IPL 2022: ਗੁਜਰਾਤ ਦੀ ਟੀਮ ਨੂੰ ਫਾਈਨਲ ਵਿੱਚ ਜਾਣ ਲਈ 2 ਮੌਕੇ, ਚੇਨਈ ਸੁਪਰ ਕਿੰਗਜ਼ ਨੂੰ 7 ਵਿਕੇਟ ਤੋਂ ਹਰਾਇਆ
CSK vs GT: ਰਿਧੀਮਾਨ ਸਾਹਾ ਦੇ ਸ਼ਾਨਦਾਰ ਅਰਧ ਸੈਂਕੜੇ ਅਤੇ ਮੁਹੰਮਦ ਸ਼ਮੀ (2-19) ਦੇ ਦਮ 'ਤੇ ਐਤਵਾਰ (15 ਮਈ) ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡੇ ਗਏ IPL 2022 ਦੇ 62ਵੇਂ ਮੈਚ 'ਚ ਗੁਜਰਾਤ ਟਾਈਟਨਜ਼ ਨੇ ਚੇਨੱਈ ਸੁਪਰ ਕਿੰਗਜ਼ ਨੂੰ 7 ਵਿਕਟਾਂ ਨਾਲ ਹਰਾਇਆ। ਇਸ ਜਿੱਤ ਨਾਲ ਇਹ ਤੈਅ ਹੋ ਗਿਆ ਹੈ ਕਿ ਗੁਜਰਾਤ ਦੀ ਟੀਮ ਅੰਕ ਸੂਚੀ 'ਚ ਟਾਪ-2 'ਚ ਆਪਣਾ ਸਫਰ ਖਤਮ ਕਰ ਲਵੇਗੀ, ਭਾਵ ਉਸ ਨੂੰ ਫਾਈਨਲ 'ਚ ਪਹੁੰਚਣ ਦੇ ਦੋ ਮੌਕੇ ਮਿਲਣਗੇ।
ਚੇਨਈ ਦੇ 133 ਦੌੜਾਂ ਦੇ ਜਵਾਬ ਵਿੱਚ ਗੁਜਰਾਤ ਨੇ 5 ਗੇਂਦਾਂ ਬਾਕੀ ਰਹਿੰਦਿਆਂ 3 ਵਿਕਟਾਂ ਗੁਆ ਕੇ ਜਿੱਤ ਹਾਸਲ ਕਰ ਲਈ। ਆਈਪੀਐੱਲ 'ਚ ਡੈਬਿਊ ਕਰਦੇ ਹੋਏ ਚੇਨਈ ਲਈ ਮਥੀਸ਼ਾ ਪਥੀਰਾਨਾ ਨੇ ਦੋ ਵਿਕਟਾਂ ਲਈਆਂ ਜਦਕਿ ਮੋਇਨ ਅਲੀ ਨੇ ਇਕ ਵਿਕਟ ਲਈ।
ਇਸ ਤੋਂ ਪਹਿਲਾਂ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਚੇਨਈ ਦੀ ਟੀਮ ਨੇ ਰਿਤੂਰਾਜ ਗਾਇਕਵਾੜ (53) ਅਤੇ ਐਨ ਜਗਦੀਸਨ (ਅਜੇਤੂ 39) ਦੀਆਂ ਪਾਰੀਆਂ ਦੀ ਬਦੌਲਤ 20 ਓਵਰਾਂ ਵਿਚ ਪੰਜ ਵਿਕਟਾਂ ਦੇ ਨੁਕਸਾਨ 'ਤੇ 133 ਦੌੜਾਂ ਬਣਾਈਆਂ ਸੀ। ਗੁਜਰਾਤ ਲਈ ਮੁਹੰਮਦ ਸ਼ਮੀ ਨੇ ਦੋ ਵਿਕਟਾਂ ਲਈਆਂ। ਇਸ ਦੇ ਨਾਲ ਹੀ ਰਵੀ ਸਾਈ ਕਿਸ਼ੋਰ, ਰਾਸ਼ਿਦ ਖਾਨ ਅਤੇ ਅਲਜਾਰੀ ਜੋਸੇਫ ਨੇ ਇਕ-ਇਕ ਵਿਕਟ ਲਈ।
ਸੀਐਸਕੇ ਲਈ ਇਸ ਸੀਜ਼ਨ ਵਿਚ ਕੁਝ ਵੀ ਸਹੀ ਨਹੀਂ ਰਿਹਾ ਤੇ ਕੁਝ ਅਜਿਹਾ ਹੀ ਗੁਜਰਾਤ ਖਿਲਾਫ ਮੁਕਾਬਲੇ ਵਿਚ ਵੀ ਦੇਖਣ ਨੂੰ ਮਿਲਿਆ। ਇਕ ਸਮੇਂ ਲੱਗ ਰਿਹਾ ਸੀ ਕਿ ਸੀਐਸਕੇ ਦੀ ਟੀਮ 160-170 ਦੇ ਸਕੋਰ ਤੱਕ ਆਸਾਨੀ ਨਾਲ ਪਹੁੰਚ ਜਾਵੇਗੀ ਪਰ ਗੁਜਰਾਤ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਮਾਹੀ ਦੀ ਟੀਮ ਨੂੰ 132 ਦੇ ਸਕੋਰ ਤੇ ਹੀ ਰੋਕ ਦਿੱਤਾ ਅਤੇ ਬਾਅਦ ਵਿਚ ਬੱਲੇਬਾਜ਼ਾਂ ਨੂੰ ਇਸ ਸਕੋਰ ਤੱਕ ਪਹੁੰਚਣ ਵਿਚ ਬਿਲਕੁੱਲ ਮੁਸ਼ਕਲ ਨਹੀਂ ਹੋਈ।