'ਮੈਂ ਮੁਹੰਮਦ ਸਿਰਾਜ ਦਾ ਵੱਡਾ ਪ੍ਰਸ਼ੰਸਕ ਨਹੀਂ ਹਾਂ', ਸੰਜੇ ਮਾਂਜਰੇਕਰ ਨੇ ਵਨਡੇ ਕ੍ਰਿਕਟ ਵਿਚ ਸਿਰਾਜ ਦੇ ਭਵਿੱਖ ਬਾਰੇ ਕਹੀ ਵੱਡੀ ਗੱਲ
ਇੰਗਲੈਂਡ ਖਿਲਾਫ ਟੈਸਟ ਅਤੇ ਟੀ -20 ਸੀਰੀਜ਼ ਤੋਂ ਬਾਅਦ ਵਨਡੇ ਸੀਰੀਜ਼ ਦੀ ਸ਼ੁਰੂਆਤ ਹੋ ਗਈ ਹੈ। ਪੁਣੇ ਵਿਚ ਖੇਡੇ ਜਾ ਰਹੇ ਪਹਿਲੇ ਵਨਡੇ ਮੈਚ ਵਿਚ ਟੀਮ ਇੰਡੀਆ ਨੇ ਇੰਗਲੈਂਡ ਖ਼ਿਲਾਫ਼ ਦੋ ਨਵੇਂ ਖਿਡਾਰੀਆਂ ਨੂੰ ਮੌਕਾ ਦਿੱਤਾ। ਹਾਲਾਂਕਿ, ਇਕ ਵਾਰ ਫਿਰ ਮੁਹੰਮਦ ਸਿਰਾਜ ਭਾਰਤ ਦਾ ਵਨਡੇ ਮੈਚ ਖੇਡਣ ਦਾ ਇੰਤਜ਼ਾਰ ਕਰਦੇ ਰਹੇ।
ਸਿਰਾਜ ਨੂੰ ਵਨਡੇ ਮੈਚਾਂ ਵਿਚ ਮੌਕਾ ਨਾ ਦਿੱਤੇ ਜਾਣ ਤੋਂ ਬਾਅਦ ਸਾਬਕਾ ਕ੍ਰਿਕਟਰ ਸੰਜੇ ਮਾਂਜਰੇਕਰ ਨੇ ਕਿਹਾ ਹੈ ਕਿ ਉਹ ਸੀਮਤ ਓਵਰਾਂ ਦੇ ਫਾਰਮੈਟ ਵਿਚ ਸਿਰਾਜ ਦਾ ਵੱਡਾ ਪ੍ਰਸ਼ੰਸਕ ਨਹੀਂ ਹੈ ਅਤੇ ਉਹਨਾਂ ਸੰਕੇਤ ਦਿੱਤਾ ਹੈ ਕਿ ਭਵਿੱਖ ਵਿਚ ਭਾਰਤ ਉਸ ਨੂੰ ਟੈਸਟ ਮਾਹਰ ਦੇ ਰੂਪ ਵਿਚ ਦੇਖ ਸਕਦਾ ਹੈ।
ਮਾਂਜਰੇਕਰ ਨੇ ਈਐਸਪੀਐਨ ਕ੍ਰਿਕਇਨਫੋ ਨਾਲ ਗੱਲਬਾਤ ਦੌਰਾਨ ਕਿਹਾ, “ਪ੍ਰਸਿੱਧ ਕ੍ਰਿਸ਼ਨਾ ਗੇਂਦਬਾਜ਼ ਦੇ ਰੂਪ ਵਿੱਚ ਇੱਕ ਹੋਰ ਪ੍ਰਤਿਭਾ ਹੈ ਜੋ ਭਾਰਤ ਬੁਣਨ ਦੀ ਕੋਸ਼ਿਸ਼ ਕਰ ਰਹੀ ਹੈ। ਟੀਮ ਕੋਲ ਪਹਿਲਾਂ ਹੀ ਪੰਜ ਗੇਂਦਬਾਜ਼ ਆ ਚੁੱਕੇ ਹਨ। ਮੈਂ ਸਫੇਦ ਗੇਂਦ ਕ੍ਰਿਕਟ ਵਿੱਚ ਮੁਹੰਮਦ ਸਿਰਾਜ ਦਾ ਕੋਈ ਵੱਡਾ ਪ੍ਰਸ਼ੰਸਕ ਨਹੀਂ ਹਾਂ। ਜੇਕਰ ਉਸ ਨੂੰ ਟੈਸਟ ਮੈਚ ਕ੍ਰਿਕਟ ਵਿਚ ਭਰੋਸਾ ਮਿਲਿਆ ਹੈ ਤਾਂ ਭਾਰਤ ਉਸ ਨੂੰ ਇਕ ਟੈਸਟ ਮਾਹਰ ਦੇ ਰੂਪ ਵਿਚ ਦੇਖ ਸਕਦਾ ਹੈ।”
ਅੱਗੇ ਬੋਲਦਿਆਂ ਉਨ੍ਹਾਂ ਕਿਹਾ, "ਮੁਹੰਮਦ ਸਿਰਾਜ ਨੂੰ ਟੈਸਟ ਕ੍ਰਿਕਟ ਵਿਚ ਵੱਧ ਤੋਂ ਵੱਧ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਸੈਣੀ ਨੂੰ ਸਫੇਦ ਗੇਂਦ ਨਾਲ ਮੌਕੇ ਦਿੱਤੇ ਜਾ ਰਹੇ ਹਨ। ਪਰ ਸ਼ਾਰਦੂਲ ਅਤੇ ਹੋਰ ਤੇਜ਼ ਗੇਂਦਬਾਜ਼ਾਂ ਨੇ ਟੀਮ ਨੂੰ ਗੇਂਦਬਾਜ਼ੀ ਦੇ ਕਾਫ਼ੀ ਵਿਕਲਪ ਦਿੱਤੇ ਹਨ। ਮੈਂ ਪ੍ਰਸਿੱਧ ਕ੍ਰਿਸ਼ਨ ਲਈ ਬਹੁਤ ਖੁਸ਼ ਹਾਂ।"