IPL 2020: ਗੌਤਮ ਗੰਭੀਰ ਨੇ ਚੇਨਈ-ਕੋਲਕਾਤਾ ਮੈਚ ਲਈ ਚੁਣੀ ਆਪਣੀ ਮਨਪਸੰਦ ਫੈਂਟੇਸੀ ਇਲੈਵਨ, ਧੋਨੀ ਨੂੰ ਵੀ ਕੀਤਾ ਸ਼ਾਮਲ

Updated: Thu, Oct 29 2020 12:22 IST
Image Credit: Google

ਸਾਬਕਾ ਭਾਰਤੀ ਬੱਲੇਬਾਜ਼ ਗੌਤਮ ਗੰਭੀਰ ਨੇ ਵੀਰਵਾਰ ਨੂੰ ਚੇਨਈ ਸੁਪਰ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਮੈਚ ਤੋਂ ਪਹਿਲਾਂ ਆਪਣੀ ਮਨਪਸੰਦ ਫੈਂਟੇਸੀ ਇਲੈਵਨ ਦੀ ਚੋਣ ਕੀਤੀ ਹੈ. ਉਹਨਾਂ ਨੇ ਆਪਣੀ ਟੀਮ ਦਾ ਕਪਤਾਨ ਐਮ ਐਸ ਧੋਨੀ ਨੂੰ ਚੁਣਿਆ ਹੈ.

ਗੰਭੀਰ ਨੇ ਇਕ ਕ੍ਰਿਕਟ ਸ਼ੋਅ 'We Cricket' ਵਿਚ ਗੱਲਬਾਤ ਕਰਦਿਆਂ ਕੇਕੇਆਰ ਅਤੇ ਚੇਨਈ ਵਿਚਾਲੇ ਮੈਚ ਲਈ ਆਪਣੀ ਮਨਪਸੰਦ ਫੈਂਟੇਸੀ ਇਲੈਵਨ ਦੀ ਚੋਣ ਕੀਤੀ.

ਗੰਭੀਰ ਨੂੰ ਦੋਵਾਂ ਟੀਮਾਂ ਦੇ ਖਿਡਾਰੀਆਂ ਵਿਚੋਂ ਚੋਟੀ ਦੇ 11 ਖਿਡਾਰੀਆਂ ਨੂੰ ਚੁਣਿਆ. ਜਦੋਂ ਕਪਤਾਨ ਅਤੇ ਵਿਕਟਕੀਪਰ ਦੀ ਗੱਲ ਆਈ, ਤਾਂ ਉਹਨਾਂ ਨੇ ਧੋਨੀ ਨੂੰ ਇਸ ਫੈਂਟੇਸੀ ਇਲੈਵਨ ਵਿਚ ਕਪਤਾਨ ਚੁਣਿਆ, ਜਿਸ ਵਿਚ ਸਾਰਿਆਂ ਨੂੰ ਹੈਰਾਨੀ ਹੋਈ. ਇਸ ਤੋਂ ਇਲਾਵਾ ਉਹਨਾਂ ਨੇ ਦਿਨੇਸ਼ ਕਾਰਤਿਕ ਨੂੰ ਨਜ਼ਰ ਅੰਦਾਜ਼ ਕਰਦਿਆਂ ਵਿਕਟਕੀਪਰ ਦੇ ਰੂਪ ਵਿਚ ਵੀ ਮਾਹੀ ਨੂੰ ਹੀ ਚੁਣਿਆ.

ਗੌਤਮ ਗੰਭੀਰ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਪੋਸਟ ਕਰਦਿਆਂ ਲਿਖਿਆ, “ਐਮਐਸ ਧੋਨੀ ਇਸ ਟੀਮ ਦੀ ਕਪਤਾਨੀ ਈਯਨ ਮੋਰਗਨ ਨਾਲੋਂ ਬਿਹਤਰ ਕਰ ਸਕਦੇ ਹਨ. ਨਾਲ ਹੀ ਉਹ ਕਾਰਤਿਕ ਤੋਂ ਬਿਹਤਰ ਫੌਰਮ ਵਿੱਚ ਹਨ. ਇਸ ਲਈ ਉਹ ਵਿਕਟਕੀਪਰ ਬੱਲੇਬਾਜ਼ ਵਜੋਂ ਮੇਰੀ ਫੈਂਟੇਸੀ ਇਲੈਵਨ ਵਿੱਚ ਉਹ ਮੇਰੀ ਪਹਿਲੀ ਪਸੰਦ ਹੋਣਗੇ.”

ਗੰਭੀਰ ਦਾ ਟਵੀਟ ਬਹੁਤ ਵਾਇਰਲ ਹੋ ਰਿਹਾ ਹੈ ਅਤੇ ਧੋਨੀ ਲਈ ਗੰਭੀਰ ਦਾ ਅਜਿਹਾ ਕਹਿਣਾ ਬਹੁਤ ਸਾਰੇ ਲੋਕਾਂ ਲਈ ਹੈਰਾਨੀ ਅਤੇ ਖੁਸ਼ੀ ਵਾਲੀ ਗੱਲ ਹੈ. ਦੱਸ ਦੇਈਏ ਕਿ ਦੋਵਾਂ ਟੀਮਾਂ ਵਿਚਾਲੇ ਇਹ ਮੈਚ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿਚ ਖੇਡਿਆ ਜਾਵੇਗਾ.

ਚੇਨਈ-ਕੋਲਕਾਤਾ ਮੈਚ ਲਈ ਗੌਤਮ ਗੰਭੀਰ ਦੀ ਫੈਂਟੇਸੀ ਇਲੈਵਨ

ਐਮ ਐਸ ਧੋਨੀ (ਵਿਕਟਕੀਪਰ), ਈਯਨ ਮੋਰਗਨ, ਸ਼ੁਬਮਨ ਗਿੱਲ, ਅੰਬਾਤੀ ​​ਰਾਇਡੂ, ਫਾਫ ਡੂ ਪਲੇਸਿਸ, ਸੈਮ ਕੁਰੈਨ (ਉਪ ਕਪਤਾਨ), ਸੁਨੀਲ ਨਰਾਇਣ (ਕਪਤਾਨ), ਵਰੁਣ ਚੱਕਰਵਰਤੀ, ਲਾੱਕੀ ਫਰਗੂਸਨ, ਦੀਪਕ ਚਾਹਰ, ਪੈਟ ਕਮਿੰਸ.

TAGS