾਂ ਤੁਸੀਂ ਯੁਵਰਾਜ ਸਿੰਘ ਦੇ 6 ਛੱਕਿਆਂ ਨੂੰ ਕਿਵੇਂ ਭੁੱਲ ਸਕਦੇ ਹੋ. ਵਿਸ਼ਵ ਦੇ ਸਭ ਤੋਂ ਸਟਾਈਲਿਸ਼ ਖੱਬੇ ਹੱਥ ਦੇ ਬੱਲੇਬਾਜ਼ ਯੁਵਰਾਜ ਸਿੰਘ ਨੇ ਅੱਜ ਦੇ ਹੀ ਦਿਨ 13 ਸਾਲ ਪਹਿਲਾਂ ਟੀ -20 ਅੰਤਰਰਾਸ਼ਟਰੀ ਮੈਚ ਵਿਚ ਇਕ ਓਵਰ ਵਿਚ 6 ਛੱਕੇ ਲਗਾਉਣ ਦਾ ਰਿਕਾਰਡ ਬਣਾਇਆ ਸੀ।

2007 ਵਿੱਚ ਟੀ -20 ਵਰਲਡ ਕੱਪ ਵਿੱਚ ਉਹਨਾਂ ਨੇ ਇੰਗਲੈਂਡ ਖ਼ਿਲਾਫ਼ ਸਟੂਅਰਟ ਬ੍ਰਾਡ ਦੇ ਓਵਰ ਵਿਚ ਲਗਾਤਾਰ 6 ਛੱਕੇ ਲਗਾ ਕੇ ਇਹ ਚਮਤਕਾਰਕ ਰਿਕਾਰਡ ਕਾਯਮ ਕੀਤਾ ਸੀ। ਯੁਵੀ ਨੇ ਸ਼ਨੀਵਾਰ (19 ਸਤੰਬਰ) ਨੂੰ ਉਸ ਦਿਨ ਨੂੰ ਯਾਦ ਕਰਦਿਆਂ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ।

ਯੁਵੀ ਨੇ ਇਸ ਫੋਟੋ ਦੇ ਕੈਪਸ਼ਨ 'ਚ ਲਿਖਿਆ- 13 ਸਾਲ, ਕਿਵੇਂ ਸਮਾਂ ਬੀਤਦਾ ਹੈ। ਬ੍ਰੌਡ ਨੇ ਯੁਵੀ ਦੀ ਇਸ ਪੋਸਟ 'ਤੇ ਕਮੈਂਟ ਕੀਤਾ ਅਤੇ ਫਿਰ ਦੋਵਾਂ ਨੇ ਇਕ ਦੂਜੇ ਦੇ ਬਹੁਤ ਮਜ਼ੇ ਲਏ. ਇਸ ਪੋਸਟ 'ਤੇ, ਭਾਰਤੀ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਕਮੈਂਟ ਕਰਕੇ ਯੁਵੀ ਤੋਂ ਇਹ ਰਿਕਾਰਡ ਤੱਕ ਮੰਗਿਆ.

ਯੁਵਰਾਜ ਦੀ ਪੋਸਟ 'ਤੇ ਕਮੈਂਟ ਕਰਦਿਆਂ, ਬ੍ਰੌਡ ਨੇ ਲਿਖਿਆ, "ਉਸ ਰਾਤ ਸਮਾਂ ਗੇਂਦ ਨਾਲੋਂ ਘੱਟ ਹੀ ਭੱਜਿਆ ਸੀ।" ਯੁਵਰਾਜ ਨੇ ਇਸ ਕਮੈਂਟ ਦਾ ਜਵਾਬ ਦਿੰਦਿਆਂ ਲਿਖਿਆ - ਸ਼ਾਨਦਾਰ ਦੋਸਤ, ਉਹ ਰਾਤ ਜਿਹਨੂੰ ਕਦੇ ਨਹੀਂ ਭੁੱਲ ਸਕਦੇ। ਨਾਲ ਹੀ ਇਸ ਪੋਸਟ ਤੇ ਕ੍ਰਿਸ ਗੇਲ ਨੇ ਕਮੈਂਟ ਕਰਦਿਆਂ ਯੁਵਰਾਜ ਨੂੰ ਮਹਾਨ ਦੱਸਿਆ।

ਗੰਭੀਰ ਨੇ ਇੱਕ ਮਜ਼ਾਕਿਆ ਢੰਗ ਨਾਲ ਕਮੈਂਟ ਕੀਤਾ ਅਤੇ ਕਿਹਾ- ਇਹ ਰਿਕਾਰਡ ਮੈਨੂੰ ਦੇ ਦੇ ਠਾਕੁਰ. ਇਸ ਪੋਸਟ ਤੇ ਸਾਬਕਾ ਤੇਜ਼ ਗੇਂਦਬਾਜ਼ ਮੁਨਾਫ ਪਟੇਲ ਨੇ ਕਮੈਂਟ ਕਰਦੇ ਹੋਏ ਯੁਵੀ ਨੂੰ ਆੱਲ ਟਾਈਮ ਗ੍ਰੇਟ ਕਿਹਾ. ਹੁਣ ਤੱਕ ਯੁਵੀ ਦੀ ਇਸ ਪੋਸਟ ਨੂੰ 4 ਲੱਖ ਤੋਂ ਜ਼ਿਆਦਾ ਲੋਕ ਲਾਈਕ ਕਰ ਚੁੱਕੇ ਹਨ ਤੇ ਉਸੇ ਸਮੇਂ, 4000 ਤੋਂ ਵੱਧ ਕਮੈਂਟ ਵੀ ਆਏ ਸੀ.

ਇਹ ਮੈਚ ਭਾਰਤ ਅਤੇ ਇੰਗਲੈਂਡ ਵਿਚਕਾਰ ਡਰਬਨ ਵਿਚ ਖੇਡਿਆ ਗਿਆ ਸੀ। ਭਾਰਤੀ ਟੀਮ ਪਹਿਲਾਂ ਬੱਲੇਬਾਜ਼ੀ ਲਈ ਆਈ। ਇਸ ਮੈਚ ਵਿਚ ਭਾਰਤ ਨੇ 14.4 ਓਵਰਾਂ ਵਿਚ ਇਕ ਵਿਕਟ ਦੇ ਨੁਕਸਾਨ ਤੇ 136 ਦੌੜਾਂ ਬਣਾ ਲਈਆਂ ਸੀ। ਯੁਵਰਾਜ 3 ਵਿਕਟਾਂ ਡਿੱਗਣ ਤੋਂ ਬਾਅਦ ਮੈਦਾਨ 'ਤੇ ਉਤਰੇ।

ਯੁਵਰਾਜ ਸਿੰਘ ਦੇ ਨਾਲ ਦੂਸਰੇ ਸਿਰੇ 'ਤੇ ਟੀਮ ਦੇ ਕਪਤਾਨ ਧੋਨੀ ਵੀ ਸਨ। ਕੁਝ ਸਮੇਂ ਬਾਅਦ, ਯੁਵਰਾਜ ਅਤੇ ਐਂਡਰਿਉ ਫਲਿੰਟੌਫ ਇੱਕ ਬਹਿਸ ਵਿੱਚ ਪੈ ਗਏ. ਯੁਵੀ ਨੇ ਬ੍ਰੋਡ ਦੇ ਓਵਰ ਵਿਚ ਆਪਣਾ ਗੁੱਸਾ ਕੱਢਦੇ ਹੋਏ, ਓਵਰ ਦੀ ਪਹਿਲੀ ਗੇਂਦ ਨੂੰ 6 ਦੌੜਾਂ ਲਈ ਲੌਂਗ ਓਨ ਵੱਲ ਮਾਰਿਆ. ਇਸ ਤੋਂ ਬਾਅਦ ਯੁਵੀ ਨੇ ਲਗਾਤਾਰ 5 ਛੱਕੇ ਲਗਾਏ। ਇਸਦੇ ਨਾਲ ਹੀ ਉਹ ਟੀ 20 ਇੰਟਰਨੈਸ਼ਨਲ ਦੇ ਇੱਕ ਓਵਰ ਵਿੱਚ 6 ਛੱਕੇ ਲਗਾਉਣ ਵਾਲੇ ਪਹਿਲੇ ਖਿਡਾਰੀ ਵੀ ਬਣ ਗਏ।

ਯੁਵਰਾਜ ਨੇ 12 ਗੇਂਦਾਂ 'ਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਟੀ -20 ਅੰਤਰਰਾਸ਼ਟਰੀ ਮੈਚ ਵਿਚ ਇਹ ਸਭ ਤੋਂ ਤੇਜ਼ ਅਰਧ ਸੈਂਕੜਾ ਹੈ. ਉਹਨਾਂ ਦਾ ਰਿਕਾਰਡ ਅਜੇ ਵੀ ਬਰਕਰਾਰ ਹੈ। ਯੁਵਰਾਜ ਨੇ ਮੈਚ ਵਿਚ 16 ਗੇਂਦਾਂ ਵਿਚ 58 ਦੌੜਾਂ ਬਣਾਈਆਂ। ਇਸ ਦੌਰਾਨ ਉਹਨਾਂ ਦਾ ਸਟ੍ਰਾਈਕ ਰੇਟ 362.50 ਸੀ ਅਤੇ ਆਪਣੀ ਪਾਰੀ ਵਿਚ ਉਹਨਾਂ ਨੇ 3 ਚੌਕੇ ਅਤੇ 7 ਛੱਕੇ ਲਗਾਏ। ਯੁਵਰਾਜ ਨੂੰ ਉਹਨਾਂ ਦੀ ਇਸ ਯਾਦਗਾਰ ਪਾਰੀ ਲਈ ’ਮੈਨ ਆਫ ਦਿ ਮੈਚ' ਵੀ ਚੁਣਿਆ ਗਿਆ ਸੀ।

ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ 20 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ‘ਤੇ 218 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿਚ ਇੰਗਲੈਂਡ ਦੀ ਟੀਮ ਬੱਲੇਬਾਜ਼ੀ ਲਈ ਆਈ, ਤੇ ਉਹਨਾਂ ਦੀ ਪੂਰੀ ਟੀਮ 20 ਓਵਰਾਂ ਵਿਚ 6 ਵਿਕਟਾਂ 'ਤੇ ਸਿਰਫ 200 ਦੌੜਾਂ ਹੀ ਬਣਾ ਸਕੀ। ਯੁਵਰਾਜ ਸਿੰਘ ਦੀ ਸ਼ਾਨਦਾਰ ਬੱਲੇਬਾਜ਼ੀ ਲਈ ਹਰ ਕ੍ਰਿਕਟ ਪ੍ਰਸ਼ੰਸਕ ਇਸ ਮੈਚ ਨੂੰ ਯਾਦ ਰੱਖੇਗਾ.

TAGS