IPL 2020: ਗੌਤਮ ਗੰਭੀਰ ਨੇ ਖੜੇ ਕੀਤੇ ਵਿਰਾਟ ਕੋਹਲੀ ਦੀ ਕਪਤਾਨੀ 'ਤੇ ਸਵਾਲ, ਕਿਹਾ-' 8 ਸਾਲਾਂ 'ਚ ਤਾਂ ਰੋਹਿਤ ਸ਼ਰਮਾ ਨੂੰ ਵੀ ਹਟਾ ਦਿੱਤਾ ਜਾਂਦਾ'

Updated: Sat, Nov 07 2020 12:02 IST
gautam gambhir put question mark on rcb captain virat kohlis captaincy (Gautam Gambhir And Virat Kohli)

ਆਈਪੀਐਲ ਦੇ ਸੀਜ਼ਨ 13 ਦੇ ਐਲੀਮੀਨੇਟਰ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੇ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰਸੀਬੀ) ਨੂੰ 6 ਵਿਕਟਾਂ ਨਾਲ ਹਰਾ ਕੇ ਕੁਆਲੀਫਾਇਰ 2 ਵਿੱਚ ਐਂਟਰੀ ਕਰ ਲਈ. ਆਰਸੀਬੀ ਦੀ ਇਸ ਹਾਰ ਤੋਂ ਬਾਅਦ ਵਿਰਾਟ ਕੋਹਲੀ ਦੀ ਕਪਤਾਨੀ 'ਤੇ ਸਵਾਲ ਖੜ੍ਹੇ ਹੋ ਰਹੇ ਹਨ. ਇਸ ਦੌਰਾਨ ਸਾਬਕਾ ਭਾਰਤੀ ਕ੍ਰਿਕਟਰ ਗੌਤਮ ਗੰਭੀਰ ਨੇ ਵੀ ਕੋਹਲੀ ਦੀ ਕਪਤਾਨੀ ਬਾਰੇ ਖੁੱਲ੍ਹ ਕੇ ਆਪਣੀ ਰਾਏ ਜ਼ਾਹਰ ਕੀਤੀ ਹੈ.

ਗੌਤਮ ਗੰਭੀਰ ਨੇ ਕਿਹਾ, 'ਇਹ ਸਿਰਫ ਇਸ ਸਾਲ ਦੇ ਆਈਪੀਐਲ ਬਾਰੇ ਨਹੀਂ ਹੈ. ਮੇਰੇ ਕੋਲ ਵਿਰਾਟ ਕੋਹਲੀ ਦੇ ਖ਼ਿਲਾਫ਼ ਕਹਿਣ ਲਈ ਕੁਝ ਵੀ ਨਹੀਂ ਹੈ, ਪਰ ਕਿਤੇ ਨਾ ਕਿਤੇ ਲੀਗ ਤੋਂ ਬਾਹਰ ਹੱਟ ਕੇ ਵਿਰਾਟ ਕੋਹਲੀ ਨੂੰ ਆਪਣੇ ਹੱਥ ਖੜੇ ਕਰਨ ਦੀ  ਜ਼ਰੂਰਤ ਹੈ, 'ਕਿ ਹਾਂ, ਮੈਂ ਜ਼ਿੰਮੇਵਾਰ ਹਾਂ. ਮੈਂ ਜਵਾਬਦੇਹ ਹਾਂ.'

ਗੰਭੀਰ ਨੇ ਰੋਹਿਤ ਸ਼ਰਮਾ ਅਤੇ ਐਮਐਸ ਧੋਨੀ ਦੀ ਮਿਸਾਲ ਦਿੰਦਿਆਂ ਕਿਹਾ, ‘ਅੱਠ ਸਾਲ ਲੰਬਾ ਸਮਾਂ ਹੁੰਦਾ ਹੈ. ਦੇਖੋ ਕਿ ਆਰ ਅਸ਼ਵਿਨ ਨਾਲ ਕੀ ਹੋਇਆ. ਉਹਨਾਂ ਨੇ ਦੋ ਸਾਲਾਂ ਲਈ ਕਿੰਗਜ਼ ਇਲੈਵਨ ਪੰਜਾਬ ਦੀ ਕਪਤਾਨੀ ਕੀਤੀ ਜਿਸ ਤੋਂ ਬਾਅਦ ਉਹਨਾਂ ਨੂੰ ਹਟਾ ਦਿੱਤਾ ਗਿਆ. ਅਸੀਂ ਐਮ ਐਸ ਧੋਨੀ ਦੀ ਗੱਲ ਕਰਦੇ ਹਾਂ, ਅਸੀਂ ਰੋਹਿਤ ਸ਼ਰਮਾ ਦੀ ਗੱਲ ਕਰਦੇ ਹਾਂ, ਅਸੀਂ ਵਿਰਾਟ ਕੋਹਲੀ ਦੀ ਗੱਲ ਕਰਦੇ ਹਾਂ. ਧੋਨੀ ਨੇ ਆਈਪੀਐਲ ਦੇ ਤਿੰਨ ਖਿਤਾਬ ਜਿੱਤੇ ਹਨ, ਰੋਹਿਤ ਸ਼ਰਮਾ ਨੇ ਚਾਰ ਖ਼ਿਤਾਬ ਜਿੱਤੇ ਹਨ, ਅਤੇ ਇਹੀ ਕਾਰਨ ਹੈ ਕਿ ਉਹਨਾਂ ਨੇ ਇੰਨੇ ਲੰਬੇ ਸਮੇਂ ਲਈ ਕਪਤਾਨੀ ਕੀਤੀ.

ਗੌਤਮ ਗੰਭੀਰ ਨੇ ਅੱਗੇ ਕਿਹਾ, 'ਮੈਨੂੰ ਯਕੀਨ ਹੈ ਕਿ ਜੇਕਰ ਰੋਹਿਤ ਸ਼ਰਮਾ ਅੱਠ ਸਾਲਾਂ ਤੋਂ ਟੀਮ ਨੂੰ ਖਿਤਾਬ ਨਹੀਂ ਦਿਲਵਾ ਪਾਂਦੇ ਤਾਂ ਉਹਨਾਂ ਨੂੰ ਕਪਤਾਨੀ ਤੋਂ ਹਟਾ ਦਿੱਤਾ ਜਾਂਦਾ. ਵੱਖੋ ਵੱਖਰੇ ਲੋਕਾਂ ਲਈ ਵੱਖਰੇ ਨਿਯਮ ਨਹੀਂ ਹੋਣੇ ਚਾਹੀਦੇ.' 

ਦੱਸ ਦੇਈਏ ਕਿ ਵਿਰਾਟ ਕੋਹਲੀ 2008 ਤੋਂ ਆਰਸੀਬੀ ਦਾ ਹਿੱਸਾ ਰਹੇ ਹਨ, ਇਸ ਤੋਂ ਇਲਾਵਾ ਉਹਨਾਂ ਨੇ ਪਿਛਲੇ 8 ਸਾਲਾਂ ਤੋਂ ਆਰਸੀਬੀ ਦੀ ਕਪਤਾਨੀ ਕੀਤੀ ਹੈ ਪਰ ਉਹਨਾਂ ਦੀ ਟੀਮ ਇਕ ਵੀ ਖ਼ਿਤਾਬ ਨਹੀਂ ਜਿੱਤ ਸਕੀ ਹੈ.

TAGS