IND vs ENG: ਗੌਤਮ ਗੰਭੀਰ ਨੇ ਕੀਤੀ ਵੱਡੀ ਭੱਵਿਖਵਾਣੀ, ਕਿਹਾ- ਟੈਸਟ ਸੀਰੀਜ ਵਿਚ 3-0 ਜਾਂ 3-1 ਨਾਲ ਜਿੱਤੇਗੀ ਇਹ ਟੀਮ
ਆਸਟਰੇਲੀਆ ਨੂੰ ਹਰਾਉਣ ਤੋਂ ਬਾਅਦ ਟੀਮ ਇੰਡੀਆ ਸਾਹਮਣੇ ਹੁਣ ਇੰਗਲੈਂਡ ਦੀ ਚੁਣੌਤੀ ਹੈ। ਇੰਗਲੈਂਡ ਦੀ ਟੀਮ 5 ਫਰਵਰੀ ਤੋਂ ਚੇਨਈ ਵਿਚ ਪਹਿਲਾ ਟੈਸਟ ਮੈਚ ਖੇਡੇਗੀ। ਇਸ ਲੜੀ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਕਈ ਦਿੱਗਜ਼ ਮੰਨਦੇ ਹਨ ਕਿ ਭਾਰਤੀ ਟੀਮ ਇੰਗਲੈਂਡ ਨੂੰ ਆਸਾਨੀ ਨਾਲ ਹਰਾ ਦੇਵੇਗੀ।
ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਵੀ ਭਵਿੱਖਬਾਣੀ ਕੀਤੀ ਹੈ ਕਿ ਭਾਰਤੀ ਟੀਮ ਇਸ ਟੈਸਟ ਸੀਰੀਜ਼ ਵਿਚ ਆਸਾਨੀ ਨਾਲ ਜਿੱਤੇਗੀ।
ਭਾਰਤ ਲਈ ਖੁਸ਼ਖਬਰੀ ਇਹ ਹੈ ਕਿ ਇਸ ਘਰੇਲੂ ਲੜੀ ਵਿਚ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਟੀਮ ਵਿਚ ਵਾਪਸੀ ਕਰ ਰਹੇ ਹਨ। ਅਜਿਹੀ ਸਥਿਤੀ ਵਿਚ ਗੰਭੀਰ ਦਾ ਮੰਨਣਾ ਹੈ ਕਿ ਭਾਰਤੀ ਟੀਮ ਇਸ ਟੈਸਟ ਸੀਰੀਜ਼ ਨੂੰ ਆਸਾਨੀ ਨਾਲ 3-0 ਜਾਂ 3-1 ਨਾਲ ਜਿੱਤ ਜਾਵੇਗੀ।
ਸਟਾਰ ਸਪੋਰਟਸ ਨਾਲ ਗੱਲ ਕਰਦਿਆਂ ਗੰਭੀਰ ਨੇ ਕਿਹਾ, "ਭਾਰਤ ਇਹ ਟੈਸਟ ਸੀਰੀਜ਼ 3-0 ਜਾਂ ਸ਼ਾਇਦ 3-1 ਨਾਲ ਜਿੱਤੇਗਾ। ਮੈਂ ਸਿਰਫ ਇੰਗਲੈਂਡ ਨੂੰ ਗੁਲਾਬੀ ਗੇਂਦ ਵਾਲੇ ਟੈਸਟ ਵਿਚ ਫੇਵਰਿਟ ਮੰਨਦਾ ਹਾਂ, ਸ਼ਾਇਦ ਉਸ ਟੈਸਟ ਵਿਚ ਕੰਡੀਸ਼ੰਸ ਦੇ ਮੱਦੇਨਜ਼ਰ ਇਹ ਟੈਸਟ ਇੰਗਲੈਂਡ ਦੇ ਹੱਕ ਵਿਚ ਜਾ ਸਕਦਾ ਹੈ।’
ਗੰਭੀਰ ਨੇ ਅੱਗੇ ਕਿਹਾ ਕਿ ਇੰਗਲੈਂਡ ਪਿੰਕ ਟੈਸਟ ਤੋਂ ਇਲਾਵਾ ਕੋਈ ਵੀ ਟੈਸਟ ਮੈਚ ਨਹੀਂ ਜਿੱਤੇਗਾ। ਕਿਉਂਕਿ ਭਾਰਤ ਕੋਲ ਸ਼ਾਨਦਾਰ ਸਪਿਨ ਗੇਂਦਬਾਜ਼ ਹਨ।