ਗੌਤਮ ਗੰਭੀਰ ਨੇ ਕਿਹਾ, ਮੁੰਬਈ ਇੰਡੀਅਨਜ਼-ਚੇਨਈ ਸੁਪਰ ਕਿੰਗਜ਼ ਵਿਚੋਂ ਇਹ ਟੀਮ ਜਿੱਤੇਗੀ IPL 2020 ਦਾ ਪਹਿਲਾ ਮੈਚ
ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਦਾ ਮੰਨਣਾ ਹੈ ਕਿ ਚੇਨੰਈ ਸੁਪਰ ਕਿੰਗਜ਼ ਤੇ ਮੁੰਬਈ ਇੰਡੀਅਨਜ਼ ਦੇ ਵਿਚ ਹੋਣ ਵਾਲੇ ਪਹਿਲੇ ਮੈਚ ਵਿਚ
ਰੋਹਿਤ ਸ਼ਰਮਾ ਦੀ ਮੁੰਬਈ ਇੰਡੀਅਨਜ਼ ਦਾ ਪਲੜ੍ਹਾ ਭਾਰੀ ਰਹਿਣ ਵਾਲਾ ਹੈ. ਗੰਭੀਰ ਦਾ ਮੰਨਣਾ ਹੈ ਕਿ ਮੁੰਬਈ ਦੀ ਟੀਮ ਵਿਚ ਕਾਫੀ ਗਹਿਰਾਈ ਹੈ ਅਤੇ ਟ੍ਰੇਂਟ ਬੋਲਟ ਅਤੇ ਜਸਪ੍ਰੀਤ ਬੁਮਰਾਹ ਦੀ ਮੌਜੂਦਗੀ ਇਸ ਟੀਮ ਨੂੰ ਆਈਪੀਐਲ ਜਿੱਤਣ ਦੀ ਮਜ਼ਬੂਤ ਦਾਅਵੇਦਾਰਬ ਬਣਾਉੰਦੀ ਹੈ.
ਕੋਵਿਡ-19 ਦੇ ਕਾਰਣ ਇਸ ਵਾਰ ਆਈਪੀਐਲ਼ ਯੂਏਈ ਵਿਚ ਕਰਾਇਆ ਜਾ ਰਿਹਾ ਹੈ. ਲੀਗ ਦਾ ਪਹਿਲਾ ਮੈਚ ਚੇਨਈ ਸੁਪਰ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਵਿਚ ਖੇਡਿਆ ਜਾਣਾ ਹੈ.
ਗੰਭੀਰ ਨੇ ਸਟਾਰ ਸਪੋਰਟਸ ਦੇ ਇਕ ਸ਼ੋਅ ਦੌਰਾਨ ਕਿਹਾ, “ਮੈਂ ਇਹ ਦੇਖਣ ਲਈ ਬੇਤਾਬ ਹਾਂ ਕਿ ਬੋਲਟ ਅਤੇ ਬੁਮਰਾਹ ਨਵੀਂ ਗੇਂਦ ਨਾਲ ਕਿਵੇਂ ਗੇਂਦਬਾਜ਼ੀ ਕਰਦੇ ਹਨ. ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਉਹ ਵਿਸ਼ਵ ਦੇ ਬੈਸਟ ਗੇਂਦਬਾਜ਼ਾਂ ਵਿਚੋਂ ਇਕ ਹਨ ਅਤੇ ਟੀ-20 ਵਿਚ ਵਿਕਟ ਲੈਣ ਵਾਲੇ ਗੇਂਦਬਾਜ਼ ਹਨ.”
ਗੰਭੀਰ ਦਾ ਮੰਨਣਾ ਹੈ ਕਿ ਸੁਰੇਸ਼ ਰੈਨਾ ਦੀ ਗੈਰਮੌਜੂਦਗੀ ਅਤੇ ਸ਼ੇਨ ਵਾੱਟਸਨ ਦੀ ਘੱਟ ਮੈਚ ਪ੍ਰੈਕਟਿਸ ਸੀਐਸਕੇ ਲਈ ਮੁਸ਼ਕਲਾਂ ਪੈਦਾ ਕਰ ਸਕਦਾ ਹੈ.
ਭਾਰਤੀ ਟੀਮ ਨੂੰ ਦੋ ਬਾਰ ਵਿਸ਼ਵ ਚੈਂਪਿਅਨ ਬਣਾਉਣ ਵਾਲੇ ਇਸ ਖਿਡਾਰੀ ਨੇ ਕਿਹਾ ਕਿ, ਚੇਨਈ ਦੇ ਕੋਲ ਨੰਬਰ-3 ਤੇ ਰੈਨਾ ਨਹੀਂ ਹੈ ਅਤੇ ਵਾੱਟਸਨ ਨੇ ਲੰਬੇ ਸਮੇਂ ਤੋਂ ਅੰਤਰਰਾਸ਼ਟਰੀ ਕ੍ਰਿਕਟ ਨਹੀਂ ਖੇਡੀ ਹੈ. ਇਸ ਲਈ ਚੇਨਈ ਲਈ ਇਹ ਪਰੇਸ਼ਾਨੀ ਵੱਡੀ ਹੋਣ ਵਾਲੀ ਹੈ. ਇਸ ਲਈ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਸੀਐਸਕੇ ਲਈ ਪਾਰੀ ਦੀ ਸ਼ੁਰੂਆਤ ਕੌਣ ਕਰੇਗਾ ਤੇ ਬੱਲੇਬਾਜ਼ ਕਿਸ ਤਰ੍ਹਾਂ ਗੇਂਦਬਾਜ਼ਾਂ ਦਾ ਸਾਹਮਣਾ ਕਰਣਗੇ.”